ਚੀਨ ''ਚ ਹੜ੍ਹ ਕਾਰਨ 10 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ

Thursday, Jul 11, 2019 - 02:04 AM (IST)

ਚੀਨ ''ਚ ਹੜ੍ਹ ਕਾਰਨ 10 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ

ਬੀਜਿੰਗ - ਚੀਨ ਦੇ ਐਮਰਜੰਸੀ ਪ੍ਰਬੰਧਨ ਮੰਤਰਾਲੇ ਨੇ ਮੰਗਲਵਾਰ ਨੂੰ ਆਖਿਆ ਕਿ ਬੀਤੇ ਮਹੀਨੇ ਸ਼ੁਰੂ ਹੋਏ ਤੇਜ਼ ਮੀਂਹ ਨਾਲ ਦੱਖਣੀ ਚੀਨ 'ਚ 16.3 ਲੱਖ ਤੋਂ ਜ਼ਿਆਦਾ ਲੋਕ ਸੂਬਾਈ ਪੱਧਰ ਇਲਾਕਿਆਂ 'ਚ ਪ੍ਰਭਾਵਿਤ ਹੋਏ ਹਨ। ਸਮੂਚੇ ਦੇਸ਼ 'ਚ 6,464 ਤੋਂ ਜ਼ਿਆਦਾ ਹੜ੍ਹ 'ਚ ਫਸੇ ਲੋਕਾਂ ਨੂੰ ਬਚਾ ਲਿਆ ਗਿਆ ਹੈ।

PunjabKesari

ਪ੍ਰਭਾਵਿਤ ਲੋਕ ਜਹੇਜਿਆਂਗ, ਜਿੰਗਕਸੀ, ਹੁਨਾਨ, ਗੁੰਗਕਸੀ ਅਤੇ ਚੋਂਗਕਿੰਗ ਖੇਤਰਾਂ ਤੋਂ ਹਨ। ਤੇਜ਼ ਮੀਂਹ ਕਾਰਨ 1,26,100 ਹੈਕਟੇਅਰ ਜ਼ਮੀਨ ਪ੍ਰਭਾਵਿਤ ਹੈ ਅਤੇ ਕਰੀਬ 77,000 ਨਿਵਾਸੀਆਂ ਨੂੰ ਵਿਸਥਾਪਿਤ ਕਰਨਾ ਪਿਆ ਹੈ। 1600 ਘਰ ਨੁਕਸਾਨੇ ਗਏ ਹਨ ਜਦਕਿ 39 ਕਰੋੜ ਡਾਲਰ ਦਾ ਨੁਕਸਾਨ ਝੇਲ ਰਹੀ ਹੈ।
ਸਥਾਨਕ ਸਰਕਾਰਾਂ ਨੂੰ ਤੁਰੰਤ ਆਪਾਤ ਬਚਾਅ ਯੋਜਨਾਵਾਂ ਲਾਗੂ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਆਪਦਾ ਤੋਂ ਬਚਾਅ ਲਈ ਪੂਰੀ ਤਰ੍ਹਾਂ ਤਿਆਰ ਅਤੇ ਹਾਲਾਤਾਂ ਜਾ ਜਾਇਜ਼ਾਂ ਲੈਣ 'ਚ ਮਜ਼ਬੂਤੀ ਲਈ ਤਿਆਰ ਰਹਿਣ ਕਿਹਾ ਹੈ। ਦੱਖਣੀ ਚੀਨ 'ਚ ਤੇਜ਼ ਮੀਂਹ ਲਈ ਯੇਲੋ ਅਲਰਟ ਅਜੇ ਵੀ ਲਗਾਇਆ ਹੋਇਆ ਹੈ।

PunjabKesari

ਖੇਤਰ 'ਚ ਮਾਊਂਟੇਨ ਟੋਰੇਂਟ ਅਤੇ ਜਿਓਲਾਜ਼ਿਕਲ ਡਿਜਾਸਟਰ ਦੀ ਸੰਯੁਕਤ ਚਿਤਾਵਨੀ ਜਲ ਸੰਸਾਧਨ ਮੰਤਰਾਲੇ, ਕੁਦਰਤੀ ਸੰਸਾਧਨ ਮੰਤਰਾਲੇ ਚੀਨ ਦੇ ਮੈਟਰੋਲਾਜ਼ਿਕਲ ਐਡਮਿਨੀਟ੍ਰੇਸ਼ਨ ਨੇ ਜਾਰੀ ਕੀਤੀ ਹੈ।


author

Khushdeep Jassi

Content Editor

Related News