ਨਾਟੋ ਜਨਰਲ ਸਕੱਤਰ ਨੇ ਚੀਨ ''ਤੇ ਫ਼ੌਜ ਸੰਘਰਸ਼ ਭੜਕਾਉਣ ਦਾ ਲਗਾਇਆ ਦੋਸ਼

07/01/2024 4:55:14 PM

ਟੋਕੀਓ (ਵਾਰਤਾ)- ਨਾਟੋ ਦੇ ਜਨਰਲ ਸਕੱਤਰ ਜੇਂਸ ਸਟੋਲਟਨਬਰਗ ਨੇ ਚੀਨ 'ਤੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ 'ਚ ਸਭ ਤੋਂ ਵੱਡੇ ਫ਼ੌਜ ਸੰਘਰਸ਼ ਨੂੰ ਭੜਕਾਉਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਜਾਪਾਨੀ ਅਖ਼ਬਾਰ ਯੋਮਿਓਰੀ ਨੂੰ ਦਿੱਤੇ ਇਕ ਇੰਟਰਵਿਊ 'ਚ ਕਿਹਾ ਕਿ ਰੂਸ ਚੀਨ ਤੋਂ ਆਯਾਤ ਆਧੁਨਿਕ ਤਕਨੀਕ ਦੀ ਮਦਦ ਨਾਲ ਮਿਜ਼ਾਈਲਾਂ ਅਤੇ ਡਰੋਨ ਦਾ ਉਤਪਾਦਨ ਕਰ ਰਿਹਾ ਹੈ, ਜੋ ਬੀਜਿੰਗ ਨੂੰ ਸਭ ਤੋਂ ਵੱਡੇ ਸੰਘਰਸ਼ ਨੂੰ ਭੜਕਾਉਣ ਲਈ ਜ਼ਿੰਮੇਵਾਰ ਬਣਾਉਂਦਾ ਹੈ। ਜਨਰਲ ਸਕੱਤਰ ਨੇ ਕਿਹਾ ਕਿ ਚੀਨ 'ਤੇ ਦਬਾਅ ਵਧਾਉਣ ਅਤੇ ਖੇਤਰ ਨੂੰ ਸਥਿਰ ਕਰਨ ਲਈ ਜਾਪਾਨ, ਦੱਖਣੀ ਕੋਰੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਸਖ਼ਤ ਲੋੜ ਹੈ। ਸ਼੍ਰੀ ਸਟੋਲਟੇਨਬਰਗ ਨੇ ਕਿਹਾ ਕਿ ਤਾਈਵਾਨ ਦੇ ਆਲੇ-ਦੁਆਲੇ ਸੰਕਟ ਦੀ ਸਥਿਤੀ 'ਚ, ਨਾਟੋ ਉੱਤਰੀ ਅਮਰੀਕੀ ਅਤੇ ਯੂਰਪੀ ਗਠਜੋੜ ਦੀ ਆਪਣੀ ਸਥਿਤੀ ਬਣਾਏ ਰੱਖੇਗਾ। 

ਅਧਿਕਾਰੀ ਨੇ ਕਿਹਾ ਕਿ ਨਾਟੋ ਚੀਨ ਨੂੰ ਵਿਰੋਧੀ ਵਜੋਂ ਨਹੀਂ ਦੇਖਦਾ ਹੈ ਪਰ ਫਿਰ ਵੀ ਉਸ ਦੇ ਰਵੱਈਏ ਨੂੰ ਗਠਜੋੜ ਦੇ ਮੁੱਲਾਂ, ਹਿੱਤਾਂ ਅਤੇ ਸੁਰੱਖਿਆ ਨੂੰ ਚੁਣੌਤੀ ਦੇਣ ਵਾਲਾ ਮੰਨਦਾ ਹੈ। ਸ਼੍ਰੀ ਸਟੋਲਟੇਨਬਰਗ ਦਾ ਬਿਆਨ ਅਮਰੀਕਾ ਚੀਨ 'ਤੇ ਰੂਸ ਨਾਲ ਸੰਬੰਧ ਸੁਧਾਰਨ ਦਾ ਦੋਸ਼ ਲਗਾਉਣ ਦਰਮਿਆਨ ਆਇਆ ਹੈ। ਨਾਲ ਹੀ ਇਹ ਵੀ ਦੋਸ਼ ਲੱਗ ਰਿਹਾ ਹੈ ਕਿ ਬੀਜਿੰਗ ਯੂਕ੍ਰੇਨ 'ਚ ਰੂਸ ਦੀ ਵਿਸ਼ੇਸ਼ ਫ਼ੌਜ ਮੁਹਿੰਮ ਦਾ ਸਮਰਥਨ ਕਰ ਰਿਹਾ ਹੈ। ਚੀਨ ਅਤੇ ਰੂਸ ਨੇ ਅਮਰੀਕਾ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ ਅਤੇ ਆਪਣੇ ਦੁਵੱਲੇ ਸੰਬੰਧਾਂ ਦੀ ਆਰਥਿਕ ਪ੍ਰਕਿਰਤੀ 'ਤੇ ਜ਼ੋਰ ਦਿੱਤਾ ਹੈ। ਜਾਪਾਨ ਦੇ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਨੇ ਮਈ 'ਚ ਕਿਹਾ ਸੀ ਕਿ ਉਨ੍ਹਾਂ ਦਾ ਦੇਸ਼ ਗਠਜੋੜ ਨਾਲ ਸਲਾਹ-ਮਸ਼ਵਰੇ ਦੀ ਸਹੂਲਤ ਲਈ ਟੋਕੀਓ 'ਚ ਨਾਟੋ ਸੰਪਰਕ ਦਫ਼ਤਰ ਖੋਲ੍ਹਣ ਲਈ ਗੱਲਬਾਤ ਕਰ ਰਿਹਾ ਹੈ। ਫਿਲਹਾਲ 75ਵਾਂ ਨਾਟੋ ਸਿਖਰ ਸੰਮੇਲਨ 9-11 ਜੁਲਾਈ ਨੂੰ ਵਾਸ਼ਿੰਗਟਨ 'ਚ ਹੋਵੇਗਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


DIsha

Content Editor

Related News