ਮਰਦ ਤੇ ਔਰਤ ਇਕੱਠਿਆਂ ਕਰਨਗੇ ਚੰਨ ਦੀ ਸੈਰ

05/14/2019 5:11:08 PM

ਵਾਸ਼ਿੰਗਟਨ— ਅਮਰੀਕਾ ਦੀ ਪੁਲਾੜ ਏਜੰਸੀ ਨਾਸਾ 2024 ਤੱਕ ਇਕ ਮਰਦ ਅਤੇ ਇਕ ਔਰਤ ਨੂੰ ਚੰਦਰਮਾ 'ਤੇ ਭੇਜਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਇਸ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2020 ਲਈ 1.6 ਅਰਬ ਡਾਲਰ ਦੀ ਰਕਮ ਨੂੰ ਪ੍ਰਵਾਨ ਕੀਤਾ ਹੈ। ਨਾਸਾ ਦੇ ਪ੍ਰਸ਼ਾਸਕ ਜਿਮ ਬ੍ਰਿਡੇਨਸਟਾਇਨ ਨੇ ਸੋਮਵਾਰ ਨੂੰ ਇਕ ਵੀਡੀਓ ਸੰਦੇਸ਼ ਜਾਰੀ ਕਰਕੇ ਇਸ ਸਬੰਧੀ ਜਣਕਾਰੀ ਦਿੱਤੀ।

ਜਿਮ ਨੇ ਆਪਣੇ ਸੰਦੇਸ਼ ਰਾਹੀਂ ਦੱਸਿਆ ਕਿ ਟਰੰਪ ਨੇ ਚੰਦਰਮਾ 'ਤੇ 2024 ਤੱਕ ਇਕ ਮਰਦ ਅਤੇ ਔਰਤ ਨੂੰ ਭੇਜਣ ਦੀ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਹੁਣ ਰਾਸ਼ਟਰਪਤੀ ਨੇ ਸਾਡੇ ਕੰਮਾਂ 'ਤੇ ਵਿਸ਼ਵਾਸ ਜਤਾਉਂਦੇ ਹੋਏ ਵਿੱਤੀ ਸਾਲ 2020 ਦੇ ਤਹਿਤ ਇਸ ਯੋਜਨਾ ਲਈ 1.6 ਅਰਬ ਡਾਲਰ ਦੀ ਹੋਰ ਰਾਸ਼ੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਾਸਾ ਦੇ ਪ੍ਰਸ਼ਾਸਕ ਨੇ ਕਿਹਾ ਕਿ ਇਸ ਫੰਡਿੰਗ ਨਾਲ ਪੁਲਾੜ ਪ੍ਰੋਗਰਾਮ ਅਤੇ ਚੰਦਰਮਾ 'ਤੇ ਲੈਂਡਿੰਗ ਸੰਬੰਧੀ ਵਿਕਾਸ ਨੂੰ ਹੱਲਾਸ਼ੇਰੀ ਮਿਲੇਗੀ। ਇਸ 'ਚ ਚੰਦਰਮਾ ਦੇ ਖੇਤਰ ਦਾ ਰੋਬੋਟ ਰਾਹੀਂ ਵਿਸ਼ਲੇਸ਼ਣ ਕਰਨ ਜਿਹੀਆਂ ਸਮਰਥਾਵਾਂ ਨੂੰ ਵੀ ਬਲ ਮਿਲੇਗਾ।


Baljit Singh

Content Editor

Related News