DSP ਸੁਰਿੰਦਰਪਾਲ ਸਿੰਘ ਲਿੱਦੜ ਦਾ ਇਟਲੀ ਪੁੱਜਣ ''ਤੇ ਨਿੱਘਾ ਸਵਾਗਤ ਤੇ ਸਨਮਾਨ
Wednesday, Oct 01, 2025 - 03:18 PM (IST)

ਮਿਲਾਨ (ਸਾਬੀ ਚੀਨੀਆ)- ਰੋਪੜ ਤੋਂ ਡੀ.ਐੱਸ.ਪੀ ਸੁਰਿੰਦਰਪਾਲ ਸਿੰਘ ਲਿੱਦੜ ਜੋ ਕਿ ਅੱਜਕੱਲ੍ਹ ਯੂਰਪ ਟੂਰ 'ਤੇ ਆਏ ਹੋਏ ਹਨ। ਉਨ੍ਹਾਂ ਦਾ ਇਟਲੀ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ। ਡੀ.ਐੱਸ.ਪੀ ਸੁਰਿੰਦਰਪਾਲ ਸਿੰਘ ਇਟਲੀ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਕਸਤਲਫਰਾਂਕੋ ਵਿਖੇ ਦਰਸ਼ਨਾਂ ਲਈ ਪਹੁੰਚੇ। ਜਿੱਥੇ ਉਨ੍ਹਾਂ ਦਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਇਟਲੀ ਇਕਾਈ ਦੁਆਰਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਇਟਲੀ ਇਕਾਈ ਦੇ ਗੁਰਚਰਨ ਸਿੰਘ ਭੂੰਗਰਨੀ ਅਤੇ ਹਰਦੀਪ ਸਿੰਘ ਬੋਦਲ ਨੇ ਦੱਸਿਆ ਕਿ ਪੰਜਾਬ ਤੋਂ ਵਿਸ਼ੇਸ਼ ਫੇਰੀ ਤੋਂ ਯੂਰਪ ਪਹੁੰਚੇ।
ਡੀ.ਐੱਸ.ਪੀ ਸੁਰਿੰਦਰਪਾਲ ਸਿੰਘ ਜਿੱਥੇ ਇਕ ਚੰਗੇ ਅਫ਼ਸਰ ਹਨ ਅਤੇ ਮਿਲਣਸਾਰ ਤੇ ਬਹੁਪੱਖੀ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਡੀ.ਐੱਸ.ਪੀ ਸੁਰਿੰਦਰਪਾਲ ਸਿੰਘ ਲਿੱਦੜ ਨੇ ਕਿਹਾ ਕਿ ਇਟਲੀ ਵਾਸੀਆਂ ਦੁਆਰਾ ਦਿੱਤੇ ਸਨਮਾਨ ਦੇ ਉਹ ਸਦਾ ਰਿਣੀ ਰਹਿਣਗੇ। ਸਨਮਾਨ ਕਰਨ ਵਾਲਿਆਂ 'ਚ ਸੁਖਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਗੁਰਚਰਨ ਸਿੰਘ ਭੂੰਗਰਨੀ, ਹਰਦੀਪ ਸਿੰਘ ਬੋਦਲ, ਹਰਪ੍ਰੀਤ ਸਿੰਘ ਖਿਆਲਾ ਬਲੱਦਾ, ਸੰਦੀਪ ਸਿੰਘ ਲੱਕੀ ਗਿੱਲ, ਲਖਵਿੰਦਰ ਸਿੰਘ ਅਤੇ ਜਤਿੰਦਰ ਸਿੰਘ ਬਾਬਾ ਧਨੋਆ ਆਦਿ ਮੌਜੂਦ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8