ਨਵਾਜ਼ ਦੀ ਧੀ ਮਰੀਅਮ ਲੜੇਗੀ ਆਮ ਚੋਣਾਂ

01/20/2018 3:54:03 AM

ਇਸਲਾਮਾਬਾਦ — ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਮਰੀਅਮ ਨਵਾਜ਼ ਨੇ ਅਗਲੀਆਂ ਆਮ ਚੋਣਾਂ ਲੱੜਣ ਦਾ ਫੈਸਲਾ ਕੀਤਾ ਹੈ। ਇਕ ਅਖਬਾਰ ਨੇ ਇਹ ਦਾਅਵਾ ਕੀਤਾ ਹੈ। ਪਾਕਿਸਤਾਨ ਮੁਸਲਿਮ-ਲੀਗ-ਨਵਾਜ਼ (ਪੀ. ਐੱਮ. ਐੱਲ-ਐੱਨ.) ਦੇ ਦੂਜੇ ਪੜਾਅ 'ਚ ਨੇਤਾ ਦੇ ਤੌਰੇ 'ਤੇ ਮਰੀਅਮ ਨੂੰ ਤਿਆਰ ਕੀਤਾ ਜਾ ਰਿਹਾ ਹੈ। ਪਨਾਮਾ ਪੇਪਰਜ਼ ਮਾਮਲੇ 'ਚ ਅਯੋਗ ਸਾਬਤ ਹੋਣ ਤੋਂ ਬਾਅਦ ਨਵਾਜ਼ ਸ਼ਰੀਫ ਨੇ ਪ੍ਰਧਾਨ ਮੰਤਰੀ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ ਸੀ। 
ਇਕ ਅਖਬਾਰ ਮੁਤਾਬਕ ਮਰੀਅਮ ਲਾਹੌਰ 'ਚ ਐੱਨ. ਏ-120 ਸੀਟਾਂ ਤੋਂ ਨੈਸ਼ਨਲ ਅਸੈਂਬਲੀ ਦੀਆਂ ਚੋਣਾਂ ਲੱੜਣ ਵਾਲੀ ਹੈ। 2013 'ਚ ਇਸ ਸੀਟ ਤੋਂ ਹੀ ਨਵਾਜ਼ ਸ਼ਰੀਫ ਚੁਣੇ ਗਏ ਸਨ। ਪੀ. ਐੱਮ. ਐਲ.-ਐੱਨ. ਦੇ ਸੂਤਰਾਂ ਦੇ ਦੱਸਿਆ ਕਿ ਸੂਬਾਈ ਅਸੈਂਬਲੀ ਦੀ ਸੀਟ ਪੀ. ਪੀ.-140 'ਤੇ ਪ੍ਰਚਾਰ ਵੀ ਕਰ ਸਕਦੀ ਹੈ। ਮਰੀਅਮ ਵੱਲੋਂ ਹਲੇਂ ਇਸ ਖਬਰ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਪਾਕਿਸਤਾਨ 'ਚ ਇਸ ਸਾਲ ਦੇ ਅਧ 'ਚ ਆਮ ਚੋਣਾਂ ਹੋਣ ਵਾਲੀਆਂ ਹਨ।


Related News