ਰਾਸ਼ਟਰਪਤੀ ਚੋਣਾਂ ''ਚ ਓਬਾਮਾ ਪਰਿਵਾਰ ਦੀ ਐਂਟਰੀ ਨੂੰ ਲੈ ਕੇ ਸਿਆਸਤ ਗਰਮ, ਸਾਹਮਣੇ ਆਇਆ ਬਿਆਨ

Friday, Jun 21, 2024 - 02:58 PM (IST)

ਰਾਸ਼ਟਰਪਤੀ ਚੋਣਾਂ ''ਚ ਓਬਾਮਾ ਪਰਿਵਾਰ ਦੀ ਐਂਟਰੀ ਨੂੰ ਲੈ ਕੇ ਸਿਆਸਤ ਗਰਮ, ਸਾਹਮਣੇ ਆਇਆ ਬਿਆਨ

ਵਾਸ਼ਿੰਗਟਨ (ਰਾਜ ਗੋਗਨਾ) - ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ੳਬਾਮਾ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਮਿਸ਼ੇਲ ੳਬਾਮਾ ਵੀ ਨਹੀਂ ਚਾਹੁੰਦੀ ਕਿ ਉਨ੍ਹਾਂ ਦੀਆਂ ਬੇਟੀਆਂ ਰਾਜਨੀਤੀ 'ਚ ਆਉਣ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਉਨ੍ਹਾਂ ਦੀਆਂ ਦੋਵੇਂ ਧੀਆਂ ਕਦੇ ਵੀ ਰਾਜਨੀਤੀ ਵਿੱਚ ਨਹੀਂ ਆਉਣਗੀਆਂ। ਉਨ੍ਹਾਂ ਨੇ ਸ਼ਨੀਵਾਰ ਨੂੰ ਕੈਲੀਫੋਰਨੀਆ ਦੇ ਸੂਬੇ ਦੇ ਪ੍ਰਸਿੱਧ ਸ਼ਹਿਰ  ਲਾਸ ਏਂਜਲਸ 'ਚ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਫੰਡ ਇਕੱਠਾ ਕਰਨ ਦੇ ਸਮਾਗਮ 'ਚ ਇਹ ਗੱਲ ਕਹੀ। ਬਰਾਕ ਓਬਾਮਾ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ ਨਹੀਂ ਚਾਹੁੰਦੀ ਕਿ ਉਨ੍ਹਾਂ ਦੀਆਂ ਬੇਟੀਆਂ ਇਸ ਖੇਤਰ 'ਚ ਆਉਣ। ਉਸ ਨੇ ਆਪਣੀਆਂ ਧੀਆਂ ਨੂੰ ਮਾਨਸਿਕ ਤੌਰ 'ਤੇ ਤਿਆਰ ਕੀਤਾ ਹੈ ਕਿ ਰਾਜਨੀਤੀ ਉਨ੍ਹਾਂ ਲਈ ਨਹੀਂ ਹੈ।

ਬਰਾਕ ੳਬਾਮਾ ਅਤੇ ਮਿਸ਼ੇਲ ਓਬਾਮਾ ਦੀਆਂ ਦੋ ਬੇਟੀਆਂ ਮਾਲੀਆ (ਉਮਰ 25) ਅਤੇ ਸਾਸ਼ਾ (22 ਸਾਲ) ਹਨ। ਇਸ ਸਮਾਗਮ ਵਿੱਚ ਮੀਡੀਆ  ਨੇ ਬਰਾਕ ਓਬਾਮਾ ਨੂੰ ਪੁੱਛਿਆ ਕਿ ਕੀ ਉਹ ਆਪਣੀਆਂ ਧੀਆਂ ਨੂੰ ਉਨ੍ਹਾਂ ਦੇ ਨਕਸ਼ੇ-ਕਦਮਾਂ 'ਤੇ ਚੱਲਦੇ ਦੇਖਣਾ ਚਾਹੁੰਦੇ ਹਨ। ਜਵਾਬ ਵਿੱਚ ਬਰਾਕ ਓਬਾਮਾ ਨੇ ਕਿਹਾ, ਮੈਨੂੰ ਇਸ ਸਵਾਲ ਦਾ ਜਵਾਬ ਦੇਣ ਦੀ ਲੋੜ ਨਹੀਂ ਹੈ। ਕਿਉਂਕਿ ਮਿਸ਼ੇਲ ੳਬਾਮਾ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਬਚਪਨ ਵਿੱਚ ਕਿਹਾ ਸੀ, ਕਿ ਰਾਜਨੀਤੀ ਵਿੱਚ ਜਾਣਾ ਇੱਕ ਪਾਗਲਪਣ ਦਾ ਰੂਪ ਹੋਵੇਗਾ। ਇਸ ਲਈ ਅਜਿਹਾ ਕਦੇ ਵੀ ਨਹੀਂ ਹੋਵੇਗਾ। ਇੱਕ ਫੰਡਰੇਜ਼ਿੰਗ ਸਮਾਗਮ ਵਿੱਚ ਅਮਰੀਕੀ ਰਾਸ਼ਟਰਪਤੀ ਬਾਈਡੇਨ ਨਾਲ ਓਬਾਮਾ ਉੱਥੇ ਪਹੁੰਚੇ ਹੋਏ ਸਨ।

ੳਬਾਮਾ ਦੀ ਧੀ ਨੇ ਆਪਣੇ ਪਿਤਾ ਦਾ ਨਾਂ ਹਟਾਇਆ ਆਪਣੀ ਮਾਂ ਦੀ ਸਲਾਹ ਤੋਂ ਬਾਅਦ

ਓਬਾਮਾ ਪਰਿਵਾਰ ਦੀਆਂ ਦੋਵੇਂ ਧੀਆਂ ਨੇ ਰਾਜਨੀਤੀ ਤੋਂ ਇਲਾਵਾ ਹੋਰ ਖੇਤਰਾਂ ਵਿੱਚ ਕਰੀਅਰ ਦੀ ਖੋਜ ਕੀਤੀ ਹੈ। ਮਾਲਿਆ ਓਬਾਮਾ  2021 ਵਿੱਚ ਹਾਰਵਰਡ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਫਿਲਮ ਇੰਡਸਟਰੀ ਵਿੱਚ ਸ਼ਾਮਲ ਹੋਈ। ਹਾਲ ਹੀ 'ਚ ਸਨਡੈਂਸ ਫਿਲਮ ਫੈਸਟੀਵਲ 'ਚ ਮਾਲਿਆ ਦੀ ਲਘੂ ਫਿਲਮ 'ਦਿ ਹਾਰਟ' ਦਾ ਵੀ  ਪ੍ਰੀਮੀਅਰ ਹੋਇਆ ਅਤੇ ਮਾਲਿਆ ਇਸ ਫਿਲਮ ਦੀ ਲੇਖਕ ਅਤੇ ਨਿਰਦੇਸ਼ਕ ਹਨ। ਕੁਝ ਮਹੀਨੇ ਪਹਿਲਾਂ ਮਾਲਿਆ ਨੇ ਆਪਣੇ ਨਾਂ ਤੋਂ ਆਪਣੇ ਪਿਤਾ ਦਾ ਖਿਤਾਬ ਹਟਾ ਦਿੱਤਾ ਸੀ। ਉਹ ਹੁਣ 'ਮਾਲੀਆ ਓਬਾਮਾ' ਦੀ ਥਾਂ 'ਮਾਲੀਆ ਐਨ' ਵਜੋਂ ਜਾਣੀ ਜਾਂਦੀ ਹੈ। ਮਾਲਿਆ ਦੀ ਛੋਟੀ ਭੈਣ ਸਾਸ਼ਾ ਨੇ ਪਿਛਲੇ ਸਾਲ ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਸਮਾਜ ਸ਼ਾਸਤਰ ਦੀ ਡਿਗਰੀ ਨਾਲ ਗ੍ਰੈਜੂਏਸ਼ਨ ਕੀਤੀ ਸੀ।

ਅਮਰੀਕੀ ਰਾਜਨੀਤੀ ਵਿੱਚ ਲੰਬੇ ਸਮੇਂ ਤੋਂ ਇਹ ਚਰਚਾ ਚੱਲ ਰਹੀ ਹੈ ਕਿ ਮਿਸ਼ੇਲ ਓਬਾਮਾ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਬਣ ਸਕਦੀ ਹੈ। ਹਾਲਾਂਕਿ ਮਿਸ਼ੇਲ ਨੇ ਹਰ ਵਾਰ ਇਸ ਦਾਅਵੇ ਤੋਂ ਇਨਕਾਰ ਕੀਤਾ ਹੈ। ਮਿਸ਼ੇਲ ਕਈ ਵਾਰ ਕਹਿ ਚੁੱਕੀ ਹੈ ਕਿ ਉਹ ਕਦੇ ਵੀ ਰਾਜਨੀਤੀ ਵਿੱਚ ਨਹੀਂ ਆਉਣਗੇ ਅਤੇ ਰਾਜਨੀਤੀ ਵਿੱਚ ਉਸ ਦੀ ਬਿਲਕੁਲ ਵੀ ਦਿਲਚਸਪੀ ਨਹੀਂ ਰੱਖਦੀ। ਪਿਛਲੇ ਸਾਲ ਓਪਰਾ ਵਿਨਫਰੇ ਨਾਲ ਇੱਕ ਇੰਟਰਵਿਊ ਵਿੱਚ ਮਿਸ਼ੇਲ ੳਬਾਮਾ ਨੇ ਕਿਹਾ ਸੀ ਕਿ ਉਸ ਦੀ ਰਾਜਨੀਤੀ ਵਿੱਚ ਜਾਣ ਦੀ ਕੋਈ ਇੱਛਾ ਨਹੀਂ ਹੈ। ਉਨ੍ਹਾਂ ਨੇ ਬਰਾਕ ੳਬਾਮਾ ਨੂੰ ਇਸ ਵਿੱਚ ਜਾਣ ਦਿੱਤਾ ਕਿਉਂਕਿ ਉਹ ਇਸ ਵਿਚ ਦਿਲਚਸਪੀ ਰੱਖਦੇ ਸੀ ਅਤੇ ਉਹ ਇਸ ਵਿੱਚ ਬਹੁਤ ਵਧੀਆ ਸੀ।

ਇਸ ਤੋਂ ਪਹਿਲਾਂ ਮਾਰਚ ਵਿੱਚ ਅਮਰੀਕੀ ਮੀਡੀਆ ਵਿੱਚ ਇਹ ਵੀ  ਦਾਅਵਾ ਕੀਤਾ ਗਿਆ ਸੀ ਕਿ ਇਸ ਸਾਲ ਦੇ ਅੰਤ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਮਿਸ਼ੇਲ ੳਬਾਮਾ ਦੀ  ਸਰਪ੍ਰਾਈਜ਼ ਐਂਟਰੀ ਹੋ ਸਕਦੀ ਹੈ। ਰਿਪਬਲਿਕਨ ਨੇਤਾ ਵਿਵੇਕ ਰਾਮਾਸਵਾਮੀ ਨੇ ਇਹ ਵੀ ਦਾਅਵਾ ਕੀਤਾ ਕਿ ਰਾਸ਼ਟਰਪਤੀ ਜੋਅ ਬਾਈਡੇਨ ਆਖਰੀ ਸਮੇਂ 'ਤੇ ਬਾਹਰ ਹੋ ਸਕਦੇ ਹਨ ਅਤੇ ਉਨ੍ਹਾਂ ਦੀ ਜਗ੍ਹਾ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਲੈ ਸਕਦੇ ਹਨ। ਇਸ ਦਾਅਵੇ ਤੋਂ ਬਾਅਦ ਮਿਸ਼ੇਲ ਓਬਾਮਾ ਨੇ ਦੁਹਰਾਇਆ ਕਿ ਉਹ ਇਸ ਅਹੁਦੇ ਦੀ ਦੌੜ ਵਿੱਚ ਨਹੀਂ ਹੈ। ਅਤੇ ਜੋਅ ਬਾਈਡੇਨ ਦੀ ਉਮੀਦਵਾਰੀ ਦਾ ਸਮਰਥਨ ਕਰਦੀ ਹੈ। ਉਸ ਨੇ ਕਿਹਾ, ਉਹ ਦੁਬਾਰਾ ਰਾਸ਼ਟਰਪਤੀ ਬਣ ਕੇ ਆਪਣੇ ਬੱਚਿਆਂ ਲਈ ਮੁਸ਼ਕਲਾਂ ਪੈਦਾ ਨਹੀਂ ਕਰਨਾ ਚਾਹੁੰਦੀ।


author

Harinder Kaur

Content Editor

Related News