ਸੈਕਸ ਹਾਰਮੋਨ ਨਾਲ ਹੈ ਕੋਰੋਨਾ ਦਾ ਕੁਨੈਕਸ਼ਨ, ਵਿਗਿਆਨੀਆਂ ਨੇ ਕੀਤਾ ਖੁਲਾਸਾ

Friday, May 15, 2020 - 12:43 PM (IST)

ਸੈਕਸ ਹਾਰਮੋਨ ਨਾਲ ਹੈ ਕੋਰੋਨਾ ਦਾ ਕੁਨੈਕਸ਼ਨ, ਵਿਗਿਆਨੀਆਂ ਨੇ ਕੀਤਾ ਖੁਲਾਸਾ

ਬਰਲਿਨ- ਕਈ ਅਧਿਐਨਾਂ ਵਿਚ ਇਸ ਗੱਲ ਦਾ ਦਾਅਵਾ ਕੀਤਾ ਜਾ ਚੁੱਕਿਆ ਹੈ ਕਿ ਮਹਿਲਾਵਾਂ ਦੇ ਮੁਕਾਬਲੇ ਪੁਰਸ਼ਾਂ ਵਿਚ ਕੋਰੋਨਾ ਵਾਇਰਸ ਫੈਲਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਹੁਣ ਇਕ ਨਵੇਂ ਅਧਿਐਨ ਦੀ ਮੰਨੀਏ ਤਾਂ ਜਿਹਨਾਂ ਪੁਰਸ਼ਾਂ ਵਿਚ ਟੈਸਟੋਸਟੇਰੋਨ ਪੱਧਰ ਘੱਟ ਹੁੰਦਾ ਹੈ, ਉਹਨਾਂ ਵਿਚ ਕੋਰੋਨਾ ਵਾਇਰਸ ਕਾਰਣ ਮਰਨ ਦਾ ਖਤਰਾ ਵਧੇਰੇ ਹੁੰਦਾ ਹੈ। ਇਹ ਖੋਜ ਜਰਮਨੀ ਦੀ ਯੂਨੀਵਰਸਿਟੀ ਮੈਡੀਕਲ ਸੈਂਟਰ ਹੈਮਬਰਗ-ਏਪੈਂਡਰੋਫ ਦੇ ਖੋਜਕਾਰਾਂ ਵਲੋਂ ਕੀਤੀ ਗਈ ਹੈ।

PunjabKesari

ਸਾਈਂਸ ਟਾਈਮਸ ਦੀ ਰਿਪੋਰਟ ਮੁਤਾਬਕ ਇਹ ਅਧਿਐਨ ਕੋਰੋਨਾ ਵਾਇਰਸ ਦੇ 45 ਮਰੀਜ਼ਾਂ 'ਤੇ ਕੀਤਾ ਗਿਆ, ਜਿਹਨਾਂ ਵਿਚ 35 ਪੁਰਸ਼ ਤੇ 10 ਔਰਤਾਂ ਸ਼ਾਮਲ ਸਨ। ਇਹ ਸਾਰੇ ਮਰੀਜ਼ ਆਈ.ਸੀ.ਯੂ. ਵਿਚ ਦਾਖਲ ਸਨ। ਇਹਨਾਂ ਵਿਚ 9 ਪੁਰਸ਼ਾਂ ਤੇ ਤਿੰਨ ਔਰਤਾਂ ਦੀ ਮੌਤ ਹੋ ਗਈ ਜਦਕਿ 7 ਮਰੀਜ਼ਾਂ ਨੂੰ ਆਕਸੀਜਨ ਤੇ 33 ਮਰੀਜ਼ਾਂ ਨੂੰ ਵੈਂਟੀਲੇਟਰ ਦੀ ਲੋੜ ਮਹਿਸੂਸ ਹੋਈ। 35 ਪੁਰਸ਼ਾਂ ਵਿਚੋਂ ਦੋ ਤਿਹਾਈ ਤੋਂ ਵਧੇਰੇ ਤਕਰੀਬਨ 69 ਫੀਸਦੀ ਪੁਰਸ਼ਾਂ ਵਿਚ ਸੈਕਸ ਹਾਰਮੋਨ ਟੈਸਟੋਸਟੇਰੋਨ ਦਾ ਪੱਧਰ ਘੱਟ ਸੀ। ਇਹ ਸੈਕਸ ਹਾਰਮੋਨ ਸਰੀਰ ਦੀ ਪ੍ਰਤੀਰੋਧਕ ਪ੍ਰਤੀਕਿਰਿਆ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ। ਉਥੇ ਹੀ ਸਟੱਡੀ ਵਿਚ ਸ਼ਾਮਲ 60 ਫੀਸਦੀ ਔਰਤਾਂ ਵਿਚ ਟੈਸਟੋਸਟੇਰੋਨ ਦਾ ਪੱਧਰ ਜ਼ਿਆਦਾ ਪਾਇਆ ਗਿਆ।

PunjabKesari

ਲੋੜੀਂਦੇ ਹਾਰਮੋਨ ਦੇ ਬਿਨਾਂ ਸਰੀਰ ਦਾ ਇਮਿਊਨ ਸਿਸਟਮ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ, ਜਿਸ ਨਾਲ ਜਾਨਲੇਵਾ ਸਾਈਟੋਕਿਨ ਸਟਾਰਮ ਦਾ ਖਤਰਾ ਵਧ ਜਾਂਦਾ ਹੈ। ਇਮਿਊਨ ਸਿਸਟਮ ਜਦੋਂ ਕਿਸੇ ਰੋਗਾਣੂ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਟੈਸਟੋਸਟੇਰੋਨ ਦੀ ਕਮੀ ਇਸ ਪ੍ਰਕਿਰਿਆ ਵਿਚ ਅੜਿੱਕਾ ਬਣ ਜਾਂਦੀ ਹੈ, ਜਿਸ ਦੇ ਕਾਰਣ ਸਾਈਟੋਕਿਨ ਸਟਾਰਮ ਹੋ ਜਾਂਦਾ ਹੈ। ਹਾਰਮੋਨ ਦਾ ਘੱਟ ਪੱਧਰ ਪੁਰਸ਼ਾਂ ਵਿਚ ਇਮਿਊਨ ਰਿਸਪਾਂਸ ਨੂੰ ਕੰਟਰੋਲ ਨਹੀਂ ਕਰ ਪਾਉਂਦਾ, ਉਥੇ ਹੀ ਸਟੱਡੀ ਦੇ ਮੁਤਾਬਕ ਮਹਿਲਾ ਮਰੀਜ਼ਾਂ ਵਿਚ ਇਸ ਦੀ ਵਧੇਰੇ ਮਾਤਰਾ ਕਾਰਣ ਵਧਿਆ ਹੋਇਆ ਇੰਫਲੇਮੇਸ਼ਨ (ਜਲਨ) ਦੇਖਿਆ ਗਿਆ।

PunjabKesari

ਹੈਮਬਰਗ ਦੇ Leibniz Institute for Experimental Virology ਦੇ ਪ੍ਰੋਫੈਸਰ ਮੁਲਸਾਹ ਗੇਬ੍ਰੀਅਲ ਨੇ ਡੇਲੀ ਮੇਲ ਨੂੰ ਦੱਸਿਆ ਕਿ ਜਿਹਨਾਂ ਪੁਰਸ਼ਾਂ ਵਿਚ ਟੈਸਟੋਸਟੇਰੋਨ ਦਾ ਪੱਧਰ ਆਮ ਹੁੰਦਾ ਹੈ ਉਹਨਾਂ ਵਿਚ ਸਾਈਟੋਕਿਨ ਸਟਾਰਮ ਨਹੀਂ ਹੁੰਦਾ ਤੇ ਉਹਨਾਂ ਦੇ ਜ਼ਿੰਦਾ ਰਹਿਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਪ੍ਰੋਫੈਸਰ ਗੇਬ੍ਰੀਅਲ ਨੇ ਕਿਹਾ ਕਿ ਪੁਰਸ਼ਾਂ ਵਿਚ ਟੈਸਟੋਸਟੇਰੋਨ ਦਾ ਪੱਧਰ ਘੱਟ ਹੋਣ ਦੇ ਕਾਰਣ ਕੋਰੋਨਾ ਵਾਇਰਸ ਦਾ ਖਤਰਾ ਗੰਭੀਰ ਰੂਪ ਨਾਲ ਹੋ ਸਕਦਾ ਹੈ ਤੇ ਸਾਈਟੋਕਿਨ ਸਟਾਰਮ ਦੇ ਕਾਰਣ ਇਹ ਕਦੇ-ਕਦੇ ਜਾਨਲੇਵਾ ਵੀ ਹੋ ਸਕਦਾ ਹੈ। ਨਾਰਥਵੈਸਟਰਨ ਯੂਨੀਵਰਸਿਟੀ ਦੇ ਖੋਜਕਾਰ ਅਲੀ ਦਾਨੇਸ਼ਖਾਹ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਜ਼ਿਆਦਾਤਰ ਮਰੀਜ਼ ਸਿਰਫ ਫੇਫੜੇ ਖਰਾਬ ਹੋਣ ਦੇ ਕਾਰਣ ਹੀ ਨਹੀਂ ਬਲਕਿ ਇਮਿਊਨ ਸਿਸਟਮ ਵਿਚ ਆਈ ਗੜਬੜੀ ਦੇ ਕਾਰਣ ਵੀ ਮਰ ਰਹੇ ਹਨ।

PunjabKesari

ਸਾਈਂਸ ਟਾਈਮਸ ਮੁਤਾਬਕ ਕੁਝ ਲੋਕਾਂ ਵਿਚ ਇਸ ਦੀ ਸ਼ਿਕਾਇਤ ਪੈਦਾਇਸ਼ੀ ਹੁੰਦੀ ਹੈ, ਇਸ ਹਾਲਤ ਵਿਚ ਸਰੀਰ ਵਿਚ ਲੋੜੀਂਦੀ ਮਾਤਰਾ ਵਿਚ ਟੈਸਟੋਸਟੇਰੋਨ ਨਹੀਂ ਬਣਦਾ ਜਦਕਿ ਕੁਝ ਪੁਰਸ਼ਾਂ ਵਿਚ ਇਹ ਕਾਫੀ ਬਾਅਦ ਵਿਚ ਵਿਕਸਿਤ ਹੋਣਾ ਸ਼ੁਰੂ ਹੁੰਦਾ ਹੈ। ਆਮ ਕਰਕੇ ਕਿਸੇ ਇਨਫੈਕਸ਼ਨ ਜਾਂ ਸੱਟ ਕਰਕੇ ਵਿਚ ਪੁਰਸ਼ਾਂ ਵਿਚ ਟੈਸਟੋਸਟੇਰੋਨ ਦੇਰ ਨਾਲ ਬਣਨਾ ਸ਼ੁਰੂ ਹੁੰਦਾ ਹੈ। ਕੁਝ ਮਾਮਲਿਆਂ ਵਿਚ ਇਸ ਦਾ ਇਕਲਾਜ ਟੈਸਟੋਸਟੇਰੋਨ ਰਿਪਲੇਸਮੈਂਟ ਥੈਰੇਪੀ ਨਾਲ ਕੀਤਾ ਜਾ ਸਕਦਾ ਹੈ।

PunjabKesari


author

Baljit Singh

Content Editor

Related News