ਅਮੀਰ ਚੀਨੀ ਮਰਦਾਂ ਲਈ ਲਾੜੀਆਂ ਦਾ ਬਾਜ਼ਾਰ ਬਣਿਆ ਪਾਕਿ
Tuesday, Dec 02, 2025 - 02:32 AM (IST)
ਗੁਰਦਾਸਪੁਰ/ਲਾਹੌਰ (ਵਿਨੋਦ) - ਚੀਨ ’ਚ ਵਧ ਰਹੇ ਜੈਂਡਰ ਇਮਬੈਲੇਂਸ ਅਤੇ ਪਾਕਿਸਤਾਨ ਦੇ ਵਿਗੜਦੇ ਇਕਨਾਮਿਕ ਸੰਕਟ ਨੇ ਚੀਨੀ ਮਰਦਾਂ ਅਤੇ ਗਰੀਬ ਪਾਕਿਸਤਾਨੀ ਔਰਤਾਂ ਵਿਚਾਲੇ ਵਿਆਹਾਂ ਲਈ ਇਕ ਵੱਧਦਾ ਹੋਇਆ ਬਾਜ਼ਾਰ ਬਣਾ ਦਿੱਤਾ ਹੈ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਖਾਣ-ਪੀਣ ਦੀਆਂ ਆਦਤਾਂ, ਧਰਮ, ਸੱਭਿਆਚਾਰ, ਭਾਸ਼ਾ, ਸਿਆਸੀ ਪ੍ਰਣਾਲੀ ਅਤੇ ਹੋਰ ਸਭ ਕੁਝ ਵੱਖ-ਵੱਖ ਹੋਣ ਦੇ ਬਾਵਜੂਦ, ਪਾਕਿਸਤਾਨ ਅਮੀਰ ਚੀਨੀ ਮਰਦਾਂ ਲਈ ਲਾੜੀਆਂ ਦਾ ਬਾਜ਼ਾਰ ਬਣ ਗਿਆ ਹੈ, ਜੋ ਦੱਖਣੀ ਏਸ਼ੀਆ ਦੇ ਇਸ ਗਰੀਬ ਇਸਲਾਮੀ ਦੇਸ਼ ਲਈ ਸਭ ਤੋਂ ਵੱਧ ਮੰਗੇ ਜਾਣ ਵਾਲੇ ਲਾੜੇ ਹਨ। ਇਹ ਇਕ ਅਜਿਹਾ ਦੇਸ਼ ਹੈ ਜੋ ਖਰਾਬ ਗਵਰਨੈਂਸ, ਸਰਕਾਰੀ ਦਫ਼ਤਰਾਂ ’ਚ ਭ੍ਰਿਸ਼ਟਾਚਾਰ, ਇਕ ਮਜ਼ਬੂਤ ਇੰਡਸਟ੍ਰੀਅਲ ਬੇਸ ਦੀ ਕਮੀ, ਕਮਜ਼ੋਰ ਸੇਵਾ ਸੈਕਟਰ ਅਤੇ ਘਟਦੀ ਖੇਤੀਬਾੜੀ ਕਾਰਨ ਪੁਰਾਣੀਆਂ ਆਰਥਿਕ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਪਾਕਿਸਤਾਨ ਵਿਚ ਬੀਜਿੰਗ-ਸਪਾਂਸਰਡ ਪ੍ਰਾਜੈਕਟਾਂ ’ਤੇ ਕੰਮ ਕਰਨ ਵਾਲੇ ਚੀਨੀ ਮਰਦ ਸਭ ਤੋਂ ਵੱਧ ਮੰਗੇ ਜਾਣ ਵਾਲੇ ਲਾੜਿਆਂ ’ਚੋਂ ਹਨ।
