ਮਿਆਂਮਾਰ ਦੇ ਫੌਜੀ ਸ਼ਾਸਨ ਨੇ ਇੰਟਰਨੈੱਟ 'ਤੇ ਵਧਾਈ ਪਾਬੰਦੀ, TV., ਡਿਸ਼ਾਂ ਨੂੰ ਕੀਤਾ ਗਿਆ ਜ਼ਬਤ
Thursday, Apr 08, 2021 - 11:44 PM (IST)
ਯੰਗੂਨ-ਮਿਆਂਮਾਰ 'ਚ ਫੌਜੀ ਸ਼ਾਸਨ 'ਚ ਸੂਚਨਾ 'ਤੇ ਪਾਬੰਦੀਆਂ ਵੀਰਵਾਰ ਨੂੰ ਹੋਰ ਵਧਾ ਦਿੱਤੀਆਂ ਗਈਆਂ ਅਤੇ ਕਈ ਨੈੱਟਵਰਕਾਂ 'ਤੇ ਫਾਈਬਰ ਬ੍ਰਾਡਬੈਂਡ ਸੇਵਾ ਵੀ ਨਹੀਂ ਮਿਲ ਪਾ ਰਹੀ ਹੈ। ਕੁਝ ਇਲਾਕਿਆਂ 'ਚ ਅਧਿਕਾਰੀਆਂ ਨੇ ਅੰਤਰਰਾਸ਼ਟਰੀ ਸਮਾਚਾਰ ਪ੍ਰਸਾਰਣ ਦੀ ਸੁਵਿਧਾ ਪਾਉਣ ਲਈ ਇਸਤੇਮਾਲ ਸੈਟੇਲਾਈਟ ਡਿਸ਼ਾਂ ਨੂੰ ਜ਼ਬਤ ਕਰਨਾ ਸ਼ੁਰੂ ਕਰ ਦਿੱਤਾ ਹੈ।
ਮਿਆਂਮਾਰ 'ਚ ਇਕ ਫਰਵਰੀ ਨੂੰ ਹੋਏ ਫੌਜੀ ਤਖਤਾਪਲਟ ਵਿਰੁੱਧ ਪ੍ਰਦਰਸ਼ਨ ਵੀਰਵਾਰ ਨੂੰ ਵੀ ਜਾਰੀ ਰਹੇ ਜਿਨ੍ਹਾਂ 'ਚ ਇਕ ਦਿਨ 'ਚ ਸੁਰੱਖਿਆ ਬਲਾਂ ਨੇ 11 ਲੋਕਾਂ ਨੂੰ ਮਾਰ ਦਿੱਤਾ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਘਟੋ-ਘੱਟ ਦੋ ਸੇਵਾ ਪ੍ਰਦਾਤਾਵਾਂ ਐੱਮ.ਬੀ.ਟੀ. ਅਤੇ ਇਨਫਾਈਨਾਈਟ ਨੈੱਟਵਰਕਾਂ ਲਈ ਇੰਟਰਨੈੱਟ ਸੇਵਾਵਾਂ ਨੂੰ ਰੋਕਣਾ ਕੀ ਅਸਥਾਈ ਹੈ।
ਇਹ ਵੀ ਪੜ੍ਹੋ-ਬ੍ਰਿਟੇਨ ’ਚ ਮਿਆਂਮਾਰ ਦੇ ਰਾਜਦੂਤ ਦਾ ਦਾਅਵਾ : ਸਹਿਕਰਮੀਆਂ ਨੇ ਦਫਤਰ ’ਚ ਨਹੀਂ ਹੋਣ ਦਿੱਤਾ ਦਾਖਲ
ਐੱਮ.ਬੀ.ਟੀ. ਨੇ ਕਿਹਾ ਕਿ ਯੰਗੂਨ ਅਤੇ ਮਾਂਡਲੇ ਦਰਮਿਆਨ ਲਾਈਨ ਟੁੱਟਣ ਕਾਰਣ ਉਸ ਦੀ ਸੇਵਾ 'ਚ ਰੁਕਾਵਟ ਆਈ ਹੈ। ਇਹ ਦੋਵੇ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਹਨ। ਹਾਲਾਂਕਿ, ਇੰਟਰਨੈਟ ਉਪਭੋਗਤਾ ਪਿਛਲੇ ਹਫਤੇ ਸੇਵਾਵਾਂ 'ਚ ਇਸ ਵਿਆਪਕ ਰੁਕਾਵਟ ਲਈ ਸ਼ਿਕਾਇਤ ਕਰ ਰਹੇ ਹਨ। ਫੌਜ ਜੁੰਟਾ ਨੇ ਤਖਤਾਪਲਟ ਤੋਂ ਬਾਅਦ ਇੰਟਰਨੈੱਟ ਸੇਵਾਵਾਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਸੀ। ਸੂਚਨਾ ਦੇ ਸਰੋਤ ਦੇ ਤੌਰ 'ਤੇ ਸੈਟੇਲਾਈਟ ਟੀ.ਵੀ. ਦੀ ਵਰਤੋਂ 'ਤੇ ਵੀ ਖਤਰਾ ਮੰਡਲਾ ਰਿਹਾ ਹੈ।
ਇਹ ਵੀ ਪੜ੍ਹੋ-ਮਿਆਂਮਾਰ 'ਚ ਹਥਿਆਰ ਤੇ ਬੰਬ ਲੈ ਕੇ ਸੁਰੱਖਿਆ ਬਲਾਂ ਨਾਲ ਭੀੜੇ ਪ੍ਰਦਰਸ਼ਨਕਾਰੀ, 11 ਲੋਕਾਂ ਨੇ ਗੁਆਈ ਜਾਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।