ਮਾਂ ਕਰਦੀ ਹੈ ਸਭ ਤੋਂ ਵਧ ਕੰਮ, ਪਿਤਾ ਵਧ ਸਮਾਂ ਕਰਦੇ ਨੇ ਆਰਾਮ : ਰਿਪੋਰਟ

Monday, Oct 09, 2017 - 06:15 PM (IST)

ਨਿਊਯਾਰਕ (ਬਿਊਰੋ)— ਕੀ ਤੁਹਾਨੂੰ ਵੀ ਲੱਗਦਾ ਹੈ ਕਿ ਤੁਹਾਡੇ ਪਿਤਾ ਦੀ ਤੁਲਨਾ 'ਚ ਤੁਹਾਡੀ ਮਾਂ ਘੱਟ ਕੰਮ ਕਰਦੀ ਹੈ। ਨਹੀਂ, ਤੁਹਾਡਾ ਇਹ ਸੋਚਣਾ ਗਲਤ ਹੈ ਅਸਲ ਵਿਚ ਔਰਤਾਂ, ਪੁਰਸ਼ਾਂ ਦੇ ਮੁਕਾਬਲੇ ਵਧ ਕੰਮ ਅਤੇ ਮਿਹਨਤ ਕਰਦੀਆਂ ਹਨ। ਇਕ ਸ਼ੋਧ ਵਿਚ ਇਹ ਗੱਲ ਸਾਹਮਣੇ ਆਈ ਹੈ। ਸ਼ੋਧਕਰਤਾਵਾਂ ਨੇ ਕਿਹਾ ਕਿ ਜਦੋਂ ਔਰਤਾਂ ਘਰ ਦੇ ਕੰਮ ਜਾਂ ਬੱਚਿਆਂ ਦੀ ਦੇਖਭਾਲ ਕਰ ਰਹੀਆਂ ਹੁੰਦੀਆਂ ਹਨ, ਤਾਂ ਪੁਰਸ਼ ਆਰਾਮ ਕਰ ਰਹੇ ਹੁੰਦੇ ਹਨ। ਇਕ ਆਨਲਾਈਨ ਮੈਗਜ਼ੀਨ ਵਿਚ ਪ੍ਰਕਾਸ਼ਤ ਇਕ ਰਿਪੋਰਟ ਮੁਤਾਬਕ ਸ਼ੋਧਕਰਤਾਵਾਂ ਨੇ ਦੇਖਿਆ ਕਿ ਪਹਿਲੇ ਬੱਚੇ ਦੇ ਜਨਮ ਲੈਣ ਦੇ ਤਿੰਨ ਮਹੀਨੇ ਬਾਅਦ ਪੁਰਸ਼ ਵਧ ਆਰਾਮ ਕਰਦੇ ਹਨ, ਜਦਕਿ ਔਰਤਾਂ ਯਾਨੀ ਕਿ ਮਾਂਵਾਂ ਕੰਮ ਅਤੇ ਬੱਚਿਆਂ ਦੀ ਦੇਖਭਾਲ ਵਿਚ ਰੁੱਝ ਜਾਂਦੀਆਂ ਹਨ। 
ਓਹੀਓ ਸਟੇਟ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਕਲੇਅਰ ਕਹਿੰਦੇ ਹਨ ਕਿ ਨਵੇਂ ਮਾਤਾ-ਪਿਤਾ ਬਣਿਆ ਜੋੜਾ ਆਪਣੇ ਕੰਮਾਂ ਨੂੰ ਬਰਾਬਰ ਸਾਂਝਾ ਨਹੀਂ ਕਰਦੇ ਹਨ। ਇਸ ਲਈ ਸ਼ੋਧਕਰਤਾਵਾਂ ਨੇ 52 ਜੋੜਿਆਂ 'ਤੇ ਇਕ ਸ਼ੋਧ ਕੀਤੀ, ਜਿਸ ਵਿਚ ਸਾਰੇ ਜੋੜੇ ਨੂੰ ਗਰਭ ਅਵਸਥਾ ਦੇ ਤਿੰਨ ਮਹੀਨੇ ਪਹਿਲਾਂ ਅਤੇ ਤਿੰਨ ਮਹੀਨੇ ਬਾਅਦ ਦੇ ਕੰਮਾਂ ਅਤੇ ਸਮੇਂ ਦੀ ਰਿਪੋਰਟ ਤਿਆਰ ਕਰਨ ਨੂੰ ਕਿਹਾ ਗਿਆ।
ਸ਼ੋਧ 'ਚ ਇਹ ਗੱਲ ਸਾਹਮਣੇ ਆਈ ਕਿ ਬੱਚੇ ਦੇ ਜਨਮ ਤੋਂ ਬਾਅਦ ਕੰਮ ਦੇ ਦਿਨਾਂ ਵਿਚ ਘਰ 'ਚ ਔਰਤਾਂ, ਪੁਰਸ਼ਾਂ ਦੇ ਮੁਕਾਬਲੇ ਵਧ ਕੰਮ ਕਰਦੀਆਂ ਹਨ ਪਰ ਪੁਰਸ਼ਾਂ ਵਿਚ ਦੇਖਿਆ ਗਿਆ ਕਿ ਉਨ੍ਹਾਂ ਨੇ ਇਸ ਦੌਰਾਨ ਆਰਾਮ 'ਚ ਵਧ ਸਮਾਂ ਬਿਤਾਇਆ ਸੀ। ਘਰ ਦੇ ਕੰਮਾਂ ਦੀ ਗੱਲ ਕੀਤੀ ਜਾਵੇ ਤਾਂ ਪੁਰਸ਼ਾਂ ਨੇ ਘਰ ਦੇ ਕੰਮ ਕਰਨ ਤੋਂ ਬਾਅਦ 35 ਫੀਸਦੀ ਸਮਾਂ ਆਪਣੇ ਲਈ ਕੱਢਿਆ, ਜਦਕਿ ਔਰਤਾਂ ਨੇ ਘਰ ਦੇ ਕੰਮ ਕਰਨ ਤੋਂ ਬਾਅਦ ਸਿਰਫ 19 ਫੀਸਦੀ ਸਮਾਂ ਆਪਣੇ ਲਈ ਕੱਢਿਆ।


Related News