ਪਾਕਿ ਦੇ ਨੇਤਾਵਾਂ ਸਾਹਮਣਿਓ ਹੀ ਪੱਤਰਕਾਰ ਚੁੱਕ ਕੇ ਲੈ ਗਏ ਮਾਈਕ, ਵੀਡੀਓ ਵਾਇਰਲ
Tuesday, Apr 13, 2021 - 03:25 AM (IST)
ਲਾਹੌਰ - ਪਾਕਿਸਤਾਨ ਦੇ ਸਿਆਸੀ ਨੇਤਾਵਾਂ ਦੀ ਕੈਮਰੇ ਸਾਹਮਣੇ ਬੇਇਜ਼ੱਤੀ ਦੀ ਇਕ ਵੀਡੀਓ ਮੀਡੀਆ ਵਿਚ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਸਥਾਨਕ ਪੱਤਰਕਾਰ ਨੇਤਾਵਾਂ ਦੀ ਲੇਟ-ਲਤੀਫੀ 'ਤੇ ਭੜਕਦੇ ਹੋਏ ਉਨ੍ਹਾਂ ਨੂੰ ਚੰਗੀਆਂ-ਚੰਗੀਆਂ ਸੁਣਾ ਰਹੇ ਹਨ। ਇੰਨਾ ਹੀ ਨਹੀਂ, ਜਦ ਇਹ ਨੇਤਾ ਮੀਡੀਆ ਨੂੰ ਸੰਬੋਧਿਤ ਕਰਨ ਪਹੁੰਚੇ ਤਾਂ ਪੱਤਰਕਾਰਾਂ ਨੇ ਬਾਇਕਾਟ ਕਰਦੇ ਹੋ ਸਾਹਮਣਿਓ ਮਾਈਕ ਤੱਕ ਚੁੱਕ ਲਏ। ਹਾਲਾਂਕਿ ਹੁਣ ਤੱਕ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਵੀਡੀਓ ਪਾਕਿਸਤਾਨ ਦੇ ਕਿਹੜੇ ਇਲਾਕੇ ਦੀ ਹੈ ਅਤੇ ਇਸ ਨੂੰ ਕਦੋਂ ਸ਼ੂਟ ਕੀਤੀ ਗਈ।
ਇਹ ਵੀ ਪੜੋ - ਕੋਰੋਨਾ ਟੀਕਾ ਲਾਉਣ 'ਚ UK-USA ਤੋਂ ਬਹੁਤ ਪਿੱਛੇ ਹੈ ਭਾਰਤ, ਲੱਗ ਸਕਦੈ 1 ਸਾਲ ਦਾ ਸਮਾਂ
ਜਲੀਲ ਕਰਨ ਦਾ ਦੋਸ਼ ਲਾ ਮਾਈਕ ਚੁੱਕ ਲੈ ਗਏ ਪੱਤਰਕਾਰ
ਵੀਡੀਓ ਵਿਚ ਇਕ ਪੱਤਰਕਾਰ ਇਹ ਕਹਿੰਦੇ ਹੋਏ ਸੁਣਾਈ ਦੇ ਰਿਹਾ ਹੈ ਕਿ ਅਸੀਂ ਲਗਭਗ 2 ਘੰਟੇ ਤੋਂ ਇਥੇ ਖੜ੍ਹੇ ਹਾਂ। ਝੇਲਮ ਵਿਚ ਧੋਖਾਧੜੀ ਬੇਹਤਾਸ਼ਾ ਹੈ, ਲੁੱਟਖੋਹ ਦਾ ਬਾਜ਼ਾਰ ਗਰਮ ਹੈ। ਸਭ ਸਰਕਾਰੀ ਅਫਸਰ ਵੈਲਫੇਅਰ ਦੇ ਨਾਂ 'ਤੇ ਇਥੇ ਲੁੱਟਖੋਹ ਕਰ ਰਹੇ ਹਨ ਪਰ ਤੁਸੀਂ ਸਾਨੂੰ ਸਮਾਂ ਨਹੀਂ ਦਿੱਤਾ ਅਤੇ ਜਲੀਲ ਬਹੁਤ ਕੀਤਾ ਇਸ ਲਈ ਅਸੀਂ ਬਾਈਕਾਟ ਕਰ ਰਹੇ ਹਾਂ। ਇਸ ਤੋਂ ਬਾਅਦ ਸਭ ਪੱਤਰਕਾਰ ਨੇਤਾਵਾਂ ਸਾਹਮਣਿਓ ਆਪਣੇ-ਆਪਣੇ ਮਾਈਕ ਚੁੱਕ ਲੈ ਗਏ।
Epic, Bezzati. pic.twitter.com/4KwYUUhuQI
— Tejinder Singh Sodhi 🇮🇳 (@TejinderSsodhi) April 12, 2021
ਇਹ ਵੀ ਪੜੋ - ਚੀਨ ਨੇ ਚੱਲੀ ਨਵੀਂ ਚਾਲ, ਤਿੱਬਤ ਨੇੜੇ ਆਪਣੇ ਫੌਜੀਆਂ ਲਈ ਖੋਲ੍ਹਿਆ '5ਜੀ ਦਾ ਬੇਸ'
ਪਾਕਿ ਵਿਚ ਗਟਰ ਦੇ ਉਦਘਾਟਨ ਦੀ ਫੋਟੋ ਹੋਈ ਸੀ ਵਾਇਰਲ
ਪਾਕਿਸਤਾਨੀ ਮੀਡੀਆ ਵਿਚ ਕੁਝ ਦਿਨ ਪਹਿਲਾਂ ਇਕ ਤਸਵੀਰ ਵਾਇਰਲ ਹੋਈ ਸੀ, ਜਿਸ ਵਿਚ ਕਈ ਰਾਜ ਨੇਤਾ ਮੇਨਹੋਲ ਸਾਹਮਣੇ ਖੜ੍ਹੇ ਹੋ ਕੇ ਪ੍ਰਾਥਨਾ ਕਰਦੇ ਦਿਖਾਈ ਦਿੱਤੇ ਸਨ। ਦਾਅਵਾ ਕੀਤਾ ਗਿਆ ਸੀ ਕਿ ਇਸ ਤਸਵੀਰ ਵਿਚ ਲੋਕਾਂ ਵਿਚਾਲੇ ਪੰਜਾਬ ਸੂਬੇ ਦੇ ਸਿਹਤ ਮੰਤਰੀ ਡਾ. ਯਾਸਮੀਨ ਰਾਸ਼ਿਦ ਦੇ ਸਲਾਹਕਾਰ ਹਨ। ਇਹ ਤਸਵੀਰ ਪੰਜਾਬ ਦੇ ਡੇਰਾ ਗਾਜ਼ੀ ਖਾਨ ਦੀ ਦੱਸੀ ਗਈ ਸੀ, ਹਾਲਾਂਕਿ ਇਸ ਤਸਵੀਰ ਦੇ ਸੱਚਾਈ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ।
ਇਹ ਵੀ ਪੜੋ - ਸਾਊਦੀ ਅਰਬ ਦੇ ਏਅਰਪੋਰਟ ਤੇ ਏਅਰਬੇਸ 'ਤੇ ਹੋਇਆ ਡ੍ਰੋਨ ਹਮਲਾ