ਇਸ ਦੇਸ਼ ''ਚ ਪੁਰਸ਼ਾਂ ਨੂੰ ਪਰਿਵਾਰ ਦੀਆਂ ਬੀਬੀਆਂ ਨਾਲ ਬਲਾਤਕਾਰ ਕਰਨ ਲਈ ਕੀਤਾ ਜਾ ਰਿਹਾ ਮਜ਼ਬੂਰ
Saturday, Mar 27, 2021 - 08:37 PM (IST)
ਸੰਯੁਕਤ ਰਾਸ਼ਟਰ-ਸੰਯੁਕਤ ਰਾਸ਼ਟਰ ਨੇ ਕਿਹਾ ਕਿ ਇਥੋਪੀਆ ਦੇ ਤਿਗਰੇ ਖੇਤਰ 'ਚ 500 ਤੋਂ ਵਧੇਰੇ ਬਲਾਤਕਾਰ ਦੇ ਮਾਮਲੇ ਦਰਜ ਕੀਤੇ ਗਏ ਹਨ। 5 ਮੈਡੀਕਲ ਸੈਂਟਰਸ ਤੋਂ ਬਲਾਤਾਕਰ ਦੇ 500 ਤੋਂ ਵਧੇਰੇ ਮਾਮਲਿਆਂ ਦੀ ਸੂਚਨਾ ਦਿੱਤੀ ਗਈ ਹੈ। ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਹੈ ਕਿ ਅਸਲ ਮਾਮਲਿਆਂ ਦੀ ਗਿਣਤੀ ਕਿਤੇ ਜ਼ਿਆਦਾ ਵੀ ਹੋ ਸਕਦੀ ਹੈ।
ਇਹ ਵੀ ਪੜ੍ਹੋ-ਮਿਆਂਮਾਰ 'ਚ ਪ੍ਰਦਰਸ਼ਨਕਾਰੀਆਂ ਵਿਰੁੱਧ ਸੁਰੱਖਿਆ ਬਲਾਂ ਦੀ ਹਿੰਸਕ ਕਾਰਵਾਈ, 91 ਦੀ ਮੌਤ
ਬੀਬੀਆਂ 'ਤੇ ਬਹੁਤ ਤਸ਼ੱਦਦ ਢਾਹੀ ਜਾ ਰਹੀ ਹੈ, ਉਨ੍ਹਾਂ ਨਾਲ ਸਮੂਹਿਕ ਬਲਾਤਕਾਰ ਕੀਤੇ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਆਪਣੇ ਹੀ ਪਰਿਵਾਰ ਦੀਆਂ ਬੀਬੀਆਂ ਨਾਲ ਬਲਾਤਕਾਰ ਕਰਨ ਲਈ ਮਜ਼ਬੂਰ ਕੀਤਾ ਗਿਆ। ਸੰਯੁਕਤ ਰਾਸ਼ਟਰ ਦੀ ਉਪ-ਸਹਾਇਕ ਵਫਾ ਨੇਨੂ ਯਾਰਕ 'ਚ ਯੂ.ਐੱਨ. ਮੈਂਬਰ ਸੂਬਿਆਂ ਦੀ ਇਕ ਬ੍ਰੀਫਿੰਗ 'ਚ ਦੱਸਿਆ ਕਿ ਬੀਬੀਆਂ ਦਾ ਕਹਿਣਾ ਹੈ ਕਿ ਫੌਜੀਆਂ ਵੱਲੋਂ ਉਨ੍ਹਾਂ ਦਾ ਬਲਾਤਕਾਰ ਕੀਤਾ ਗਿਆ ਹੈ, ਉਨ੍ਹਾਂ ਨੇ ਸਮੂਹਿਕ ਬਲਾਤਕਾਰ ਕੀਤਾ, ਪਰਿਵਾਰ ਦੇ ਮੈਂਬਰਾਂ ਦੇ ਸਾਹਮਣੇ ਬਲਾਤਕਾਰ ਕੀਤਾ ਅਤੇ ਹਿੰਸਾ ਦੀ ਧਮਕੀ ਦਿੰਦੇ ਹੋਏ ਆਪਣੇ ਹੀ ਪਰਿਵਾਰ ਦੇ ਮੈਂਬਰਾਂ ਨਾਲ ਬਲਾਤਕਾਰ ਕਰਵਾਉਣ ਲਈ ਮਜ਼ਬੂਰ ਕੀਤਾ ਗਿਆ।
ਇਹ ਵੀ ਪੜ੍ਹੋ-ਕੋਰੋਨਾ ਰੋਕੂ ਟੀਕਿਆਂ ਨੂੰ ਨਿਯਮਿਤ ਤੌਰ 'ਤੇ ਅਪਡੇਟ ਕਰਨ ਦੀ ਲੋੜ ਪੈ ਸਕਦੀ ਹੈ : ਵਿਗਿਆਨੀ
ਉਨ੍ਹਾਂ ਨੇ ਕਿਹਾ ਕਿ ਘਟੋ-ਘੱਟ 516 ਬਲਾਤਕਾਰ ਦੇ ਮਾਮਲੇ ਮੇਕੇਲੇ, ਆਦਿਗ੍ਰਤ, ਵੁਕਰੋ, ਸ਼ਾਇਰ ਅਤੇ ਐਕਸਮ ਦੇ ਪੰਜ ਮੈਡਕੀਲ ਸੁਵਿਧਾਵਾਂ ਵੱਲੋਂ ਦਰਜ ਕੀਤੇ ਗਏ ਸਨ। ਉਨ੍ਹਾਂ ਨੇ ਕਿਹਾ ਕਿ ਇਹ ਦੇਖਦੇ ਹੋਏ ਬਹੁਤ ਸਾਰੇ ਮੈਡੀਕਲ ਸੈਂਟਰਸ ਕੰਮ ਨਹੀਂ ਕਰ ਰਹੇ ਹਨ, ਅਜਿਹਾ ਅਨੁਮਾਨ ਹੈ ਕਿ ਅਸਲ ਬਲਾਤਕਾਰਾਂ ਦੀ ਗਿਣਤੀ ਕਾਫੀ ਵਧੇਰੇ ਹੈ। ਇਥੋਪੀਆ ਦੇ ਯੂ.ਏ. ਰਾਜਦੂਤ, ਤਾਏ ਏਮਡੇ ਨੇ ਕਿਹਾ ਕਿ ਸਰਕਾਰ 'ਤੇ ਜਿਨਸੀ ਹਿੰਸਾ ਦੇ ਦੋਸ਼ਾਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ ਅਤੇ ਇਸ ਨੂੰ ਲੈ ਕੇ ਇਕ ਤੱਥ-ਖੋਜ ਮਿਸ਼ਨ ਸ਼ੁਰੂ ਕੀਤਾ ਗਿਆ ਹੈ। ਸਮਾਚਾਰ ਏਜੰਸੀ ਰਾਇਟਰਸ ਨੂੰ ਕਈ ਗਵਾਹਾਂ ਨੇ ਦੱਸਿਆ ਕਿ ਗੁਆਂਢੀ ਇਰਿਟ੍ਰਿਆ ਦੇ ਫੌਜੀਆਂ ਨੇ ਸੰਘਰਸ਼ ਦੌਰਾਨ ਇਥੇ ਦੇ ਨਾਗਰਿਕਾਂ ਨਾਲ ਸਮੂਹਿਕ ਬਲਾਤਕਾਰ ਕੀਤਾ ਅਤੇ ਤਸ਼ੱਦਦ ਢਾਹੀ। ਇਸ ਤੋਂ ਇਲਾਵਾ ਘਰਾਂ ਅਤੇ ਫਸਲਾਂ ਨੂੰ ਵੀ ਲੁੱਟ ਲਿਆ।
ਇਹ ਵੀ ਪੜ੍ਹੋ-ਇਸ ਮਸ਼ਹੂਰ ਕੰਪਨੀ 'ਚ ਵਰਕਰਾਂ 'ਤੇ ਕੰਮ ਦਾ ਇੰਨਾਂ ਬੋਝ, ਬੋਤਲ 'ਚ ਪੇਸ਼ਾਬ ਕਰਨ ਨੂੰ ਮਜ਼ਬੂਰ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।