ਪਾਕਿ ’ਚ TLP ਦੇ 100 ਤੋਂ ਵੱਧ ਵਰਕਰ ਗ੍ਰਿਫ਼ਤਾਰ
Friday, Oct 24, 2025 - 05:33 AM (IST)
ਲਾਹੌਰ (ਭਾਸ਼ਾ) - ਪਾਕਿਸਤਾਨ ਦੀ ਸਾਈਬਰ ਅਪਰਾਧ ਵਿਰੋਧੀ ਏਜੰਸੀ ਨੇ ਭੜਕਾਊ ਪੋਸਟ ਪਾਉਣ ਦੇ ਦੋਸ਼ ’ਚ ਕੱਟੜਪੰਥੀ ਇਸਲਾਮੀ ਪਾਰਟੀ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ.ਐੱਲ.ਪੀ.) ਦੇ 100 ਤੋਂ ਵੱਧ ਸੋਸ਼ਲ ਮੀਡੀਆ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਦੀ ਸੂਚਨਾ ਮੰਤਰੀ ਅਜ਼ਮਾ ਬੁਖਾਰੀ ਨੇ ਕਿਹਾ ਕਿ ਅਸੀਂ ਭੜਕਾਊ ਪੋਸਟ ਪਾਉਣ ਦੇ ਮਾਮਲੇ ’ਚ (ਟੀ.ਐੱਲ.ਪੀ. ਦੇ) 107 ਸੋਸ਼ਲ ਮੀਡੀਆ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਅਜਿਹੇ 75 ਖਾਤਿਆਂ ਨੂੰ ਬਲਾਕ ਕਰ ਦਿੱਤਾ ਹੈ।
