ਪੰਜਾਬ 'ਚ ਝੋਨੇ ਦੀ ਖ਼ਰੀਦ 85 ਲੱਖ ਟਨ ਤੋਂ ਪਾਰ, ਕੇਂਦਰ ਨੇ ਕਿਹਾ-  ਕੰਮ ਪੂਰੇ ਜ਼ੋਰਾਂ 'ਤੇ

Monday, Nov 04, 2024 - 01:51 PM (IST)

ਨਵੀਂ ਦਿੱਲੀ (ਏਜੰਸੀ)- ਪੰਜਾਬ ਨੇ 2024-25 ਦੇ ਸਾਉਣੀ ਮਾਰਕੀਟਿੰਗ ਸੀਜ਼ਨ ਦੌਰਾਨ 85.41 ਲੱਖ ਟਨ ਝੋਨਾ ਖ਼ਰੀਦਿਆ ਹੈ, ਜਿਸ ਦੀ ਕੀਮਤ 19,800 ਕਰੋੜ ਰੁਪਏ ਹੈ। ਖ਼ੁਰਾਕ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਪਹਿਲਾਂ ਮੌਸਮ ਕਾਰਨ ਖ਼ਰੀਦ ਵਿਚ ਥੋੜ੍ਹੀ ਦੇਰੀ ਹੋਈ ਸੀ ਪਰ ਹੁਣ ਇਹ ਜ਼ੋਰਾਂ 'ਤੇ ਹੈ। ਮੰਤਰਾਲਾ ਅਨੁਸਾਰ 2 ਨਵੰਬਰ ਤੱਕ ਪੰਜਾਬ ਭਰ ਦੀਆਂ ਮੰਡੀਆਂ ਵਿੱਚ ਤਕਰੀਬਨ 90.69 ਲੱਖ ਟਨ ਝੋਨੇ ਦੀ ਆਮਦ ਹੋਈ, ਜਿਸ ਵਿੱਚੋਂ 85.41 ਲੱਖ ਟਨ ਝੋਨੇ ਦੀ ਸਰਕਾਰੀ ਏਜੰਸੀਆਂ ਅਤੇ ਭਾਰਤੀ ਖੁਰਾਕ ਨਿਗਮ (ਐੱਫ.ਸੀ.ਆਈ.) ਵੱਲੋਂ ਖਰੀਦ ਕੀਤੀ ਗਈ ਹੈ।

ਇਹ ਵੀ ਪੜ੍ਹੋ: ਹਵਾ 'ਚ ਘੁਲਿਆ ਜ਼ਹਿਰ, ਲਹਿੰਦੇ ਪੰਜਾਬ 'ਚ ਹਫਤੇ ਲਈ ਸਕੂਲ ਬੰਦ

1 ਅਕਤੂਬਰ ਤੋਂ ਸ਼ੁਰੂ ਹੋਈ ਖਰੀਦ ਮੁਹਿੰਮ ਦੇ ਨਤੀਜੇ ਵਜੋਂ ਸੂਬੇ ਭਰ ਦੇ ਲਗਭਗ 4 ਲੱਖ ਕਿਸਾਨਾਂ ਨੂੰ 19,800 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ। ਮੰਤਰਾਲਾ ਨੇ ਇੱਕ ਬਿਆਨ ਵਿੱਚ ਕਿਹਾ, "ਹਾਲਾਂਕਿ ਸਤੰਬਰ ਵਿੱਚ ਮੋਹਲੇਧਾਰ ਮੀਂਙ ਅਤੇ ਝੋਨੇ ਵਿੱਚ ਨਮੀ ਦੀ ਜ਼ਿਆਦਾ ਮਾਤਰਾ ਕਾਰਨ ਖਰੀਦ ਥੋੜ੍ਹ ਦੇਰੀ ਨਾਲ ਸ਼ੁਰੂ ਹੋਈ, ਪਰ ਇਹ ਮੁੜ ਲੀਹ 'ਤੇ ਆ ਗਈ ਹੈ ਅਤੇ ਹੁਣ ਪੂਰੇ ਜ਼ੋਰਾਂ 'ਤੇ ਚੱਲ ਰਹੀ ਹੈ।" ਕੇਂਦਰ ਨੇ ਚਾਲੂ ਸੀਜ਼ਨ ਵਿਚ ਪੰਜਾਬ ਲਈ 185 ਲੱਖ ਟਨ ਦੀ ਖ਼ਰੀਦ ਦਾ ਟੀਚਾ ਮਿੱਥਿਆ ਹੈ। 'ਗ੍ਰੇਡ ਏ' ਝੋਨੇ ਲਈ ਨਿਰਧਾਰਿਤ 2,320 ਰੁਪਏ ਪ੍ਰਤੀ ਕੁਇੰਟਲ ਐੱਮ.ਐੱਸ.ਪੀ. ਦੇ ਹਿਸਾਬ ਨਾਲ ਇਹ ਖਰੀਦ ਕੀਤੀ ਜਾ ਰਹੀ ਹੈ। ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ, ਰਾਜ ਸਰਕਾਰ ਨੇ ਪੰਜਾਬ ਭਰ ਵਿੱਚ 2,927 ਮੰਡੀਆਂ ਨੂੰ ਚਾਲੂ ਕੀਤਾ ਹੈ। ਮੰਤਰਾਲਾ ਨੇ ਕਿਹਾ ਕਿ 4,640 ਚੌਲ ਮਿੱਲ ਮਾਲਕਾਂ ਨੇ ਝੋਨੇ ਦੀ ਸ਼ੈਲਿੰਗ ਕਾਰਵਾਈਆਂ ਲਈ ਅਰਜ਼ੀਆਂ ਦਿੱਤੀਆਂ ਹਨ ਅਤੇ ਰਾਜ ਸਰਕਾਰ ਪਹਿਲਾਂ ਹੀ 4,132 ਮਿੱਲ ਮਾਲਕਾਂ ਨੂੰ ਕੰਮ ਅਲਾਟ ਕਰ ਚੁੱਕੀ ਹੈ। ਸਰਕਾਰ ਕਿਸਾਨਾਂ ਦੀ ਸਹਾਇਤਾ ਲਈ ਸਰਕਾਰੀ ਮਾਲਕੀ ਵਾਲੀ ਐੱਫ.ਸੀ.ਆਈ. ਅਤੇ ਰਾਜ ਏਜੰਸੀਆਂ ਰਾਹੀਂ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦ ਮੁਹਿੰਮ ਚਲਾਉਂਦੀ ਹੈ।

ਇਹ ਵੀ ਪੜ੍ਹੋ: ਬਰੈਂਪਟਨ 'ਚ ਹਿੰਦੂ ਮੰਦਰ 'ਤੇ ਹੋਏ ਹਮਲੇ 'ਤੇ PM ਟਰੂਡੋ ਦਾ ਬਿਆਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News