ਮਾਰਚ ਮਹੀਨੇ ਮਕਾਨਾਂ ਦੀ ਵਿੱਕਰੀ ''ਚ ਗਿਰਾਵਟ, ਔਸਤ ਕੀਮਤਾਂ ਵੀ ਡਿੱਗੀਆਂ

Friday, Apr 13, 2018 - 09:09 PM (IST)

ਮਾਰਚ ਮਹੀਨੇ ਮਕਾਨਾਂ ਦੀ ਵਿੱਕਰੀ ''ਚ ਗਿਰਾਵਟ, ਔਸਤ ਕੀਮਤਾਂ ਵੀ ਡਿੱਗੀਆਂ

ਓਟਾਵਾ— ਕੈਨੇਡਾ ਦੇ ਰੀਅਲ ਅਸਟੇਟ ਇੰਡਸਟ੍ਰੀ ਦੇ ਆਰਗੇਨਾਈਜ਼ੇਸ਼ਨ ਦਾ ਕਹਿਣਾ ਹੈ ਕਿ ਮਾਰਚ ਮਹੀਨੇ ਮਕਾਨਾਂ ਦੀ ਵਿਕਰੀ 'ਚ 22.7 ਫੀਸਦੀ ਦੀ ਗਿਰਾਵਟ ਆਈ ਹੈ ਤੇ ਕੌਮੀ ਔਸਤ ਕੀਮਤ 'ਚ ਪਿਚਲੇ ਸਾਲ ਦੇ ਮੁਕਾਬਲੇ ਇਸ ਮਹੀਨੇ 10.4 ਫੀਸਦੀ ਦੀ ਗਿਰਾਵਟ ਦਰਜ ਕੀਤਾ ਗਈ ਹੈ।
ਕੈਨੇਡੀਅਨ ਰੀਅਲ ਅਸਟੇਟ ਅਸੋਸੀਏਸ਼ਨ ਨੇ ਕਿਹਾ ਕਿ ਮਾਰਚ ਮਹੀਨੇ ਵੇਚੇ ਗਏ ਘਰਾਂ ਦੀ ਗਿਣਤੀ ਪਿਛਲੇ ਚਾਰ ਸਾਲਾਂ 'ਚ ਸਭ ਤੋਂ ਹੇਠਲੇ ਪੱਧਰ 'ਤੇ ਹੈ ਤੇ ਪਿਛਲੇ 10 ਸਾਲਾਂ 'ਚੋਂ 7 ਫੀਸਦੀ ਘੱਟ ਹੈ। ਹਰ ਕਿਸਮ ਦੇ ਰਿਹਾਇਸ਼ੀ ਜਾਇਦਾਦਾਂ ਲਈ ਕੌਮੀ ਔਸਤ ਕੀਮਤ ਮਾਰਚ ਮਹੀਨੇ 4,91,000 ਡਾਲਰ ਸੀ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 10.4 ਫੀਸਦੀ ਘੱਟ ਹੈ, ਇਸ ਦੌਰਾਨ ਵੈਨਕੂਵਰ ਤੇ ਟੋਰਾਂਟੋ ਮਾਰਕੀਟ 'ਚ ਸਭ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ। 
ਕੈਨੇਡਾ ਦੇ ਦੋ ਸਭ ਤੋਂ ਮਹਿੰਗੀਆਂ ਰੀਅਲ ਅਸਟੇਟ ਬਜ਼ਾਰਾਂ ਨੂੰ ਛੱਡ ਕੇ ਕੌਮੀ ਔਸਤ ਕੀਮਤ 3,83,000 ਡਾਲਰ ਰਹੀ ਹੋਵੇਗੀ, ਜੋ ਕਿ ਬੀਤੇ ਸਾਲ ਦੇ ਮਾਰਚ ਮਹੀਨੇ ਦੇ ਮੁਕਾਬਲੇ 2 ਫੀਸਦੀ ਘੱਟ ਹੈ। ਪਿਛਲੇ ਸਾਲ ਦੇ ਮੁਕਾਬਲੇ ਤੀਜੀ ਵਾਰ ਮਕਾਨਾਂ ਦੀ ਕੀਮਤ 'ਚ ਗਿਰਾਵਟ ਆਈ ਹੈ ਜਦਕਿ ਗ੍ਰੇਟਰ ਟੋਰਾਂਟੋ ਏਰੀਆ 'ਚ ਮਕਾਨਾਂ ਦੀਆਂ ਕੀਮਤਾਂ ਰਿਕਾਰਡ ਪੱਧਰ ਵੱਲ ਵਧ ਰਹੀਆਂ ਹਨ।


Related News