ਮੈਕਸੀਕੇ ਮੇਗਾਰਚਰਚ ਦੇ ਨੇਤਾ ''ਤੇ ਮੁੜ ਲੱਗੇ ਬੱਚਿਆਂ ਨਾਲ ਬਲਾਤਕਾਰ ਦੇ ਦੋਸ਼

Friday, Jul 31, 2020 - 12:26 PM (IST)

ਮੈਕਸੀਕੇ ਮੇਗਾਰਚਰਚ ਦੇ ਨੇਤਾ ''ਤੇ ਮੁੜ ਲੱਗੇ ਬੱਚਿਆਂ ਨਾਲ ਬਲਾਤਕਾਰ ਦੇ ਦੋਸ਼

ਵਾਸ਼ਿੰਗਟਨ (ਭਾਸ਼ਾ): ਕੈਲੀਫੋਰਨੀਆ ਵਿਚ ਮੈਕਸੀਕੋ ਮੇਗਾਚਰਚ ਦੇ ਇਕ ਨੇਤਾ 'ਤੇ ਬੱਚਿਆਂ ਨਾਲ ਬਲਾਤਕਾਰ ਅਤੇ ਮਨੁੱਖੀ ਤਸਕਰੀ ਦੇ ਦੋਸ਼ ਤੈਅ ਕੀਤੇ ਗਏ ਹਨ। ਅਦਾਲਤ ਨੇ ਅਪ੍ਰੈਲ ਵਿਚ ਨੇਤਾ ਦੇ ਵਿਰੁੱਧ ਪੁਰਾਣੇ ਦੋਸ਼ਾਂ ਨੂੰ ਕਾਰਵਾਈ ਵਿਚ ਕੁਝ ਖਾਮੀਆਂ ਹੋਣ ਕਾਰਨ ਖਾਰਿਜ ਕਰ ਦਿੱਤਾ ਸੀ। ਲਾ ਲੂਜ ਜੇਲ ਮੁੰਡੋ ਦੇ ਸਵੈ-ਸ਼ੈਲੀ ਦੇਵਤਾ ਦੂਤ ਨੌਸੇਨ ਜੋਕਵਿਨ ਓਕੈਮਪੋ 'ਤੇ 30 ਤੋਂ ਵਧੇਰੇ ਗੰਭੀਰ ਦੋਸ਼ ਦਰਜ ਕੀਤੇ ਗਏ ਹਨ। ਇਹ ਸਾਰੇ ਮਾਮਲੇ 2015 ਤੋਂ 2018 ਦੇ ਵਿਚਾਲੇ ਦੇ ਹਨ। ਉਹਨਾਂ ਦੇ ਇਲਾਵਾ ਸੁਸਾਨਾ ਮੇਡਿਨਾ ਓਕਸਾਕਾ ਅਤੇ ਐਲੋਂਡਰਾ ਓਕੈਮਪੋ 'ਤੇ ਵੀ ਦੋਸ਼ ਤੈਅ ਕੀਤੇ ਗਏ ਹਨ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫਤ : ਆਸਟ੍ਰੇਲੀਆ 'ਚ 651 ਨਵੇਂ ਮਾਮਲੇ, ਮ੍ਰਿਤਕਾਂ ਦੀ ਗਿਣਤੀ 200 ਦੇ ਕਰੀਬ

ਗਾਰਸੀਆ ਲਾਲੂਜ ਡੇਲ ਮੁੰਡੋ ਦੇ ਇਕ ਧਾਰਮਿਕ ਨੇਤਾ ਹਨ। ਮੈਕਸੀਕੋ ਸਥਿਤ ਇੰਜੀਲ ਕ੍ਰਿਸ਼ਚੀਅਨ ਚਰਚ ਗਵਾਡਲਹਾਰਾ ਦੀ ਸਥਾਪਨਾ ਉਹਨਾਂ ਦੇ ਦਾਦਾ ਜੀ ਨੇ ਕੀਤੀ ਸੀ ਅਤੇ ਉਹਨਾਂ ਦੇ ਵਿਸ਼ਵ ਭਰ ਵਿਚ ਕਰੀਬ 50 ਲੱਖ ਚੇਲੇ ਹਨ। ਗਾਰਸੀਆ ਅਤੇ ਓਕੈਮਪੋ ਪਹਿਲਾਂ ਤੋਂ ਹੀ ਹਿਰਾਸਤ ਵਿਚ ਹਨ ਜਦਕਿ ਓਕਸਾਕਾ ਜ਼ਮਾਨਤ 'ਤੇ ਹਨ। ਵਕੀਲਾਂ ਨੇ ਕਿਹਾ ਕਿ ਤਿੰਨਾਂ ਨੇ ਯੌਨ ਅਪਰਾਧਾਂ ਨੂੰ ਅੰਜਾਮ ਦੇਣ ਦੇ ਨਾਲ ਹੀ ਬੱਚਿਆਂ ਦੇ ਅਸ਼ਲੀਲ ਵੀਡੀਓ ਵੀ ਬਣਾਏ। ਲਾਸ ਏਂਜਲਸ ਸੁਪੀਰੀਅਰ ਕੋਰਟ ਨੇ ਅਪ੍ਰੈਲ ਵਿਚ ਗਾਰਸੀਆ ਦੇ ਵਿਰੁੱਧ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਸੀ ਕਿ ਉਹਨਾਂ ਦੀ ਮੁੱਢਲੀ ਸੁਣਵਾਈ ਸਹੀ ਢੰਗ ਨਾਲ ਨਹੀਂ ਕੀਤੀ ਗਈ।


author

Vandana

Content Editor

Related News