ਕੋਰੋਨਾ ਟੀਕਾ ਲਗਵਾਉਣ ਲਈ ਜ਼ਿਆਦਾਤਰ ਅਮਰੀਕੀ ਤਿਆਰ ਪਰ ਰੱਖੀਆਂ ਇਹ ਸ਼ਰਤਾਂ

Friday, Jun 11, 2021 - 04:11 PM (IST)

ਕੋਰੋਨਾ ਟੀਕਾ ਲਗਵਾਉਣ ਲਈ ਜ਼ਿਆਦਾਤਰ ਅਮਰੀਕੀ ਤਿਆਰ ਪਰ ਰੱਖੀਆਂ ਇਹ ਸ਼ਰਤਾਂ

ਇੰਟਰਨੈਸ਼ਨਲ ਡੈਸਕ : ਅਮਰੀਕਾ ’ਚ ਤਕਰੀਬਨ 7 ਫੀਸਦੀ ਵੋਟਰ ਹਨ, ਜਿਨ੍ਹਾਂ ਨੇ ਅਜੇ ਤੱਕ ਕੋਰੋਨਾ ਟੀਕਾ ਨਹੀਂ ਲਗਵਾਇਆ ਹੈ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਲੋਕਾਂ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ’ਚ ਵੀ ਵੋਟ ਨਹੀਂ ਪਾਈ ਸੀ। ਇਨ੍ਹਾਂ ਲੋਕਾਂ ਨੇ ਦੋਹਾਂ ਕੰਮਾਂ ’ਚ ਕੋਈ ਸਿੱਧਾ ਲਾਭ ਨਹੀਂ ਵੇਖਿਆ। ਇਕ ਕੰਪਨੀ ਵੱਲੋਂ ਕੀਤੇ ਗਏ ਸਰਵੇਖਣ ਦੀ ਰਿਪੋਰਟ ਅਨੁਸਾਰ ਇਹ ਲੋਕ ਉਦੋਂ ਟੀਕੇ ਪ੍ਰਾਪਤ ਕਰਨਗੇ, ਜਦੋਂ ਇਨ੍ਹਾਂ ਨੂੰ ਇਨਾਮ ਦੀ ਗਾਰੰਟੀ ਜਾਂ ਲਾਟਰੀ ਦੀ ਟਿਕਟ ਦਿੱਤੀ ਜਾਵੇਗੀ। ਇਸ ਸਰਵੇਖਣ ਰਿਪੋਰਟ ਅਨੁਸਾਰ ਇਹ ਉਹ ਲੋਕ ਹਨ, ਜਿਨ੍ਹਾਂ ਨੂੰ ਜ਼ਿਆਦਾ ਆਸਾਨੀ ਨਾਲ ਗੁੰਮਰਾਹ ਕੀਤਾ ਜਾਂਦਾ ਹੈ। ਇਨ੍ਹਾਂ ਨੂੰ ਪੈਸਿਆਂ ਰਾਹੀਂ ਭਰਮਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਭਾਰਤ ਨੂੰ ਲੱਗਾ ਵੱਡਾ ਝਟਕਾ, ਕੋਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਅਮਰੀਕਾ ਨੇ ਨਕਾਰਿਆ

ਰਿਪੋਰਟ ’ਚ ਇਹ ਵੀ ਖੁਲਾਸਾ ਹੋਇਆ ਹੈ ਕਿ ਅਜੇ ਵੀ ਅਮਰੀਕਾ ’ਚ 40 ਫੀਸਦੀ ਲੋਕਾਂ ਨੇ ਕੋਰੋਨਾ ਟੀਕਾ ਨਹੀਂ ਲਗਵਾਇਆ ਹੈ, ਜਦਕਿ ਸਰਕਾਰ ਸਾਰਿਆਂ ਨੂੰ ਟੀਕਾ ਲਗਵਾਉਣਾ ਚਾਹੁੰਦੀ ਹੈ। ਇਸੇ ਨੂੰ ਦੇਖਦਿਆਂ ਇਕ ਸਰਵੇਖਣ ਕੀਤਾ ਗਿਆ ਸੀ ਕਿ ਲੋਕ ਕੋਈ ਲਾਭ ਜਾਂ ਉਤਸ਼ਾਹ ਵਧਾ ਕੇ ਟੀਕਾ ਲਗਵਾਉਣ ਲਈ ਤਿਆਰ ਹੋ ਸਕਦੇ ਹਨ। ਉਨ੍ਹਾਂ ਦੇ ਅਨੁਸਾਰ 9 ਫੀਸਦੀ, ਜਿਨ੍ਹਾਂ ਲੋਕਾਂ ਨੇ ਟੀਕਾ ਨਹੀਂ ਲਗਾਇਆ ਗਿਆ ਸੀ, ਨੇ ਕਿਹਾ ਕਿ ਜੇ ਉਨ੍ਹਾਂ ਨੂੰ 10 ਲੱਖ ਡਾਲਰ ਦੇ ਇਨਾਮ ਵਾਲੀ ਲਾਟਰੀ ਟਿਕਟ ਮਿਲੀ ਤਾਂ ਉਹ ਆਪਣਾ ਮਨ ਬਦਲ ਲੈਣਗੇ। 13 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਟੀਕੇ ਲਈ ਸਹਿਮਤ ਹੋਣਗੇ, ਜੇ ਉਨ੍ਹਾਂ ਨੂੰ 100 ਡਾਲਰ ਦੇ ਇਨਾਮ ਦੀ ਗਾਰੰਟੀ ਦਿੱਤੀ ਗਈ। ਸਰਵੇਖਣ ’ਚ ਸ਼ਾਮਲ 17 ਫੀਸਦੀ ਲੋਕ ਅਜਿਹੇ ਵੀ ਸਨ, ਜਿਨ੍ਹਾਂ ਨੇ ਕਿਹਾ ਸੀ ਕਿ ਉਹ ਟੀਕਾ ਨਹੀਂ ਲਗਵਾਉਣਗੇ। ਸਰਵੇਖਣ ਦੇ ਅਨੁਸਾਰ ਟਰੰਪ ਦੇ ਬਹੁਤ ਸਾਰੇ ਸਮਰਥਕਾਂ ਨੇ ਟੀਕਾ ਨਹੀਂ ਲਗਾਇਆ ਗਿਆ ਹੈ। ਉਨ੍ਹਾਂ ’ਚੋਂ ਕਈਆਂ ਨੇ ਕਿਹਾ ਕਿ ਉਨ੍ਹਾਂ ਨੂੰ ਟਰੰਪ ਦਾ ਉਹ ਬਿਆਨ ਯਾਦ ਹੈ, ਜਿਸ ’ਚ ਉਨ੍ਹਾਂ ਕਿਹਾ ਸੀ ਕਿ ਟੀਕਾ ਲਾਉਣਾ ਜ਼ਰੂਰੀ ਨਹੀਂ ਹੈ। ਇਸ ਆਧਾਰ ’ਤੇ ਉਹ ਅਜੇ ਵੀ ਟੀਕਾ ਲਗਵਾਉਣ ਨਹੀਂ ਜਾਣਗੇ।

ਇਹ ਵੀ ਪੜ੍ਹੋ : ਅਮਰੀਕਾ : ਫਲੋਰਿਡਾ ’ਚ ਗੋਲੀਆਂ ਚੱਲਣ ਨਾਲ ਮਚੀ ਹਫੜਾ-ਦਫੜੀ, ਹੋਈਆਂ ਇੰਨੀਆਂ ਮੌਤਾਂ

ਟੀਕਾਕਰਨ ਲਈ ਵੱਖ-ਵੱਖ ਇਨਾਮ ਰੱਖੇ ਗਏ
ਦਿਲਚਸਪ ਗੱਲ ਇਹ ਹੈ ਕਿ ਸਰਵੇਖਣ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਨੇ ਇਨਾਮ ਸਕੀਮਾਂ ਦੀ ਸ਼ੁਰੂਆਤ ਕੀਤੀ ਹੈ। ਉਦਾਹਰਣ ਵਜੋਂ ਅਜਿਹੇ ਲੋਕਾਂ ਨੂੰ ਟੀਕਾ ਲਗਵਾਉਣ ਲਈ ਉਤਸ਼ਾਹਿਤ ਕਰਨ ਲਈ 7300 ਰੁਪਏ ਦਾ ਇਨਾਮ ਦੇਣ ਦੀ ਯੋਜਨਾ ਬਣਾਈ ਗਈ ਹੈ। ਵਾਸ਼ਿੰਗਟਨ ’ਚ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਕੋਰੋਨਾ ਖਿਲਾਫ ਟੀਕਾ ਲਗਵਾਉਣ ਵਾਲਿਆਂ ਨੂੰ ਮੁਫਤ ਪ੍ਰੀ-ਰੋਲਡ ਮਾਰੀਜੁਆਨਾ ਸਿਗਰਟ ਮੁਫਤ ਦੇਵੇਗੀ। ਪਿਛਲੇ ਮਹੀਨੇ ਸੂਬਾ ਸਰਕਾਰ ਨੇ ਟੀਕਾ ਲਗਵਾਉਣ ਵਾਲੇ ਲੋਕਾਂ ਨੂੰ 7.29 ਕਰੋੜ ਰੁਪਏ ਦੇ ਇਨਾਮ ਵਾਲੀ ਲਾਟਰੀ ਮੁਫ਼ਤ ’ਚ ਦੇਣ ਦਾ ਐਲਾਨ ਕੀਤਾ ਸੀ।

 


author

Manoj

Content Editor

Related News