ਕੈਨੇਡਾ: ਮਲਾਲਾ ਨਾਲ ਫੋਟੋ ਸ਼ੇਅਰ ਕਰ ਬੁਰੇ ਫਸੇ ਕਿਊਬਿਕ ਦੇ ਸਿੱਖਿਆ ਮੰਤਰੀ

07/06/2019 11:45:21 PM

ਓਟਾਵਾ— ਕੈਨੇਡਾ ਦੇ ਕਿਊਬਿਕ ਦੇ ਸਿੱਖਿਆ ਮੰਤਰੀ ਜੀਨ ਫ੍ਰੇਂਕੋਇਸ ਰਾਬਰਸ ਨੇ ਨੋਬਲ ਪੁਰਸਕਾਰ ਜੇਤੂ ਮਨੁੱਖੀ ਅਧਿਕਾਰ ਵਰਕਰ ਮਲਾਲਾ ਯੂਸੁਫਜ਼ਈ ਦੇ ਨਾਲ ਖੁਦ ਦੀ ਤਸਵੀਰ ਟਵਿਟਰ 'ਤੇ ਸ਼ਾਂਝੀ ਕੀਤੀ ਹੈ। ਇਸ ਕਾਰਨ ਉਨ੍ਹਾਂ ਦੀ ਬਹੁਤ ਨਿੰਦਾ ਹੋ ਰਹੀ ਹੈ ਤੇ ਉਨ੍ਹਾਂ ਨੂੰ ਪਾਖੰਡੀ ਵੀ ਕਿਹਾ ਜਾ ਰਿਹਾ ਹੈ। ਇਹ ਤਸਵੀਰ ਸਾਂਝੀ ਕਰਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇਸ ਨੂੰ ਸ਼ਰਮਨਾਕ ਤੇ ਪਾਖੰਡ ਦੱਸਿਆ। ਅਸਲ 'ਚ ਜੀਨ ਦੀ ਗਠਜੋੜ ਅਵਿਨੇਰ ਕਿਊਬਿਕ ਸਰਕਾਰ ਨੇ ਇਕ ਕਾਨੂੰਨ ਪਾਸ ਕੀਤਾ ਹੈ, ਜਿਸ ਦੇ ਤਹਿਤ ਟੀਚਰ, ਪੁਲਸ, ਜੱਜ ਸਣੇ ਸਰਕਾਰੀ ਕਰਮਚਾਰੀ ਵਰਕਪਲੇਸ 'ਤੇ ਕਿਸੇ ਧਰਮ ਵਿਸ਼ੇਸ਼ ਨਾਲ ਸਬੰਧ ਰੱਖਣ ਵਾਲੇ ਕੱਪੜੇ ਨਹੀਂ ਪਹਿਣ ਸਕਦੇ।

ਜੀਨ ਤੇ ਮਲਾਲਾ ਦੀ ਮੁਲਾਕਾਤ ਫਰਾਂਸ 'ਚ ਹੋਈ ਸੀ, ਜਿਥੇ ਉਨ੍ਹਾਂ ਨੇ ਸਿੱਖਿਆ ਤੇ ਅੰਤਰਰਾਸ਼ਟਰੀ ਮੁੱਦੇ 'ਤੇ ਚਰਚਾ ਕੀਤੀ। ਇਸ ਤੋਂ ਬਾਅਦ ਜੀਨ ਵਲੋਂ ਟਵਿਟਰ 'ਤੇ ਤਸਵੀਰ ਸਾਂਝੀ ਕਰਦੇ ਹੀ ਲੋਕਾਂ ਨੇ ਇਸ ਦੀ ਤਿੱਖੀ ਪ੍ਰਤੀਕਿਰਿਆ ਦਿੱਤੀ। ਇਕ ਪੋਸਟ 'ਚ ਲਿਖਿਆ ਗਿਆ ਕਿ ਮਲਾਲਾ ਨੂੰ ਕਾਨੂੰਨੀ ਤੌਰ 'ਤੇ ਹੈਡਕਾਰਫ ਪਾ ਕੇ ਕਿਊਬਿਕ ਦੇ ਸਕੂਲਾਂ 'ਚ ਪੜਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

ਇਕ ਟਵਿਟਰ ਯੂਜ਼ਰ ਨੇ ਲਿਖਿਆ ਕਿ ਕੀ ਤੁਸੀਂ ਉਨ੍ਹਾਂ ਨੂੰ ਦੱਸਿਆ ਹੈ ਕਿ ਕਿਊਬਿਕ 'ਚ ਮਲਾਲਾ ਵਰਗੀਆਂ ਔਰਤਾਂ ਜਨਤਕ ਸੇਵਾ 'ਚ ਕੁਝ ਖਾਸ ਨੌਕਰੀਆਂ ਤੱਕ ਨਹੀਂ ਕਰ ਸਕਦੀਆਂ। ਤੁਹਾਡੀ ਸਰਕਾਰ ਦਾ ਧੰਨਵਾਦ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਤੁਸੀਂ ਪਾਖੰਡੀ ਹੋ। ਤੁਸੀਂ ਉਨ੍ਹਾਂ ਨੂੰ ਕਿਊਬਿਕ 'ਚ ਇਕ ਟੀਚਰ ਨਹੀਂ ਬਣਨ ਦਿਓਗੇ। ਤੁਸੀਂ ਮਲਾਲਾ ਦੇ ਨਾਲ ਪੋਜ਼ ਦੇ ਕੇ ਅੰਕ ਹਾਸਲ ਨਹੀਂ ਕਰ ਸਕਦੇ।

ਇਕ ਪੱਤਰਕਾਰ ਨੇ ਜੀਨ ਤੋਂ ਸਵਾਲ ਪੁੱਛਿਆ ਕਿ ਜੇਕਰ ਮਲਾਲਾ ਕਿਊਬਿਕ 'ਚ ਟੀਚਰ ਬਣਨਾ ਚਾਹੇ ਤਾਂ ਉਨ੍ਹਾਂ ਦੀ ਕੀ ਪ੍ਰਤੀਕਿਰਿਆ ਹੋਵੇਗੀ। ਇਸ 'ਤੇ ਜੀਨ ਨੇ ਆਪਣੀ ਸਰਕਾਰ ਦੀਆਂ ਨੀਤੀਆਂ ਦਾ ਬਚਾਅ ਕਰਨ 'ਤੇ ਉਤਰ ਆਏ। ਉਨ੍ਹਾਂ ਨੇ ਕਿਹਾ ਕਿ ਮੈਂ ਮਲਾਲਾ ਨੂੰ ਨਿਸ਼ਚਿਤ ਤੌਰ 'ਤੇ ਕਹਾਂਗਾ ਕਿ ਇਹ ਸਾਡੇ ਲਈ ਸਨਮਾਨ ਦੀ ਗੱਲ ਹੋਵੇਗੀ। ਜਿਵੇਂ ਕਿ ਕਿਊਬਿਕ ਤੇ ਫਰਾਂਸ ਦੇ ਨਾਲ ਹੋਰ ਖੁੱਲੇ ਵਿਚਾਰ ਵਾਲੇ ਤੇ ਹੋਰ ਦੇਸ਼ਾਂ 'ਚ ਟੀਚਰ ਆਪਣੀਆਂ ਡਿਊਟੀਆਂ ਦਾ ਪਾਲਣ ਕਰਦੇ ਹੋਏ ਧਾਰਮਿਕ ਸੰਕੇਤ ਨਹੀਂ ਦੇ ਸਕਦੇ।

ਫੋਟੋ ਸਾਂਝੀ ਹੋਣ ਤੋਂ ਬਾਅਦ ਕਿਊਬਿਕ ਦੀਆਂ ਵਿਰੋਧੀ ਪਾਰਟੀਆਂ ਨੇ ਵੀ ਜੀਨ ਦੀ ਨਿੰਦਾ ਕੀਤੀ। ਲਿਬਰਲ ਐੱਮ.ਐੱਨ.ਏ. ਕ੍ਰਿਸਟੀਨ ਸੈਂਟ ਪਿਯਰੇ ਨੇ ਕਿਹਾ ਕਿ ਇਹ ਅਸਹਿਨਸ਼ੀਲਤਾ ਹੈ। ਉਨ੍ਹਾਂ ਨੇ ਪੁੱਛਿਆ ਕਿ ਕੀ ਜੀਨ ਨੇ ਮਲਾਲਾ ਨਾਲ 'ਬਿੱਲ-21' ਬਾਰੇ ਗੱਲ ਕੀਤੀ ਹੈ।


Baljit Singh

Content Editor

Related News