ਦੁਨੀਆ ''ਚ ਇਕ ਲੱਖ ਤੋਂ ਵੱਧ ਲੋਕ ਲਾਪਤਾ, ਕੌਮਾਂਤਰੀ ਸੰਕਟ ਹੋਇਆ ਪੈਦਾ

10/30/2018 5:42:37 PM

ਸੰਯੁਕਤ ਰਾਸ਼ਟਰ (ਏ. ਪੀ.)— ਦੁਨੀਆ 'ਚ ਇਕ ਲੱਖ ਤੋਂ ਵੱਧ ਵਿਅਕਤੀ ਲਾਪਤਾ ਹਨ, ਜਿਸ ਕਾਰਨ ਕੌਮਾਂਤਰੀ ਸੰਕਟ ਪੈਦਾ ਹੋ ਗਿਆ ਹੈ। ਇੰਟਰਨੈਸ਼ਨਲ ਕਮੇਟੀ ਆਫ ਦਿ ਰੈੱਡ ਕ੍ਰਾਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਪਤਾ ਲੋਕਾਂ ਦੀ ਇਹ ਹੁਣ ਤਕ ਦੀ ਸਭ ਤੋਂ ਵੱਧ ਗਿਣਤੀ ਹੈ।

ਉਕਤ ਕਮੇਟੀ ਮੁਤਾਬਕ ਉਂਝ ਸੁਣਨ ਨੂੰ ਇਹ ਅੰਕੜਾ ਦੁਨੀਆ ਦੀ ਕੁਲ ਅਬਾਦੀ ਦੇ ਮੁਕਾਬਲੇ ਛੋਟਾ ਜਿਹਾ ਲੱਗਦਾ ਹੈ ਪਰ ਦੁਨੀਆ ਲਈ ਇਕ-ਇਕ ਵਿਅਕਤੀ ਦੀ ਆਪਣੀ ਅਹਿਮੀਅਤ ਹੈ, ਜਿਸ ਕਾਰਨ ਇਕ ਲੱਖ ਲੋਕਾਂ ਦਾ ਲਾਪਤਾ ਹੋਣਾ ਚਿੰਤਾ ਵਾਲੀ ਗੱਲ ਹੈ। ਇਸ ਲਈ ਕਈ ਕਾਰਨ ਜ਼ਿੰਮੇਵਾਰ ਹਨ। ਕਮੇਟੀ ਚਾਹੁੰਦੀ ਹੈ ਕਿ ਭਵਿੱਖ ਵਿਚ ਲੋਕਾਂ ਨੂੰ ਲਾਪਤਾ ਹੋਣ ਤੋਂ ਬਚਾਉਣ ਲਈ ਢੁੱਕਵੇਂ ਕਦਮ ਚੁੱਕੇ ਜਾਣ।


Related News