ਖ਼ਪਤਕਾਰਾਂ ਨੂੰ ਵੱਡੀ ਰਾਹਤ:  ਸਬਜ਼ੀਆਂ ਦੀਆਂ ਕੀਮਤਾਂ ''ਚ ਆਈ ਭਾਰੀ ਗਿਰਾਵਟ, ਜਾਣੋ ਤਾਜ਼ਾ Rate

Thursday, Jan 22, 2026 - 12:33 PM (IST)

ਖ਼ਪਤਕਾਰਾਂ ਨੂੰ ਵੱਡੀ ਰਾਹਤ:  ਸਬਜ਼ੀਆਂ ਦੀਆਂ ਕੀਮਤਾਂ ''ਚ ਆਈ ਭਾਰੀ ਗਿਰਾਵਟ, ਜਾਣੋ ਤਾਜ਼ਾ Rate

ਜਲੰਧਰ (ਵੈੱਬ ਡੈਸਕ)- ਸਰਦੀਆਂ ਵਿਚ ਜੋ ਸਬਜ਼ੀਆਂ ਰਸੋਈ ਦਾ ਬਜਟ ਖ਼ਰਾਬ ਕਰ ਰਹੀਆਂ ਸਨ, ਹੁਣ ਉਨ੍ਹਾਂ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਆਈ ਹੈ। ਪਿਛਲੇ ਹਫ਼ਤੇ ਤੋਂ ਸਬਜ਼ੀ ਮੰਡੀ ਵਿੱਚ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਆਈ ਹੈ। ਲੋਹੜੀ ਦੌਰਾਨ ਅਸਮਾਨ ਛੂਹਣ ਵਾਲੀਆਂ ਪੱਤਾ ਗੋਭੀ, ਪਾਲਕ, ਮੇਥੀ ਅਤੇ ਮੂਲੀ ਦੀਆਂ ਕੀਮਤਾਂ ਆਮ ਪੱਧਰ 'ਤੇ ਵਾਪਸ ਆ ਗਈਆਂ ਹਨ। ਇਸ ਨਾਲ ਖ਼ਪਤਕਾਰਾਂ ਨੂੰ ਰਾਹਤ ਮਿਲੀ ਹੈ। ਖੇਤੀਬਾੜੀ ਮਾਹਿਰਾਂ ਅਨੁਸਾਰ ਸਰਦੀਆਂ ਦੇ ਮੌਸਮ ਦੌਰਾਨ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਸਿੱਧੇ ਤੌਰ 'ਤੇ ਮੌਸਮ ਨਾਲ ਸਬੰਧਤ ਹੁੰਦੇ ਹਨ। 

ਪਿਛਲੇ ਦਿਨੀਂ ਪਈ ਧੁੰਦ ਅਤੇ ਕੜਾਕੇ ਦੀ ਠੰਡ ਕਾਰਨ ਮੰਡੀ ਵਿੱਚ ਸਬਜ਼ੀਆਂ ਦੀ ਆਮਦ ਕਾਫ਼ੀ ਘੱਟ ਗਈ ਸੀ, ਜਿਸ ਕਾਰਨ ਕੀਮਤਾਂ ਵਿੱਚ ਵਾਧਾ ਹੋਇਆ ਸੀ। ਹੁਣ ਜਦੋਂ ਸੂਰਜ ਨਿਕਲਣਾ ਸ਼ੁਰੂ ਹੋ ਗਿਆ ਹੈ ਤਾਂ ਫ਼ਸਲਾਂ ਦੀ ਕਟਾਈ ਅਤੇ ਢੋਆ-ਢੁਆਈ ਵਿੱਚ ਤੇਜ਼ੀ ਆਈ ਹੈ। ਇਸ ਦੌਰਾਨ ਮਕਸੂਦਾਂ ਮੰਡੀ ਵਿੱਚ ਸਬਜ਼ੀਆਂ ਖ਼ਰੀਦਣ ਆਏ ਸੁਰਿੰਦਰ ਅਤੇ ਪ੍ਰਿਯੰਕਾ ਨੇ ਕਿਹਾ ਕਿ ਸਸਤੀਆਂ ਕੀਮਤਾਂ ਨੇ ਪਿਛਲੇ ਕੁਝ ਦਿਨਾਂ ਦੇ ਮੁਕਾਬਲੇ ਉਨ੍ਹਾਂ ਦੇ ਬਜਟ ਵਿੱਚ ਕਾਫ਼ੀ ਰਾਹਤ ਦਿੱਤੀ ਹੈ।

ਇਹ ਵੀ ਪੜ੍ਹੋ: ਪੰਜਾਬ ਪੁਲਸ ਤੇ NHAI ਮਿਲ ਕੇ ਕਰੇਗੀ ਸੂਬੇ ਦੇ Highways ਦੀ ਸੁਰੱਖਿਆ, ਪੜ੍ਹੋ ਕੀ ਹੈ ਪੂਰੀ ਖ਼ਬਰ

ਮੰਡੀ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਹੁਣ ਲੋਕਲ ਸਬਜ਼ੀਆਂ ਦੇ ਨਾਲ-ਨਾਲ ਦੂਜੇ ਸੂਬਿਆਂ ਤੋਂ ਵੀ ਸਬਜ਼ੀਆਂ ਦੀ ਆਮਦ ਤੇਜ਼ ਹੋਣ ਲੱਗੀ ਹੈ। ਇਸੇ ਤਰ੍ਹਾਂ ਜੋ ਕੀਮਤਾਂ ਵੱਧ ਰਹੀਆਂ ਸਨ, ਉਨ੍ਹਾਂ ਵਿੱਚ ਹੋਰ ਗਿਰਾਵਟ ਆ ਸਕਦੀ ਹੈ। ਭਾਵੇਂ ਕਿ ਕੜਾਕੇ ਦੀ ਠੰਡ ਵਿੱਚ ਫ਼ਸਲਾਂ ਨੂੰ ਬਚਾਉਣਾ ਕਿਸਾਨਾਂ ਲਈ ਇਕ ਵੱਡੀ ਚੁਣੌਤੀ ਹੈ ਪਰ ਜਿਹੜੇ ਕਿਸਾਨ ਮੌਸਮ ਦੇ ਅਨੁਕੂਲ ਫ਼ਸਲਾਂ ਉਗਾ ਰਹੇ ਹਨ, ਉਨ੍ਹਾਂ ਨੂੰ ਚੰਗੇ ਮੁਨਾਫ਼ੇ ਦੀ ਉਮੀਦ ਹੈ। ਤਾਜ਼ਾ ਅੰਕੜਿਆਂ ਅਨੁਸਾਰ ਜ਼ਿਆਦਾਤਰ ਹਰੀਆਂ ਸਬਜ਼ੀਆਂ ਦੀਆਂ ਕੀਮਤਾਂ ਹੁਣ 20 ਤੋਂ 40 ਰੁਪਏ ਦੇ ਦਾਇਰੇ ਵਿੱਚ ਆ ਗਈਆਂ ਹਨ। ਸਭ ਤੋਂ ਵੱਡੀ ਰਾਹਤ ਆਲੂਆਂ ਲਈ ਹੈ, ਜੋ ਪ੍ਰਚੂਨ ਵਿੱਚ ਸਿਰਫ਼ 10 ਤੋਂ 15 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਵਿਕ ਰਹੇ ਹਨ। ਅਤੇ ਟਮਾਟਰ ਵੀ 25 ਤੋਂ 50 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਸਥਿਰ ਪੱਧਰ 'ਤੇ ਆ ਗਏ ਹਨ।

ਇਹ ਵੀ ਪੜ੍ਹੋ: ਪੰਜਾਬ 'ਚ ਸ਼ਰਮਸਾਰ ਘਟਨਾ! ਫਲੈਟ 'ਚ ਲਿਜਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ, ਖ਼ੂਨ ਨਾਲ ਮਿਲੀ ਲਥਪਥ

ਸਬਜ਼ੀ   ਹੋਲਸੇਲ ਰੇਟ     ਰਿਟੇਲ ਰੇਟ 
ਲਸਣ   100-110       150-160
ਨਿੰਬੂ   25-30    40-50
ਗਾਜਰ      10-12     18-20
ਮਟਰ 16-20     30-40
ਅਦਰਕ 60-65   80-90
ਬੈਂਗਨ     20-25     35-40
ਟਮਾਰਰ     30-35- 40-50
ਹਰੀ ਮਿਰਚ 70-75 90-100
ਮੂਲੀ   10-15 20-25 
ਸ਼ਿਮਲਾ ਮਿਰਚ 33-35   45-50
ਗੋਭੀ 10-15   20-25 
ਸ਼ਲਗਮ   12-15  25-30
ਹਲਵਾ ਕੱਦੂ 19-20 25-30 
ਬੀਂਸ 40-50 60-65
ਪਿਆਜ਼ 20-24 30-35
ਮੇਥੀ 18-20   28-30 
ਪਾਲਕ 12-15 20-35
ਆਲੂ 5-8 10-15 


ਇਹ ਵੀ ਪੜ੍ਹੋ: ਪੰਜਾਬ 'ਚ ਪਵੇਗਾ ਭਾਰੀ ਮੀਂਹ!  Alert ਜਾਰੀ,  ਮੌਸਮ ਵਿਭਾਗ ਦੀ 22 ਜਨਵਰੀ ਤੱਕ ਹੋਈ ਵੱਡੀ ਭਵਿੱਖਬਾਣੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News