ਕੰਮ ਤੋਂ ਲੰਚ ਬ੍ਰੇਕ ''ਤੇ ਆਏ ਵਿਅਕਤੀ ਨੇ ਕਰ ਲਈ ਖ਼ੁਦਕੁਸ਼ੀ

Wednesday, Oct 23, 2024 - 04:11 PM (IST)

ਕੰਮ ਤੋਂ ਲੰਚ ਬ੍ਰੇਕ ''ਤੇ ਆਏ ਵਿਅਕਤੀ ਨੇ ਕਰ ਲਈ ਖ਼ੁਦਕੁਸ਼ੀ

ਲੁਧਿਆਣਾ (ਰਾਜ)– ਟਿੱਬਾ ਰੋਡ ਦੀ ਚੰਦਰ ਲੋਕ ਕਾਲੋਨੀ ’ਚ ਨੌਜਵਾਨ ਨੇ ਸ਼ੱਕੀ ਹਾਲਾਤ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਜਤਿੰਦਰ ਕੁਮਾਰ (22) ਹੈ। ਘਟਨਾ ਦਾ ਪਤਾ ਉਸ ਸਮੇਂ ਲੱਗਾ, ਜਦ ਮ੍ਰਿਤਕ ਦਾ ਭਰਾ ਘਰ ਪੁੱਜਾ। ਸੂਚਨਾ ਪੁਲਸ ਨੂੰ ਦਿੱਤੀ ਗਈ। ਥਾਣਾ ਟਿੱਬਾ ਦੀ ਪੁਲਸ ਮੌਕੇ ’ਤੇ ਪੁੱਜੀ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਪਹੁੰਚਾਈ।

ਜਾਂਚ ਅਧਿਕਾਰੀ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਤਿੰਦਰ ਮੂਲ ਰੂਪ ’ਚ ਉੱਤਰ ਪ੍ਰਦੇਸ਼ ਦੇ ਜ਼ਿਲਾ ਹਰਦੋਈ ਦਾ ਰਹਿਣ ਵਾਲਾ ਸੀ। ਉਹ ਆਪਣੇ ਭਰਾ ਸਤਿੰਦਰ ਕੁਮਾਰ ਨਾਲ ਚੰਦਰ ਲੋਕ ਕਾਲੋਨੀ ’ਚ ਕਿਰਾਏ ਦੇ ਕਮਰੇ ’ਚ ਰਹਿੰਦਾ ਸੀ ਅਤੇ ਇਲਾਕੇ ’ਚ ਸਥਿਤ ਇਕ ਫੈਕਟਰੀ ’ਚ ਕੰਮ ਕਰਦਾ ਸੀ।

ਇਹ ਖ਼ਬਰ ਵੀ ਪੜ੍ਹੋ - ਨੌਜਵਾਨਾਂ ਲਈ ਸੁਨਹਿਰੀ ਮੌਕਾ! ਹਰ ਮਹੀਨੇ ਮਿਲਣਗੇ 5 ਹਜ਼ਾਰ ਰੁਪਏ, ਛੇਤੀ ਕਰੋ ਅਪਲਾਈ

ਰੋਜ਼ਾਨਾ ਦੀ ਤਰ੍ਹਾਂ ਮੰਗਲਵਾਰ ਨੂੰ ਸਵੇਰੇ ਦੋਵੇਂ ਭਰਾ ਆਪਣੇ ਕੰਮ ’ਤੇ ਚਲੇ ਗਏੇ। ਦੋਵੇਂ ਦੁਪਹਿਰ ਦੇ ਸਮੇਂ ਵੱਖ-ਵੱਖ ਸਮੇਂ ’ਤੇ ਖਾਣਾ ਖਾਣ ਲਈ ਘਰ ਆਉਂਦੇ ਸਨ। ਕੁਝ ਸਮੇਂ ਬਾਅਦ ਸਤਿੰਦਰ ਕੁਮਾਰ ਖਾਣਾ ਖਾਣ ਲਈ ਘਰ ਪੁੱਜਾ ਤਾਂ ਦਰਵਾਜ਼ਾ ਬੰਦ ਸੀ। ਕਾਫੀ ਸਮੇਂ ਤੱਕ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਸਤਿੰਦਰ ਨੇ ਗੁਆਂਢੀਆਂ ਦੀ ਮਦਦ ਨਾਲ ਦਰਵਾਜ਼ਾ ਤੋੜ ਦਿੱਤਾ। ਜਦ ਅੰਦਰ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ। ਜਤਿੰਦਰ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਪੁਲਸ ਨੂੰ ਮੌਕੇ ’ਤੇ ਕੋਈ ਸੁਸਾਈਡ ਨੋਟ ਨਹੀਂ ਮਿਲਿਆ, ਜਿਸ ਨਾਲ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਪਤਾ ਲੱਗ ਸਕਦਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News