ਪੰਜਾਬ ''ਚ ਪੈ ਗਿਆ ਭੜਥੂ, ਇਕੋ ਸਮੇਂ ਮਾਈਨਰ ਵਿਚੋਂ ਮਿਲੇ ਤਿੰਨ ਭਰੂਣ
Friday, Jan 30, 2026 - 06:19 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਸ਼ਹਿਰ ਦੇ ਬਠਿੰਡਾ ਰੋਡ ’ਤੇ ਪਿੰਡ ਖਿੜਕੀਆਂਵਾਲਾ ਕੋਲ ਜਾਣ ਵਾਲੀ ਸੜਕ ਦੇ ਨੇੜੇ ਰੁਪਾਣਾ ਮਾਈਨਰ (ਰਜਬਾਹੇ) ਵਿਚ ਤਿੰਨ ਭਰੂਣ ਮਿਲੇ ਹਨ। ਮਾਈਨਰ ਵਿਚ ਭਰੂਣ ਹੋਣ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਜਾਂਚ ਲਈ ਪਹੁੰਚ ਗਏ। ਭਰੂਣ ਨਰ ਹਨ ਜਾਂ ਮਾਦਾ, ਇਹ ਅਜੇ ਜਾਂਚ ਦਾ ਵਿਸ਼ਾ ਹੈ ਅਤੇ ਇਹ ਕਦੋਂ ਤੋਂ ਇੱਥੇ ਪਏ ਹਨ, ਇਸ ਬਾਰੇ ਵੀ ਪਤਾ ਨਹੀਂ ਲੱਗ ਸਕਿਆ। ਇਹ ਭਰੂਣ ਕਰੀਬ ਡੇਢ ਤੋਂ ਦੋ ਮਹੀਨੇ ਦੇ ਨਜ਼ਰ ਆਉਂਦੇ ਹਨ। ਸ਼ਨੀਦੇਵ ਸੇਵਾ ਸੋਸਾਇਟੀ ਦੇ ਸੇਵਾਦਾਰ ਰਾਜਕੁਮਾਰ ਅਤੇ ਹੋਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲਸ ਵੱਲੋਂ ਫੋਨ ਆਇਆ ਸੀ ਕਿ ਰਜਬਾਹੇ ਵਿਚ ਭਰੂਣ ਮਿਲੇ ਹਨ, ਜਿਸ ’ਤੇ ਉਹ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਪੁਲਸ ਦੀ ਹਾਜ਼ਰੀ ਵਿਚ ਭਰੂਣਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਵਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ : ਘਰ 'ਚ ਧੀ ਨੂੰ ਪ੍ਰੇਮੀ ਨਾਲ ਦੇਖ ਆਪਾ ਖੋਹ ਬੈਠਾ ਪਿਓ, ਕੁੱਟ-ਕੁੱਟ ਮਾਰ 'ਤਾ ਮੁੰਡਾ
ਰਜਬਾਹੇ ਵਿਚ ਪਾਣੀ ਨਾ ਹੋਣ ਕਾਰਨ ਇਹ ਭਰੂਣ ਨਜ਼ਰ ਆਏ। ਮੌਕੇ ’ਤੇ ਜਾਂਚ ਲਈ ਪਹੁੰਚੇ ਸਬ ਇੰਸਪੈਕਟਰ ਸੁਖਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰਜਬਾਹੇ ਵਿਚ ਤਿੰਨ ਭਰੂਣ ਹਨ, ਜਿਸ ’ਤੇ ਉਹ ਤੁਰੰਤ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਸੰਸਥਾ ਦੀ ਮਦਦ ਨਾਲ ਭਰੂਣਾਂ ਨੂੰ ਸਿਵਲ ਹਸਪਤਾਲ ਰੱਖਵਾ ਦਿੱਤਾ ਗਿਆ ਹੈ। ਸਿਹਤ ਵਿਭਾਗ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਹਿਰ ਵਿਚ ਇਸ ਤਰ੍ਹਾਂ ਤਿੰਨ ਭਰੂਣ ਮਿਲਣ ਨਾਲ ਸਿਹਤ ਵਿਭਾਗ ਅਤੇ ਵੱਖ-ਵੱਖ ਹਸਪਤਾਲਾਂ ਵਿਚ ਲਿੰਗ ਨਿਰਧਾਰਿਤ ਟੈਸਟ ਨਾ ਕਰਨ ਸਬੰਧੀ ਦਾਵਿਆਂ ’ਤੇ ਸਵਾਲ ਖੜ੍ਹੇ ਹੋ ਗਏ ਹਨ। ਰਾਜ ਸਰਕਾਰ ਅਤੇ ਸਿਹਤ ਵਿਭਾਗ ਭਾਵੇਂ ਭਰੂਣ ਹੱਤਿਆ ਰੋਕਣ ਲਈ ਕਈ ਦਾਅਵੇ ਕਰਦੇ ਨਜ਼ਰ ਆਉਂਦੇ ਹਨ ਪਰ ਇਸ ਦੇ ਬਾਵਜੂਦ ਭਰੂਣ ਹੱਤਿਆ ਦਾ ਅਭਿਸ਼ਾਪ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਮੁਕਤਸਰ ਦੀ ਰੁਪਾਣਾ ਮਾਈਨਰ ਵਿਚ ਤਿੰਨ ਭਰੂਣ ਮਿਲਣ ਨਾਲ ਸਿਹਤ ਵਿਭਾਗ ਦੇ ਭਰੂਣ ਹੱਤਿਆ ਰੋਕਣ ਦੇ ਦਾਵਿਆਂ ’ਤੇ ਪ੍ਰਸ਼ਨ ਚਿੰਨ੍ਹ ਲੱਗਦਾ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ : PUNJAB : ਨਿਹੰਗ ਸਿੰਘਾਂ ਨੇ ਪਾਦਰੀ ਤੋਂ ਛੁਡਾਈ ਕੁੜੀ, ਤਣਾਅਪੂਰਨ ਬਣਾਇਆ ਮਾਹੌਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
