ਨਾਟੋ ਨੇ ਰੂਸ ਨੂੰ ਸ਼ਾਂਤੀ ਤੇ ਸੁਰੱਖਿਆ ਲਈ ਸਭ ਤੋਂ ਵੱਡਾ ਖਤਰਾ ਦੱਸਿਆ

Thursday, Jun 30, 2022 - 01:31 AM (IST)

ਨਾਟੋ ਨੇ ਰੂਸ ਨੂੰ ਸ਼ਾਂਤੀ ਤੇ ਸੁਰੱਖਿਆ ਲਈ ਸਭ ਤੋਂ ਵੱਡਾ ਖਤਰਾ ਦੱਸਿਆ

ਮੈਡ੍ਰਿਡ-ਨਾਟੋ ਨੇ ਰੂਸ ਨੂੰ ਆਪਣੇ ਮੈਂਬਰਾਂ ਦੀ ਸ਼ਾਂਤੀ ਅਤੇ ਸੁਰੱਖਿਆ ਲਈ 'ਸਭ ਤੋਂ ਵੱਡਾ ਅਤੇ ਸਿੱਧਾ ਖਤਰਾ' ਕਰਾਰ ਦਿੱਤਾ ਹੈ। 30 ਦੇਸ਼ਾਂ ਦੇ ਗਠਜੋੜ ਨੇ ਬੁੱਧਵਾਰ ਨੂੰ ਮੈਡ੍ਰਿਡ 'ਚ ਆਪਣੇ ਸਿਖਰ ਸੰਮੇਲਨ 'ਚ ਇਕ ਬਿਆਨ 'ਚ ਇਹ ਗੱਲ ਕਹੀ। ਨਾਟੋ ਦਾ ਇਹ ਐਲਾਨ ਇਸ ਗੱਲ ਨੂੰ ਰੇਖਾਂਕਿਤ ਕਰਦੀ ਹੈ ਕਿ ਯੂਕ੍ਰੇਨ 'ਤੇ ਰੂਸ ਦੇ ਹਮਲੇ ਨੇ ਸ਼ੀਤ ਯੁੱਧ ਤੋਂ ਬਾਅਦ ਤੋਂ ਯੂਰਪ ਦੀ ਸੁਰੱਖਿਆ ਵਿਵਸਥਾ ਨੂੰ ਨਾਟਕੀ ਰੂਪ ਨਾਲ ਕਿਵੇਂ ਪ੍ਰਭਾਵਿਤ ਕੀਤਾ ਹੈ।

ਇਹ ਵੀ ਪੜ੍ਹੋ : ਤਾਲਿਬਾਨ ਤੇ ਅਮਰੀਕੀ ਅਧਿਕਾਰੀ ਕਰਨਗੇ ਮੁਲਾਕਾਤ

ਗਠਜੋੜ ਦੇ ਨੇਤਾਵਾਂ ਨੇ ਰੂਸ ਦੇ ਹਮਲਾਵਰ ਦਾ ਸਾਹਮਣਾ ਕਰ ਰਹੇ ਯੂਕ੍ਰੇਨ ਲਈ 'ਰਾਜਨੀਤੀ ਅਤੇ ਵਿਹਾਰਕ ਸਮਰਥਨ ਵਧਾਉਣ' ਦਾ ਵਾਅਦਾ ਕੀਤਾ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਆਪਣੇ ਦੇਸ਼ ਦੀ ਪੂਰੀ ਤਰ੍ਹਾਂ ਨਾਲ ਮਦਦ ਨਾ ਕਰਨ ਨੂੰ ਲੈ ਕੇ ਨਾਟੋ ਤੋਂ ਨਾਰਾਜ਼ਗੀ ਜਤਾਈ ਅਤੇ ਰੂਸ ਨਾਲ ਲੜਨ ਲਈ ਹੋਰ ਜ਼ਿਆਦਾ ਹਥਿਆਰ ਮੰਗੇ। ਨਾਟੋ ਸਕੱਤਰ-ਜਨਰਲ ਜੇਂਸ ਸਟੋਲਟੇਨਬਰਗ ਨੇ ਕਿਹਾ ਕਿ ਗਠਜੋੜ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਗੰਭੀਰ ਸੁਰੱਖਿਆ ਸੰਕਟ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ ਪਰ ਗਠਜੋੜ ਨੂੰ ਵੱਡਾ ਫੌਜੀ ਹਿੱਸਾ ਪ੍ਰਦਾਨ ਕਰਨ ਵਾਲੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਸਿਖਰ ਸੰਮੇਲਨ ''ਇਕ ਸਪੱਸ਼ਟ ਸੰਦੇਸ਼ ਭੇਜੇਗਾ...ਕਿ ਨਾਟੋ ਮਜ਼ਬੂਤ ਅਤੇ ਇਕਜੁਟ ਹੈ।

ਇਹ ਵੀ ਪੜ੍ਹੋ : ਰਾਜ ਸਭਾ ਮੈਂਬਰਾਂ 'ਤੇ ਉੱਠ ਰਹੇ ਸਵਾਲਾਂ 'ਤੇ CM ਮਾਨ ਨੇ ਕਾਂਗਰਸ ਨੂੰ ਦਿੱਤਾ ਤਿੱਖਾ ਜਵਾਬ (ਵੀਡੀਓ)

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News