ਬ੍ਰਿਟੇਨ : ਸੰਸਦ ''ਚ ਬੱਚਿਆਂ ਨੂੰ ਲਿਆਉਣ ''ਤੇ ਪਾਬੰਦੀ ਲਾਏ ਜਾਣ ਕਾਰਨ ਸੰਸਦ ਮੈਂਬਰ ਨਾਰਾਜ਼

Thursday, Nov 25, 2021 - 12:18 AM (IST)

ਬ੍ਰਿਟੇਨ : ਸੰਸਦ ''ਚ ਬੱਚਿਆਂ ਨੂੰ ਲਿਆਉਣ ''ਤੇ ਪਾਬੰਦੀ ਲਾਏ ਜਾਣ ਕਾਰਨ ਸੰਸਦ ਮੈਂਬਰ ਨਾਰਾਜ਼

ਲੰਡਨ-ਬ੍ਰਿਟੇਨ ਦੇ ਸੰਸਦ ਮੈਂਬਰਾਂ 'ਚ ਬੱਚਿਆਂ ਨੂੰ ਲਿਆਉਣ 'ਤੇ ਪਾਬੰਦੀ ਲਾਏ ਜਾਣ ਦੇ ਮਾਮਲੇ 'ਤੇ ਬੁੱਧਵਾਰ ਨੂੰ ਸੰਸਦੀ ਨਿਯਮਾਂ 'ਚ ਬਦਲਾਅ ਦੀ ਮੰਗ ਕੀਤੀ। ਲੇਬਰ ਪਾਰਟੀ ਦੀ ਸੰਸਦ ਮੈਂਬਰ ਸਟੇਲਾ ਕ੍ਰੀਜ਼ੀ ਨੇ ਕਿਹਾ ਕਿ ਉਨ੍ਹਾਂ ਨੂੰ ਇਕ ਚਰਚਾ 'ਚ ਆਪਣੇ ਬੇਟੇ ਪਿਪ ਨੂੰ ਲਿਆਉਣ ਤੋਂ ਬਾਅਦ ਹਾਊਸ ਆਫ ਕਾਮਨਸ ਵੱਲ਼ੋਂ ਇਕ ਪੱਤਰ ਮਿਲਿਆ ਸੀ। ਉਨ੍ਹਾਂ ਨੇ ਕਿਹਾ ਕਿ ਉਹ ਪਹਿਲਾਂ ਪਿਪ ਅਤੇ ਵੱਡੀ ਬੇਟੀ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਸੰਸਦ 'ਚ ਲਿਆ ਚੁੱਕੀ ਸੀ ਪਰ ਉਨ੍ਹਾਂ ਨੂੰ ਦੱਸਿਆ ਗਿਆ ਕਿ ਸਤੰਬਰ 'ਚ ਨਿਯਮ ਬਦਲੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ : ਸਵੀਡਨ ਦੀ ਪਹਿਲੀ ਮਹਿਲਾ PM ਮੇਗਡਾਲੇਨਾ ਨੇ ਕੁਝ ਹੀ ਘੰਟਿਆਂ ਬਾਅਦ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਹੁਣ ਸੰਸਦ ਮੈਂਬਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਬੱਚਿਆਂ ਨੂੰ ਆਪਣੇ ਨਾਲ ਨਹੀਂ ਲਿਆਉਣਾ ਚਾਹੀਦਾ। ਉਪ ਪ੍ਰਧਾਨ ਮੰਤਰੀ ਅਤੇ ਕੰਜ਼ਰਵੇਟਿਵ ਨੇਤਾ ਡਾਮਿਨੀਕ ਰਾਬ ਨੇ ਕਿਹਾ ਕਿ ਉਹ ਕ੍ਰੀਜ਼ੀ ਨਾਲ 'ਬਹੁਤ ਹਮਦਰਦੀ' ਰੱਖਦੇ ਹਨ ਪਰ ਕੋਈ ਵੀ ਫੈਸਲਾ ਸਦਨ ਦੇ ਅਧਿਕਾਰੀਆਂ 'ਤੇ ਨਿਰਭਰ ਕਰਦਾ ਹੈ। ਗ੍ਰੀਨ ਪਾਰਟੀ ਦੀ ਸੰਸਦ ਮੈਂਬਰ ਕੈਰੋਲੀਨ ਲੁਕਾਸ ਨੇ ਕਿਹਾ ਕਿ ਬੱਚਿਆਂ 'ਤੇ ਪਾਬੰਦੀ ਲਾਉਣੀ 'ਬੇਤੁਕਾ' ਹੈ। ਹਾਊਸ ਆਫ ਕਾਮਨਸ ਦੇ ਸਪੀਕਰ ਲਿੰਡਸੇ ਹੋਯਲੇ ਨੇ ਕਿਹਾ ਕਿ ਉਨ੍ਹਾਂ ਨੇ ਸੰਸਦੀ ਸੰਚਾਲਨ ਕਮੇਟੀ ਦੇ ਨਿਯਮਾਂ ਦੀ ਸਮੀਖਿਆ ਕਰਨ ਦਾ ਹੁਕਮ ਦਿੱਤਾ ਸੀ।

ਇਹ ਵੀ ਪੜ੍ਹੋ : ਜਰਮਨੀ 'ਚ ਨਵੀਂ ਸਰਕਾਰ ਲਈ ਤਿੰਨ ਦਲਾਂ ਦਰਮਿਆਨ ਸਮਝੌਤਾ, ਮਰਕੇਲ ਯੁੱਗ ਦਾ ਹੋਵੇਗਾ ਅੰਤ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News