ਔਰਤ ਨੇ ਗੂਗਲ ਤੋਂ ਲੱਭਿਆ ਮਾਰਨ ਦਾ ਤਰੀਕਾ, ਕਰ ਦਿੱਤਾ ਆਪਣੇ ਹੀ ਬੱਚੇ ਦਾ ਕਤਲ

Friday, Oct 26, 2018 - 03:02 PM (IST)

ਔਰਤ ਨੇ ਗੂਗਲ ਤੋਂ ਲੱਭਿਆ ਮਾਰਨ ਦਾ ਤਰੀਕਾ, ਕਰ ਦਿੱਤਾ ਆਪਣੇ ਹੀ ਬੱਚੇ ਦਾ ਕਤਲ

ਵਾਸ਼ਿੰਗਟਨ— ਅਮਰੀਕਾ 'ਚ ਇਕ ਔਰਤ ਨੇ ਆਪਣੇ ਹੀ ਨਵਜੰਮੇ ਬੱਚੇ ਦਾ ਕਤਲ ਕਰ ਦਿੱਤਾ, ਜਿਸ ਦਾ ਉਸ ਨੇ ਅਜੇ ਨਾਂ ਤਕ ਨਹੀਂ ਰੱਖਿਆ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਔਰਤ ਨੇ ਬੱਚੇ ਦੇ ਕਤਲ ਤੋਂ ਪਹਿਲਾਂ ਉਸ ਨੂੰ ਮਾਰਨ ਦੇ ਤਰੀਕਿਆਂ ਬਾਰੇ ਗੂਗਲ 'ਤੇ ਸਰਚ ਵੀ ਕੀਤਾ ਸੀ। ਇਸ ਦੇ ਬਾਅਦ ਔਰਤ ਨੇ ਆਪਣੇ ਬੱਚੇ ਨੂੰ ਬਾਥ ਟਬ 'ਚ ਡੋਬ ਕੇ ਮਾਰ ਦਿੱਤਾ। ਪੁਲਸ ਨੇ ਦੱਸਿਆ ਕਿ ਔਰਤ ਦੇ ਬਿਆਨ ਮੁਤਾਬਕ ਉਸ ਨੇ ਆਪਣੇ ਬੱਚੇ ਨੂੰ ਚੁੱਪ ਕਰਵਾਉਣ ਲਈ ਉਸ ਨੂੰ ਪਾਣੀ 'ਚ ਡੁਬੋ ਦਿੱਤਾ।


ਅਮਰੀਕੀ ਮੀਡੀਆ ਦੀ ਰਿਪੋਰਟ ਮੁਤਾਬਕ 19 ਸਾਲਾ ਔਰਤ ਜੇਨਾ ਫੋਲਵੇਲ ਨੂੰ ਕਤਲ ਦੇ ਸ਼ੱਕ 'ਚ ਹਿਰਾਸਤ 'ਚ ਲਿਆ ਗਿਆ ਹੈ। ਬੱਚੇ ਦੀ ਲਾਸ਼ ਉਸ ਦੇ ਅਪਾਰਟਮੈਂਟ 'ਚ ਇਕ ਕਾਲੇ ਬੈਗ 'ਚੋਂ ਮਿਲਿਆ ਸੀ। ਜੇਨਾ ਨੇ ਬੱਚੇ ਦੇ ਕਤਲ ਦੇ ਬਾਅਦ ਪੁਲਸ ਨੂੰ ਗੁੰਮਰਾਹ ਕਰਨ ਲਈ ਪੁਲਸ ਨੂੰ ਖੁਦ ਫੋਨ ਕੀਤਾ ਅਤੇ ਝੂਠੀ ਕਹਾਣੀ ਬਣਾ ਕੇ ਦੱਸ ਦਿੱਤੀ। ਉਸ ਨੇ ਪੁਲਸ ਨੂੰ ਕਿਹਾ ਕਿ ਉਸ ਦੇ ਪੁੱਤ ਨੂੰ ਕਿਸੇ ਨੇ ਪਾਰਕ 'ਚ ਖੋਹ ਲਿਆ। ਜੇਨਾ ਨੇ ਦਾਅਵਾ ਕੀਤਾ ਹੈ ਕਿ ਉਹ ਬੱਚੇ ਨੂੰ ਆਪਣੀ ਕਾਰ ਦੀ ਸੀਟ 'ਤੇ ਬੈਠਾ ਰਹੀ ਸੀ। ਇਸ ਦੌਰਾਨ ਕੋਈ ਪਿੱਛਿਓਂ ਆਇਆ ਅਤੇ ਉਸ ਦੇ ਸਿਰ 'ਤੇ ਇਕ ਬੈਗ ਸੁੱਟ ਕੇ ਬੱਚੇ ਨੂੰ ਆਪਣੇ ਨਾਲ ਲੈ ਗਿਆ। ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਪੁਲਸ ਨੇ ਇਸ ਖੇਤਰ 'ਚ ਵੱਡੀ ਸਰਚ ਮੁਹਿੰਮ ਚਲਾਈ। ਇਸ ਦੇ ਬਾਅਦ ਉਨ੍ਹਾਂ ਨੂੰ ਐਰੀਜੋਨਾ 'ਚ ਹੀ ਔਰਤ ਦੇ ਅਪਾਰਟਮੈਂਟ 'ਚੋਂ ਬੱਚੇ ਦੀ ਲਾਸ਼ ਮਿਲੀ। ਪੁਲਸ ਨੇ ਦੱਸਿਆ ਕਿ ਇਸ ਦੇ ਬਾਅਦ ਅਧਿਕਾਰੀਆਂ ਨੇ ਜੇਨਾ ਦੇ ਫੋਨ ਨੂੰ ਜ਼ਬਤ ਕੀਤਾ। ਫੋਨ ਦੀ ਵੈੱਬ ਸਰਚ 'ਚ ਪੁਲਸ ਨੂੰ 100 ਤੋਂ ਵਧੇਰੇ ਗੂਗਲ ਸਰਚਾਂ 'ਚ 'ਤੁਰੰਤ ਮਰਨ ਦੇ ਤਰੀਕੇ' ਅਤੇ 'ਲਾਪਤਾ ਬੱਚਿਆਂ ਦੇ ਮਾਮਲੇ' ਸਬੰਧੀ ਸਰਚ ਬਾਰੇ ਜਾਣਕਾਰੀ ਮਿਲੀ। ਔਰਤ ਨੇ ਇਹ ਵੀ ਸਰਚ ਕੀਤਾ ਸੀ ਕਿ ਬੱਚੇ ਨੂੰ ਡੁੱਬਣ 'ਚ ਕਿੰਨਾ ਸਮਾਂ ਲੱਗਦਾ ਹੈ? ਇਨ੍ਹਾਂ ਸਬੂਤਾਂ ਦੇ ਆਧਾਰ 'ਤੇ ਉਸ ਨੂੰ ਹਿਰਾਸਤ 'ਚ ਲਿਆ ਗਿਆ।


Related News