ਇਟਲੀ ’ਚ ਸੜਕਾਂ ’ਤੇ ਉਤਰੇ ਲੱਖਾਂ ਗਾਜ਼ਾ ਸਮਰਥਕ
Saturday, Oct 04, 2025 - 04:07 AM (IST)

ਰੋਮ - ਇਟਲੀ ਭਰ ’ਚ 2,00,000 ਤੋਂ ਜ਼ਿਆਦਾ ਲੋਕਾਂ ਨੇ ਗਾਜ਼ਾ ਸਹਾਇਤਾ ਬੇੜੇ ਦੇ ਸਮਰਥਨ ’ਚ ਹੜਤਾਲ ਕੀਤੀ ਅਤੇ ਕੰਮ ਬੰਦ ਕਰ ਦਿੱਤਾ, ਜਿਸ ਨਾਲ ਵੱਡੀ ਰੁਕਾਵਟ ਪਈ। ਪ੍ਰਦਰਸ਼ਨਕਾਰੀਆਂ ਨੇ ਗਲੋਬਲ ਸੁਮੁਦ ਫਲਟੀਲਾ ਨਾਲ ਕੀਤੇ ਗਏ ਵਿਵਹਾਰ ਦੀ ਨਿੰਦਾ ਕੀਤੀ। ਇਹ ਬੇੜਾ ਗਾਜ਼ਾ ’ਤੇ ਇਜ਼ਰਾਈਲ ਦੀ ਨਾਕਾਬੰਦੀ ਨੂੰ ਚੁਣੌਤੀ ਦੇਣ ਲਈ ਨਿਕਲਿਆ ਸੀ। ਸੰਯੁਕਤ ਰਾਸ਼ਟਰ ਨੇ ਲੱਗਭਗ 2 ਸਾਲ ਦੀ ਜੰਗ ਤੋਂ ਬਾਅਦ ਗਾਜ਼ਾ ’ਚ ਭੁੱਖਮਰੀ ਦੀ ਸਥਿਤੀ ਦੀ ਸੂਚਨਾ ਦਿੱਤੀ ਹੈ। ਇਟਲੀ ਦੀ ਹੜਤਾਲ ਤੋਂ ਪਹਿਲਾਂ ਵੀਰਵਾਰ ਨੂੰ ਦੁਨੀਆਭਰ ਦੇ ਸ਼ਹਿਰਾਂ ’ਚ ਪ੍ਰਦਰਸ਼ਨ ਹੋਏ ਸਨ, ਜਿਨ੍ਹਾਂ ’ਚ ਮਿਲਾਨ ਅਤੇ ਰੋਮ ਸ਼ਾਮਲ ਹਨ। ਰੋਮ ’ਚ ਲੱਗਭਗ 10,000 ਲੋਕ ਕੋਲੋਸਿਅਮ ਤੋਂ ਮਾਰਚ ’ਚ ਨਿਕਲੇ ਸਨ।