ਪੇਪਰ ਮਿੱਲ ''ਚ ਰਾਤ ਨੂੰ ਕੰਮ ਕਰਦੇ ਸਮੇਂ ਪਲਪਰ ''ਚ ਡਿੱਗਿਆ ਮਜ਼ਦੂਰ, ਬੇਹੱਦ ਦਰਦਨਾਕ ਤਰੀਕੇ ਨਾਲ ਹੋਈ ਮੌਤ
Tuesday, Oct 22, 2024 - 05:43 AM (IST)
 
            
            ਹੰਬੜਾਂ (ਸਤਨਾਮ)– ਸਥਾਨਕ ਕਸਬੇ 'ਚ ਸਤਿਕਾਰ ਪੇਪਰ ਮਿੱਲ ’ਚ ਰਾਤ ਨੂੰ ਡਿਊਟੀ ਕਰਦੇ ਸਮੇਂ ਇਕ ਪ੍ਰਵਾਸੀ ਮਜ਼ਦੂਰ ਦੀ ਦਰਦਨਾਕ ਮੌਤ ਹੋਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਦੇ ਚਾਚੇ ਦੇ ਲੜਕੇ ਪੱਪੂ ਤੇ ਰੋਹਿਤ ਨੇ ਦੱਸਿਆ ਕਿ ਸੁਸ਼ੀਲ ਕੁਮਾਰ ਪੁੱਤਰ ਹਨੂੰਮਾਨ (26) ਪਿੰਡ ਕਕਰਾਹਾਂ, ਜ਼ਿਲ੍ਹਾ ਬਹਿਰੋਈ (ਬਿਹਾਰ), ਜੋ ਸਤਿਕਾਰ ਪੇਪਰ ਮਿੱਲ ਦੇ ਕੁਆਰਟਰਾਂ ’ਚ ਹੀ ਰਹਿ ਰਿਹਾ ਸੀ, ਘਟਨਾ ਮੌਕੇ ਰਾਤ ਦੀ ਡਿਊਟੀ ’ਚ ਸੁਸ਼ੀਲ, ਗੋਰਖ ਤੇ ਤੇਜ ਗੁਪਤਾ ਮਿੱਲ ’ਚ ਇਕੱਠੇ ਕੰਮ ਕਰ ਰਹੇ ਸਨ। ਰਾਤ ਕਰੀਬ 3 ਵਜੇ ਮਿੱਲ ’ਚ ਗੱਤਾ ਤੇ ਹੋਰ ਵੇਸਟੇਜ ਗਾਲਣ ਵਾਲੇ ਪਲਪਰ (ਮਸ਼ੀਨ) ’ਚ ਸੁਸ਼ੀਲ ਕੁਮਾਰ ਡਿੱਗ ਗਿਆ, ਜਿਸ ਦੀ ਬੜੇ ਦਰਦਨਾਕ ਢੰਗ ਨਾਲ ਮੌਤ ਹੋ ਗਈ।

ਇਹ ਵੀ ਪੜ੍ਹੋ- ਘਰੋਂ ਰੋਜ਼ੀ-ਰੋਟੀ ਕਮਾਉਣ ਗਏ ਨੌਜਵਾਨ ਨਾਲ ਵਾਪਰੀ ਅਣਹੋਣੀ, ਖੇਤਾਂ 'ਚ ਕੰਮ ਕਰਦੇ ਸਮੇਂ ਆਈ ਦਰਦਨਾਕ ਮੌਤ
ਪਲਪਰ ’ਚੋਂ ਰਹਿੰਦ-ਖੂੰਹਦ ਬਾਹਰ ਕੱਢੀ ਤਾਂ ਸੁਸ਼ੀਲ ਦੇ ਸਰੀਰ ਦੇ ਅੰਗਾਂ ’ਚ ਦੋਵੇਂ ਹੱਥ, ਇਕ ਪੈਰ ਤੇ ਸਿਰ ਦਾ ਕੁੱਝ ਹਿੱਸਾ ਹੀ ਮਿਲਿਆ ਹੈ। ਇਸ ਮੌਕੇ ਕਈ ਮਜ਼ਦੂਰਾਂ ਨੇ ਦੱਸਿਆ ਕਿ ਮਿੱਲ ਮਾਲਕ ਲੇਬਰ ਤੋਂ 12 ਘੰਟੇ ਲਗਾਤਾਰ ਕੰਮ ਕਰਵਾਉਂਦੇ ਹਨ। ਇਹ ਵੀ ਹੋ ਸਕਦਾ ਹੈ ਕਿ ਸੁਸ਼ੀਲ ਨੂੰ ਨੀਂਦ ਆ ਗਈ ਹੋਵੇ, ਜਿਸ ਦੀ ਵਜ੍ਹਾ ਨਾਲ ਇਹ ਭਿਆਨਕ ਹਾਦਸਾ ਵਾਪਰਿਆ ਹੋਵੇ।
ਇਤਲਾਹ ਮਿਲਣ ’ਤੇ ਸਵੇਰੇ ਪੁਲਸ ਚੌਕੀ ਇੰਚਾਰਜ ਗੁਰਚਰਨਜੀਤ ਸਿੰਘ ਆਪਣੀ ਪੁਲਸ ਪਾਰਟੀ ਨਾਲ ਪਹੁੰਚੇ ਤੇ ਮ੍ਰਿਤਕ ਸੁਸ਼ੀਲ ਦੇ ਮਿਲੇ ਅੰਗ ਸਮੇਟਣ ਉਪਰੰਤ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਮਸ਼ਹੂਰ YouTuber ਨਾਲ ਵਾਪਰ ਗਿਆ ਭਿਆਨਕ ਹਾਦਸਾ, ਪਲਟੀਆਂ ਖਾ ਕੇ ਖੇਤਾਂ 'ਚ ਡਿੱਗੀ ਗੱਡੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            