ਢਿੱਲੋਂ ਬ੍ਰਦਰਜ਼ ਦੇ ਮਾਮਲੇ ''ਚ ਨਵਾਂ ਮੋੜ, ਪਿਤਾ ਜਤਿੰਦਰਪਾਲ ਢਿੱਲੋਂ ਨੇ ਖੋਲ੍ਹੇ ਵੱਡੇ ਰਾਜ਼

Wednesday, Oct 30, 2024 - 03:49 PM (IST)

ਢਿੱਲੋਂ ਬ੍ਰਦਰਜ਼ ਦੇ ਮਾਮਲੇ ''ਚ ਨਵਾਂ ਮੋੜ, ਪਿਤਾ ਜਤਿੰਦਰਪਾਲ ਢਿੱਲੋਂ ਨੇ ਖੋਲ੍ਹੇ ਵੱਡੇ ਰਾਜ਼

ਸੁਲਤਾਨਪੁਰ ਲੋਧੀ (ਧੀਰ)-17 ਅਗਸਤ 2023 ਨੂੰ ਜਲੰਧਰ ਦੇ ਥਾਣਾ ਨੰਬਰ-1 ਦੇ ਐੱਸ. ਐੱਚ. ਓ. ਨਵਦੀਪ ਸਿੰਘ ਵੱਲੋਂ ਤਸ਼ੱਦਦ ਕਰਨ ’ਤੇ ਦਰਿਆ ਬਿਆਸ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਵਾਲੇ ਢਿੱਲੋਂ ਬ੍ਰਦਰਜ਼ ਮਾਮਲੇ ’ਚ ਉਸ ਸਮੇਂ ਨਵਾਂ ਮੋੜ ਆ ਗਿਆ ਹੈ। ਇਕ ਸਾਲ ਬਾਅਦ ਮੌਕੇ ’ਤੇ ਮੌਜੂਦ ਗਵਾਹ (ਸ਼ਿਕਾਇਤਕਰਤਾ) ਮਾਨਵਦੀਪ ਉੱਪਲ ਉਰਫ਼ ਮਾਨਵ ਉੱਪਲ ਨੇ ਆਪਣੇ ਬਿਆਨਾਂ ਤੋਂ ਮੁਕਰਦੇ ਹੋਏ ਉਲਟਾ ਕਪੂਰਥਲਾ ਪੁਲਸ ’ਤੇ ਹੀ ਕਈ ਦੋਸ਼ ਲਾ ਦਿੱਤੇ। ਬੀਤੇ ਦਿਨ ਮਾਨਵਦੀਪ ਉੱਪਲ ਨੇ ਕਾਨਫ਼ਰੰਸ ਕਰਕੇ ਕਪੂਰਥਲਾ ਪੁਲਸ ’ਤੇ ਦੋਸ਼ ਲਾਏ ਸਨ ਕਿ ਢਿੱਲੋਂ ਬ੍ਰਦਰਜ਼ ਖ਼ੁਦਕੁਸ਼ੀ ਮਾਮਲੇ ’ਚ ਕਪੂਰਥਲਾ ਪੁਲਸ ਨੇ ਕਿਸੇ ਹੋਰ ਵਿਅਕਤੀ ਦੀ ਲਾਸ਼ ਨੂੰ ਜਸ਼ਨਬੀਰ ਢਿੱਲੋਂ ਦੀ ਕਹਿ ਕੇ ਆਪਣੇ ਹੀ ਪੁਲਸ ਮੁਲਾਜ਼ਮ ਐੱਸ. ਐੱਚ. ਓ. ਨਵਦੀਪ ਸਿੰਘ, ਮਹਿਲਾ ਕਾਂਸਟੇਬਲ ਅਤੇ ਇਕ ਮੁਨਸ਼ੀ ਨੂੰ ਬਿਨਾਂ ਇਨਕੁਆਰੀ ਕੀਤੇ ਨਾਮਜ਼ਦ ਕੀਤਾ ਸੀ।

ਇਹ ਵੀ ਪੜ੍ਹੋ- ਪੰਜਾਬ ਦੇ ਇਹ ਮੁਲਾਜ਼ਮ ਦੋ ਦਿਨਾਂ ਦੀ ਛੁੱਟੀ 'ਤੇ

ਉਧਰ, ਕਪੂਰਥਲਾ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਮ੍ਰਿਤਕ ਦੇ ਪਿਤਾ ਜਤਿੰਦਰਪਾਲ ਸਿੰਘ ਢਿੱਲੋਂ ਅਤੇ ਮਾਨਵ ਉਪਲ ਵੱਲੋਂ ਲਾਸ਼ ਦੀ ਸ਼ਨਾਖ਼ਤ ਕਰਨ ਤੋਂ ਬਾਅਦ ਹੀ ਮਾਮਲੇ ’ਚ ਐੱਸ. ਐੱਚ. ਓ. ਨਵਦੀਪ ਸਿੰਘ, ਮਹਿਲਾ ਕਾਂਸਟੇਬਲ ਜਗਜੀਤ ਕੌਰ ਅਤੇ ਮੁਨਸ਼ੀ ਬਲਵਿੰਦਰ ਕੁਮਾਰ ਨੂੰ ਨਾਮਜ਼ਦ ਕੀਤਾ ਗਿਆ ਸੀ। ਗੱਲਬਾਤ ਕਰਦੇ ਹੋਏ ਢਿੱਲੋਂ ਬ੍ਰਦਰਜ਼ ਦੇ ਪਿਤਾ ਜਤਿੰਦਰਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਮਾਨਵ ਉੱਪਲ ਦਾ ਕਹਿਣਾ ਹੈ ਕਿ ਜੇਕਰ ਮਾਮਲੇ ’ਚ ਬਰਖ਼ਾਸਤ ਐੱਸ. ਐੱਚ. ਓ. ਨਵਦੀਪ ਸਿੰਘ ਦੋਸ਼ੀ ਨਹੀਂ ਹਨ ਅਤੇ ਫਿਰ ਮੇਰੇ ਲੜਕਿਆਂ ਦਾ ਕਾਤਲ ਹੋਰ ਕੌਣ ਹੈ? ਜੇਕਰ ਮੇਰੇ ਲੜਕੇ ਜਸ਼ਨਦੀਪ ਢਿੱਲੋਂ ਨਾਲ ਨਵਦੀਪ ਸਿੰਘ ਨੇ ਤਸ਼ੱਦਦ ਨਹੀਂ ਕੀਤਾ ਤਾਂ ਉਸ ਨੂੰ ਖ਼ੁਦਕੁਸ਼ੀ ਕਰਨ ਦੀ ਕੀ ਲੋੜ ਪਈ? ਉਨ੍ਹਾਂ ਕਿਹਾ ਕਿ ਮੌਕੇ ’ਤੇ ਮੌਜੂਦ ਸਿਰਫ਼ ਮਾਨਵ ਉੱਪਲ ਹੀ ਸੀ, ਜੇ ਜਸ਼ਨਦੀਪ ਢਿੱਲੋਂ ਨੇ ਖ਼ੁਦਕੁਸ਼ੀ ਨਹੀਂ ਕੀਤੀ ਤਾਂ ਫਿਰ ਜਸ਼ਨਦੀਪ ਢਿੱਲੋਂ ਅਤੇ ਮਾਨਵਜੀਤ ਸਿੰਘ ਢਿੱਲੋਂ ਨੂੰ ਦਰਿਆ ’ਚ ਧੱਕਾ ਕਿਸ ਨੇ ਮਾਰਿਆ?

ਉਨ੍ਹਾਂ ਕਿਹਾ ਕਿ ਹਾਲੇ ਮਾਮਲੇ ’ਚ ਇਨਵੈਸਟੀਗੇਸ਼ਨ ਪੈਂਡਿੰਗ ਪਈ ਹੈ ਪਰ ਮਾਵਨ ਉੱਪਲ ਆਪਣੇ ਕਾਗਜ਼ਾਤ ਜਨਤਕ ਕਿਉਂ ਕਰ ਰਿਹਾ ਹੈ। ਮਾਨਵ ਵੱਲੋਂ ਇਸ ਤਰ੍ਹਾਂ ਕਰਨ ਨਾਲ ਦੋਸ਼ੀਆਂ ਦੀ ਮਦਦ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਪੂਰਥਲਾ ਪੁਲਸ ਨੂੰ ਮਿਲੀ ਲਾਸ਼ ਦੇ ਪੈਰਾਂ ’ਚ ਪਾਏ ਬੂਟਾਂ, ਹੱਥ ’ਚ ਪਾਏ ਕੜੇ ਅਤੇ ਪੈਂਟ ਦੀ ਜੇਬ ’ਚੋਂ ਮਿਲੀ ਕਮਰੇ ਚਾਬੀ ਤੋਂ ਹੀ ਉਨ੍ਹਾਂ ਜਸ਼ਨਦੀਪ ਢਿੱਲੋਂ ਦੀ ਸ਼ਨਾਖ਼ਤ ਕੀਤੀ ਸੀ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, MP ਅੰਮ੍ਰਿਤਪਾਲ ਸਿੰਘ ਦੇ ਸਾਥੀ ਸਣੇ 4 ਵਿਅਕਤੀ ਹਥਿਆਰਾਂ ਸਮੇਤ ਗ੍ਰਿਫ਼ਤਾਰ

ਜਤਿੰਦਰਪਾਲ ਸਿੰਘ ਢਿੱਲੋਂ ਨੇ ਭਾਵਕ ਹੁੰਦਿਆਂ ਕਿਹਾ ਕਿ 2 ਜਵਾਨ ਪੁੱਤਾਂ ਦੀ ਮੌਤ ਤੋਂ ਬਾਅਦ ਉਹ ਤਾਂ ਪਹਿਲਾ ਹੀ ਸਦਮੇ ’ਚ ਹਨ। ਹੁਣ ਮਾਨਵ ਉੱਪਲ ਆਪਣੇ ਬਿਆਨਾਂ ਤੋਂ ਮੁਕਰ ਰਿਹਾ ਹੈ। ਸਾਲ ਬਾਅਦ ਮਾਨਵ ਉੱਪਲ ਕਹਿ ਰਿਹਾ ਹੈ, 'ਮੈਨੂੰ ਜੋ ਦੱਸਿਆ ਕਿਹਾ ਗਿਆ, ਮੈਂ ਉਸੇ ਹਿਸਾਬ ਨੇ ਬਿਆਨ ਦਿੱਤੇ ਹਨ।' ਉਨ੍ਹਾਂ ਕਿਹਾ ਕਿ ਮਾਨਵ ਉਪਲ ਨੂੰ ਥਾਣੇ ’ਚ ਜਸ਼ਨਦੀਪ ਢਿੱਲੋਂ ਅਤੇ ਮਾਨਵਜੀਤ ਢਿੱਲੋਂ ਨਾਲ ਜੋ ਵਾਪਰਿਆ, ਉਸ ਸਾਰੀ ਘਟਨੀ ਦੀ ਜਾਣਕਾਰੀ ਮਾਨਵ ਉੱਪਲ ਨੂੰ ਉਸ ਦੇ ਦੋਸਤਾਂ ਨੇ ਹੀ ਦਿੱਤੀ ਸੀ, ਜੋ 16 ਅਗਸਤ ਨੂੰ ਥਾਣੇ ’ਚ ਮੌਜੂਦ ਸਨ। ਜਤਿੰਦਰਪਾਲ ਸਿੰਘ ਢਿੱਲੋਂ ਨੇ ਹੈਰਾਨੀਜਨਕ ਖ਼ੁਲਾਸਾ ਕਰਦੇ ਹੋਏ ਕਿਹਾ ਕਿ ਮਾਨਵ ਉਪਲ ਮੁੱਕਰਿਆ ਨਹੀਂ, ਸਗੋਂ ਮੁਕਰਾਇਆ ਗਿਆ ਹੈ। ਕੁਝ ਦਿਨ ਪਹਿਲਾਂ ਮਾਨਵ ਉਪਲ ਉਨ੍ਹਾਂ ਨੂੰ ਰਾਜ਼ੀਨਾਮਾ ਕਰਨ ਲਈ ਦਬਾਅ ਬਣਾ ਰਿਹਾ ਸੀ। ਮੈਨੂੰ ਇਹ ਨਹੀਂ ਸੀ ਪਤਾ ਕਿ ਬਾਅਦ ’ਚ ਉਹ ਆਪ ਹੀ ਮੁਕਰ ਜਾਵੇਗਾ।

ਇਹ ਵੀ ਪੜ੍ਹੋ- ਮੁੜ ਗਰਮਾਉਣ ਲੱਗਾ ਢਿੱਲੋਂ ਬ੍ਰਦਰਜ਼ ਦਾ ਮਾਮਲਾ, ਸਾਬਕਾ ਇੰਸਪੈਕਟਰ ਨਵਦੀਪ ਸਿੰਘ ਬਾਰੇ ਹੋਏ ਅਹਿਮ ਖ਼ੁਲਾਸੇ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News