ਰੂਸ ''ਚ ਮੀਡੀਆ ਇਕਾਈਆਂ ਤੇ ਪ੍ਰਦਰਸ਼ਨਕਾਰੀਆਂ ਵਿਰੁੱਧ ਕਾਰਵਾਈ
Sunday, Mar 06, 2022 - 10:07 PM (IST)
ਨਿਊਯਾਰਕ-ਰੂਸੀ ਅਧਿਕਾਰੀਆਂ ਨੇ ਐਤਵਾਰ ਨੂੰ ਸੁਤੰਤਰ ਮੀਡੀਆ ਇਕਾਈਆਂ 'ਤੇ ਰੋਕ ਅਤੇ ਪ੍ਰਦਰਸ਼ਨਕਾਰੀਆਂ ਦੀ ਗ੍ਰਿਫ਼ਤਾਰੀ ਜਾਰੀ ਰੱਖੀ। ਇਨ੍ਹਾਂ ਕਦਮਾਂ ਦਾ ਉਦੇਸ਼ ਸੰਭਵਤ : ਯੂਕ੍ਰੇਨ 'ਤੇ ਹਮਲੇ ਦੇ ਬਾਰੇ 'ਚ ਦੇਸ਼ 'ਚ ਲੋਕਾਂ ਦੀ ਦਿੱਤੀ ਜਾਣ ਵਾਲੀ ਸੂਚਨਾ ਨੂੰ ਕੰਟਰੋਲ ਕਰਨਾ ਹੈ। ਉੱਥੇ ਕਈ ਹੋਰ ਮੀਡੀਆ ਇਕਾਈਆਂ 'ਤੇ ਰੋਕ ਪਿਛਲੇ ਹਫ਼ਤੇ ਲਾਈ ਗਈ ਸੀ। ਹੋਰ ਇਕਾਈਆਂ ਨੇ ਨਵੇਂ ਦਮਨਕਾਰੀ ਕਾਨੂੰਨਾਂ ਦੇ ਕਾਰਨ ਰੂਸ 'ਚ ਆਪਣਾ ਕੰਮਕਾਜ ਰੋਕਣ ਦਾ ਫੈਸਲਾ ਕੀਤਾ। ਪੂਰੇ ਰੂਸ 'ਚ ਸੈਂਕੜੇ ਪ੍ਰਦਰਨਸ਼ਾਕਰੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ।
ਇਹ ਵੀ ਪੜ੍ਹੋ : ਰੂਸੀ ਜੰਗ ਕਾਰਨ 'ਦੁਨੀਆ ਦੀ ਬ੍ਰੈੱਡ ਟੋਕਰੀ' 'ਤੇ ਮੰਡਰਾਉਣ ਲੱਗਾ ਖਤਰਾ
ਜਿਨ੍ਹਾਂ ਮੀਡੀਆ ਇਕਾਈਆਂ 'ਤੇ ਰੋਕ ਲਾਈ ਗਈ ਹੈ ਉਨ੍ਹਾਂ 'ਚ ਮੀਡੀਆਯੋਜਨਾ ਸ਼ਾਮਲ ਹੈ। ਇਹ ਇਕ ਅਜਿਹੀ ਮੀਡੀਆ ਇਕਾਈ ਹੈ ਜੋ ਰੂਸ ਦੀ ਪੁਲਸ ਤੇ ਨਿਆਂ ਪ੍ਰਣਾਲੀ ਨਾਲ ਸਬੰਧਿਤ ਖ਼ਬਰਾਂ ਦਿੰਦੀ ਹੈ। ਇਹ ਰਾਜਨੀਤਕ ਗ੍ਰਿਫ਼ਤਾਰੀ ਅਤੇ ਹਾਈ-ਪ੍ਰੋਫਾਈਲ ਅਦਾਲਤੀ ਮਾਮਲਿਆਂ ਦੇ ਬਾਰੇ 'ਚ ਜਾਣਕਾਰੀ ਦਾ ਇਕ ਅਹਿਮ ਸਰੋਤ ਰਹੀ ਹੈ। ਅਮਰੀਕਾ ਵੱਲੋਂ ਫੰਡ ਪ੍ਰਾਪਤ ਬ੍ਰਾਡਕਾਸਟਰ ਰੇਡੀਓ ਫ੍ਰੀ ਯੂਰਪ/ਰੇਡੀਓ ਲਿਬਰਟੀ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਰੂਸ 'ਚ ਆਪਣੇ ਸੰਚਾਲਨ ਨੂੰ ਮੁਅੱਤਲ ਕਰ ਰਿਹਾ ਹੈ। ਉਸ ਨੇ ਕਿਹਾ ਕਿ ਇਹ ਫੈਸਲਾ ਉਸ ਵੇਲੇ ਲਿਆ ਗਿਆ ਜਦ ਦੇਸ਼ 'ਚ ਪੱਤਰਕਾਰਾਂ 'ਤੇ ਦਬਅ ਵਧਾ ਦਿੱਤਾ ਗਿਆ ਹੈ ਅਤੇ ਟੈਕਸ ਅਧਿਕਾਰੀਆਂ ਨੇ ਇਸ ਦੇ ਵਿਰੁੱਧ ਦੀਵਾਲੀਆਪਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਯੂਕ੍ਰੇਨ ਤੋਂ ਹੁਣ ਤੱਕ 9 ਲੱਖ ਤੋਂ ਵੱਧ ਸ਼ਰਨਾਰਥੀ ਪਹੁੰਚੇ ਪੋਲੈਂਡ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ