ਯੂ. ਕੇ. : ਪੁਰਾਣੇ ਤਿੰਨ ਮੰਜ਼ਲਾ ਨਾਈਟ ਕਲੱਬ ''ਚੋਂ ਮਿਲੀ 1 ਮਿਲੀਅਨ ਪੌਂਡ ਦੀ ਭੰਗ

10/18/2020 12:10:30 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਵਿਚ ਭੰਗ ਦੀ ਖੇਤੀ ਕਰਨਾ ਗੈਰ-ਕਾਨੂੰਨੀ ਹੈ ਪਰ ਫਿਰ ਵੀ ਕੁਝ ਲੋਕ ਇਸ ਨਸ਼ੀਲੇ ਪਦਾਰਥ ਦਾ ਕਾਰੋਬਾਰ ਕਰਦੇ ਹਨ। ਨਸ਼ਿਆਂ ਦੀ ਰੋਕਥਾਮ ਦੀ ਮੁਹਿੰਮ ਵਿਚ ਪੁਲਸ ਨੇ ਵੀਰਵਾਰ ਨੂੰ ਟ੍ਰਿਨਿਟੀ ਸਟ੍ਰੀਟ ਦੀ ਇਕ ਜਾਇਦਾਦ ਦੇ ਅੰਦਰ ਲਗਭਗ 1000 ਭੰਗ ਦੇ ਪੌਦੇ ਬਰਾਮਦ ਕੀਤੇ ਹਨ। 

PunjabKesari

ਅਧਿਕਾਰੀਆਂ ਅਨੁਸਾਰ ਕਾਵੈਂਟਰੀ ਦੇ ਇਕ ਤਿੰਨ ਮੰਜ਼ਲਾਂ ਨਾਈਟ ਕਲੱਬ ਵਿਚ ਇਕ ਮਿਲੀਅਨ ਪੌਂਡ ਕੀਮਤ ਦੀ ਇਕ ਭੰਗ ਦੀ ਫੈਕਟਰੀ ਮਿਲੀ ਹੈ। ਨੈਸ਼ਨਲ ਕ੍ਰਾਈਮ ਏਜੰਸੀ (ਐਨ ਸੀ ਏ) ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਟ੍ਰਿਨਿਟੀ ਸਟ੍ਰੀਟ ਦੀ ਇਮਾਰਤ ਵਿਚ ਛਾਪਾ ਮਾਰ ਕੇ ਲਗਭਗ 1000 ਭੰਗ ਦੇ ਪੌਦਿਆਂ ਦੇ ਨਾਲ ਹੋਰ ਸਿੰਜਾਈ ਉਪਕਰਣ ਵੀ ਕਬਜ਼ੇ ਵਿਚ ਲੈ ਲਏ ਹਨ। ਇਸ ਦੌਰਾਨ ਦੋ ਵਿਅਕਤੀਆਂ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਅਧਿਕਾਰੀਆਂ ਨੇ ਡਰੋਨ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਕਾਬੂ ਕੀਤਾ। ਇਸ ਦੇ ਨਾਲ ਹੀ ਤਿੰਨ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਉੱਪਰ ਕਲਾਸ ਬੀ ਨਸ਼ਾ ਤਿਆਰ ਕਰਨ ਦੇ ਦੋਸ਼ ਲਗਾਏ ਗਏ ਹਨ। ਦੋਸ਼ੀਆਂ ਨੂੰ 12 ਨਵੰਬਰ ਨੂੰ ਕ੍ਰਾਊਨ ਕੋਰਟ ਵਿਚ ਪੇਸ਼ ਹੋਣ ਤੱਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।


Lalita Mam

Content Editor

Related News