ਮੰਗਲ ਦੀ ਧਰਤੀ ''ਤੇ ਹੈਲੀਕਾਪਟਰ ਉਡਾਏਗਾ ਨਾਸਾ

Saturday, May 12, 2018 - 08:42 PM (IST)

ਵਾਸ਼ਿੰਗਨ— ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਆਪਣੇ ਮੰਗਲ ਗ੍ਰਹਿ ਨਾਲ ਜੁੜੇ ਪ੍ਰੋਜਾਕੈਟ 'ਚ ਇਕ ਹੋਰ ਕਾਮਯਾਬੀ ਜੋੜਨ ਦਾ ਫੈਸਲਾ ਕੀਤਾ ਹੈ। ਨਾਸਾ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ 2020 ਤਕ ਲਾਲ ਗ੍ਰਹਿ ਲਈ ਆਪਣਾ ਪਹਿਲਾਂ ਹੈਲੀਕਾਪਟਰ ਲਾਂਚ ਕਰਨ ਦੀ ਯੋਜਨਾ ਬਣਾਈ ਹੈ। ਇਹ ਹੈਲੀਕਾਪਟਰ ਛੋਟਾ ਤੇ ਮਨੁੱਖ ਰਹਿਤ ਡਰੋਨ ਵਰਗਾ ਹੋਵੇਗਾ ਜੋ ਮੰਗਲ ਬਾਰੇ ਸਾਡੀ ਸਮਝ ਨੂੰ ਹੋਰ ਵਧਾ ਸਕਦਾ ਹੈ।
ਨਾਸਾ ਨੇ ਇਸ ਨੂੰ ਮੰਗਲ ਹੈਲੀਕਾਪਟਰ ਦਾ ਨਾਂ ਦਿੱਤਾ ਹੈ, ਜਿਸ ਦਾ ਭਾਰ 4 ਪਾਉਂਡ ਤੋਂ ਘੱਟ ਹੋਵੇਗਾ। ਇਸ ਦਾ ਢਾਂਚਾ ਜਾਂ ਫਿਊਜਲੇਟ ਸਾਫਟਬਾਲ ਦੇ ਆਕਾਰ ਦਾ ਹੋਵੇਗਾ। ਨਾਸਾ ਮੁਤਾਬਕ ਇਸ ਦੇ ਬਲੇਡ ਕਰੀਬ 3000 ਆਰ.ਪੀ.ਐੱਮ. ਦੀ ਗਤੀ ਨਾਲ ਘੁੰਮ ਸਕਣਗੇ ਜੋ ਧਰਤੀ 'ਤੇ ਮੌਜੂਦ ਹੈਲੀਕਾਪਟਰ ਦੀ ਤੁਲਨਾ 'ਚ ਕਰੀਬ 10 ਗੁਣਾ ਤੇਜ਼ ਹੈ।

ਨਾਸਾ ਦੇ ਪ੍ਰਸ਼ਾਸਕ ਜਿਮ ਬ੍ਰਿਡੇਨਸਟੀਨ ਨੇ ਦੱਸਿਆ ਕਿ ਇਸ ਦਾ ਟੀਚਾ ਵਾਤਾਵਰਣਤੇ ਪ੍ਰਾਚੀਨ ਸੰਕੇਤਾਂ ਦੀ ਖੋਜ ਕਰਨਾ ਤੇ ਭਵਿੱਖ ਦੇ ਮਨੁੱਖੀ ਮਿਸ਼ਨ ਲਈ ਖਤਰਿਆਂ ਦਾ ਪਤਾ ਲਗਾਉਣਾ ਹੈ। ਜਿਮ ਮੁਤਾਬਕ ਕਿਸੇ ਹੋਰ ਗ੍ਰਹਿ ਦੇ ਆਸਮਾਨ 'ਤੇ ਧਰਤੀ ਤੋਂ ਗਏ ਹੈਲੀਕਾਪਟਰ ਦੇ ਉੱਡਣ ਦਾ ਵਿਚਾਰ ਹੀ ਰੋਮਾਂਚਕ ਹੈ। ਕਿਸੇ ਵੀ ਦੇਸ਼ ਨੇ ਲਾਲ ਗ੍ਰਹਿ 'ਤੇ ਹੈਲੀਕਾਪਟਰ ਉਡਾਉਣ ਦਾ ਕਾਰਮਾਨਾ ਨਹੀਂ ਦਿਖਾਇਆ ਹੈ।
ਅਧਿਕਾਰੀਆਂ ਮੁਤਾਬਕ ਇਹ ਹੈਲੀਕਾਪਟਰ ਮੰਗਲ ਗ੍ਰਹਿ 'ਤੇ ਇਕ ਗੱਡੀ ਦੇ ਆਕਾਰ ਦੇ ਯਾਨ ਨਾਲ ਜਾਵੇਗਾ। ਹੈਲੀਕਾਪਟਰ ਨੂੰ ਸਤਹ ਤੇ ਛੱਡਣ ਤੋਂ ਬਾਅਦ ਇਹ ਥੋੜ੍ਹੀ ਦੂਰੀ ਤੋਂ ਉਸ ਨੂੰ ਨਿਰਦੇਸ਼ ਦਿੰਦਾ ਰਹੇਗਾ। ਇਸ ਪ੍ਰੀਖਣ ਨੂੰ ਪੂਰਾ ਹੋ ਜਾਣ ਤੋਂ ਬਾਅਦ 2020 'ਚ ਲਾਂਚ ਕੀਤਾ ਜਾਵੇਗਾ, ਜਿਸ ਦੇ 2021 ਤਕ ਸਥਾਪਿਤ ਹੋਣ ਦੀ ਉਮੀਦ ਹੈ।


Related News