ਇਟਲੀ ’ਚ ਸੜਕ ਹਾਦਸੇ ’ਚ 2 ਭਾਰਤੀ ਨਾਗਰਿਕਾਂ ਦੀ ਮੌਤ
Saturday, Oct 04, 2025 - 03:42 AM (IST)

ਲੰਡਨ (ਭਾਸ਼ਾ ) - ਇਟਲੀ ਦੇ ਗਰੋਸੇਟੋ ’ਚ ਸ਼ੁੱਕਰਵਾਰ ਸਵੇਰੇ ਵਾਪਰੇ ਇਕ ਸੜਕ ਹਾਦਸੇ ’ਚ 2 ਭਾਰਤੀ ਨਾਗਰਿਕਾਂ ਸਮੇਤ 3 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਗਰੋਸੇਟੋ ’ਚ ਓਰੇਲੀਆ ਰਾਜ ਮਾਰਗ ’ਤੇ ਉਸ ਸਮੇਂ ਵਾਪਰਿਆ ਜਦੋਂ ਏਸ਼ੀਆਈ ਟੂਰਿਸਟਾਂ ਨੂੰ ਲੈ ਜਾ ਰਹੀ ਇਕ ਵੈਨ ਤੇ ਇਕ ਮਿੰਨੀ ਬੱਸ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ ’ਚ ਬੱਚਿਆਂ ਸਮੇਤ 5 ਲੋਕ ਜਖ਼ਮੀ ਵੀ ਹੋਏ ਹਨ। ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਅਤੇ ਡਿਊਟੀ ’ਤੇ ਤਾਇਨਾਤ ਅਧਿਕਾਰੀਆਂ ਨੇ ਜ਼ਖ਼ਮੀਆਂ ਨੂੰ ਹਸਪਤਾਲਾਂ ’ਚ ਦਾਖਲ ਕਰਵਾਇਆ। ਇਟਲੀ ਸਥਿਤ ਭਾਰਤੀ ਦੂਤਘਰ ਨੇ ਦੱਸਿਆ ਕਿ ਉਹ ਪੀਡ਼ਤਾਂ ਦੇ ਪਰਿਵਾਰਾਂ ਅਤੇ ਸਥਾਨਕ ਅਧਿਕਾਰੀਆਂ ਦੇ ਸੰਪਰਕ ’ਚ ਹੈ। ਦੂਤਘਰ ਨੇ ਕਿਹਾ ਕਿ ਅਸੀਂ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਾਂ।