''ਐਸ਼ਵਰਿਆ ਰਾਏ ਨੂੰ ਮੁਸਲਮਾਨ ਬਣਾ ਕੇ ਬਣਾਵਾਂਗਾ ਆਪਣੀ ਬੇਗਮ..!'', ਆਹ ਕੀ ਕਹਿ ਗਏ ਪਾਕਿ ਦੇ ''ਮੌਲਵੀ ਸਾਬ੍ਹ''

Thursday, Nov 27, 2025 - 10:01 AM (IST)

''ਐਸ਼ਵਰਿਆ ਰਾਏ ਨੂੰ ਮੁਸਲਮਾਨ ਬਣਾ ਕੇ ਬਣਾਵਾਂਗਾ ਆਪਣੀ ਬੇਗਮ..!'', ਆਹ ਕੀ ਕਹਿ ਗਏ ਪਾਕਿ ਦੇ ''ਮੌਲਵੀ ਸਾਬ੍ਹ''

ਵੈੱਬ ਡੈਸਕ- ਭਾਰਤ ਨੂੰ ਨੀਚਾ ਦਿਖਾਉਣ ਲਈ ਪਾਕਿਸਤਾਨ ਹਰ ਹੱਦ ਤੱਕ ਜਾਣ ਲਈ ਤਿਆਰ ਰਹਿੰਦਾ ਹੈ। ਹਾਲ ਹੀ ਵਿਚ ਪਾਕਿਸਤਾਨ ਦੇ ਇੱਕ ਮੌਲਵੀ ਨੇ ਅਜਿਹਾ ਵਿਵਾਦਿਤ ਬਿਆਨ ਦਿੱਤਾ ਹੈ, ਜਿਸ ਨੂੰ ਸੁਣ ਕੇ ਲੋਕਾਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਪਹੁੰਚ ਗਿਆ ਹੈ। ਇਹ ਬਿਆਨ ਸਾਬਕਾ ਮਿਸ ਵਰਲਡ ਅਤੇ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੂੰ ਲੈ ਕੇ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਵਿਆਹ ਦੇ 11 ਸਾਲ ਬਾਅਦ ਰਵੀ ਦੁਬੇ ਦੇ ਘਰੋਂ Good News! ਸਰਗੁਣ ਮਹਿਤਾ ਦੀ ਪ੍ਰੈਗਨੈਂਸੀ ਦੀਆਂ ਚਰਚਾਵਾਂ ਹੋਈਆਂ ਤੇਜ਼

ਮੌਲਵੀ ਦਾ ਵੀਡੀਓ ਵਾਇਰਲ

ਪਾਕਿਸਤਾਨ ਦੇ ਮੌਲਵੀ ਮੁਫਤੀ ਅਬਦੁਲ ਕਾਵੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ, ਉਹ ਦਾਅਵਾ ਕਰ ਰਹੇ ਹਨ ਕਿ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ 2 ਤੋਂ 4 ਮਹੀਨਿਆਂ ਦੇ ਅੰਦਰ ਉਨ੍ਹਾਂ ਨੂੰ ਵਿਆਹ ਦਾ ਪ੍ਰਸਤਾਵ ਭੇਜ ਸਕਦੀ ਹੈ। ਇੱਕ ਪੌਡਕਾਸਟ ਵੀਡੀਓ ਵਿੱਚ, ਮੁਫਤੀ ਕਾਵੀ ਇਹ ਵੀ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ਉਸ ਨੇ ਸੁਣਿਆ ਹੈ ਕਿ ਐਸ਼ਵਰਿਆ ਰਾਏ ਅਤੇ ਉਨ੍ਹਾਂ ਦੇ ਪਤੀ ਅਭਿਸ਼ੇਕ ਬੱਚਨ ਵਿਚਕਾਰ ਰਿਸ਼ਤੇ ਖ਼ਰਾਬ ਹੋ ਰਹੇ ਹਨ, ਅਤੇ ਜੇਕਰ ਦੋਵੇਂ ਵੱਖ ਹੁੰਦੇ ਹਨ ਤਾਂ ਇੰਸ਼ਾਅੱਲ੍ਹਾ 2 ਜਾਂ 4 ਮਹੀਨਿਆਂ ਦੇ ਅੰਦਰ ਐਸ਼ਵਰਿਆ ਵੱਲੋਂ ਨਿਕਾਹ ਦਾ ਪੈਗਾਮ ਆ ਜਾਵੇਗਾ।

ਇਹ ਵੀ ਪੜ੍ਹੋ: ਸੋਨੇ ਨੇ ਵੱਟੀ ਸ਼ੂਟ ! 2000 ਰੁਪਏ ਤੱਕ ਵਧੀਆਂ ਕੀਮਤਾਂ, ਜਾਣੋ ਕੀ ਹੈ ਤਾਜ਼ਾ ਭਾਅ

ਮੌਲਵੀ ਬਦਲਣਾ ਚਾਹੁੰਦਾ ਹੈ ਐਸ਼ਵਰਿਆ ਦਾ ਨਾਮ

ਮੌਲਵੀ ਨੇ ਇਹ ਵੀ ਕਿਹਾ ਹੈ ਕਿ ਉਹ ਐਸ਼ਵਰਿਆ ਰਾਏ ਨੂੰ ਪਹਿਲਾਂ ਮੁਸਲਮਾਨ ਬਣਾਉਣਗੇ ਅਤੇ ਫਿਰ ਉਨ੍ਹਾਂ ਨਾਲ ਵਿਆਹ ਕਰਕੇ ਉਸ ਨੂੰ ਆਪਣੀ ਬੇਗਮ ਬਣਾਵੇਗਾ। ਮੌਲਵੀ ਨੇ ਤਾਂ ਬੱਚਨ ਪਰਿਵਾਰ ਦੀ ਨੂੰਹ ਦਾ ਮੁਸਲਿਮ ਨਾਮ ਵੀ ਸੋਚ ਲਿਆ ਹੈ। ਉਸ ਨੇ ਕਿਹਾ ਕਿ ਉਹ ਐਸ਼ਵਰਿਆ ਰਾਏ ਦਾ ਨਾਮ 'ਆਇਸ਼ਾ ਰਾਏ' ਰੱਖੇਗਾ। ਜਦੋਂ ਮੌਲਵੀ ਤੋਂ ਪੁੱਛਿਆ ਗਿਆ ਕਿ ਐਸ਼ਵਰਿਆ (ਜੋ ਹਿੰਦੂ ਹੈ) ਇੱਕ ਮੁਸਲਮਾਨ ਨਾਲ ਕਿਵੇਂ ਵਿਆਹ ਕਰੇਗੀ, ਤਾਂ ਉਨ੍ਹਾਂ ਨੇ ਰਾਖੀ ਸਾਵੰਤ ਦਾ ਹਵਾਲਾ ਦਿੱਤਾ। ਉਸ ਨੇ ਕਿਹਾ ਕਿ ਰਾਖੀ ਸਾਵੰਤ ਦਾ ਨਾਮ ਹੁਣ ਫਾਤਿਮਾ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਵੀ, ਇਸੇ ਵਿਵਾਦਿਤ ਮੌਲਵੀ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਭਾਰਤੀ ਮਾਡਲ, ਡਾਂਸਰ ਅਤੇ ਪਰਫਾਰਮਰ ਰਾਖੀ ਸਾਵੰਤ ਨਾਲ ਵਿਆਹ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ।

ਇਹ ਵੀ ਪੜ੍ਹੋ: 'ਕਿਉਂਕਿ ਸਾਸ ਭੀ ਕਭੀ...' ਫੇਮ ਦਿਓਰ-ਭਰਜਾਈ ਨੇ ਕਰਵਾਇਆ ਵਿਆਹ, 23 ਸਾਲ ਰਿਲੇਸ਼ਨ 'ਚ ਰਹਿਣ ਮਗਰੋਂ ਹੋਏ 'ਇਕ'

 


author

cherry

Content Editor

Related News