ਚੀਨ ਦੇ ਲੜਾਕੂ ਤੇਵਰਾਂ ਨੂੰ ਦੇਖਦਿਆਂ ਕਈ ਏਸ਼ੀਆਈ ਦੇਸ਼ਾਂ ਨੇ ਫ਼ੌਜੀ ਬਜਟ ’ਚ ਕੀਤਾ ਵਾਧਾ

03/28/2023 2:08:44 AM

ਇੰਟਰਨੈਸ਼ਨਲ ਡੈਸਕ : 1945 ’ਚ ਜਾਪਾਨ ਦੇ ਸ਼ਹਿਰਾਂ ਹੀਰੋਸ਼ੀਮਾ ਤੇ ਨਾਗਾਸਾਕੀ ’ਤੇ ਐਟਮ ਬੰਬ ਸੁੱਟਣ ਵਾਲੇ ਅਮਰੀਕੀ ਲੜਾਕੂ ਜਹਾਜ਼ਾਂ ਨੇ ਪ੍ਰਸ਼ਾਂਤ ਮਹਾਸਾਗਰ ’ਚ ਸਥਿਤ ਟਿਨੀਅਨ ਟਾਪੂ ਤੋਂ ਉਡਾਣ ਭਰੀ ਸੀ। ਹੁਣ ਉਥੇ ਜੰਗਲ ’ਚ ਇਕ ਨਵਾਂ ਰਨਵੇ ਬਣਾਇਆ ਜਾ ਰਿਹਾ ਹੈ। ਅਮਰੀਕਾ-ਜਾਪਾਨ ਲਗਾਤਾਰ ਮਿਲਟਰੀ ਅਭਿਆਸ ਕਰ ਰਹੇ ਹਨ। ਜਾਪਾਨੀ ਹਵਾਈ ਫ਼ੌਜ ਦੇ ਕਮਾਂਡਰ ਇਨਹੀ ਸਤੋਸੇ ਦਾ ਕਹਿਣਾ ਹੈ, "ਅਸੀਂ ਅਤੀਤ ਬਾਰੇ ਨਹੀਂ ਸਗੋਂ ਭਵਿੱਖ ਬਾਰੇ ਚਿੰਤਤ ਹਾਂ।" ਚੀਨ ਦੀਆਂ ਫ਼ੌਜੀ ਤਿਆਰੀਆਂ, ਧਮਕੀਆਂ ਅਤੇ ਅਮਰੀਕਾ ਦੀ ਭੂਮਿਕਾ ਨੂੰ ਲੈ ਕੇ ਏਸ਼ੀਆ ਪ੍ਰਸ਼ਾਂਤ ਖੇਤਰ ’ਚ ਚਿੰਤਾ ਦਾ ਮਾਹੌਲ ਹੈ। ਕਈ ਦੇਸ਼ਾਂ ਨੇ ਆਪਣੇ ਫ਼ੌਜੀ ਬਜਟ ਵਿਚ ਵਾਧਾ ਕੀਤਾ ਹੈ। ਉਹ ਸੰਯੁਕਤ ਸਿਖਲਾਈ ਵਾਲੇ ਹਥਿਆਰਾਂ ਦੇ ਨਿਰਮਾਣ ਅਤੇ ਯੁੱਧ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ’ਤੇ ਧਿਆਨ ਦੇ ਰਹੇ ਹਨ।

ਚੀਨ ਅਤੇ ਅਮਰੀਕਾ ਵਿਚਾਲੇ ਰਣਨੀਤਕ ਦੁਸ਼ਮਣੀ ਵਧਣ ਨਾਲ ਡਰ ਫੈਲ ਰਿਹਾ ਹੈ। ਪਿਛਲੇ ਹਫਤੇ ਮਾਸਕੋ ’ਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਮੁਲਾਕਾਤ ਨੇ ਪੱਛਮੀ ਦੇਸ਼ਾਂ ਵਿਰੁੱਧ ਸ਼ਕਤੀਸ਼ਾਲੀ ਤਾਕਤਾਂ ਦੇ ਗੱਠਜੋੜ ਦਾ ਸੰਕੇਤ ਦਿੱਤਾ ਹੈ। ਸ਼ੀ ਨੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਹਨ। ਉਨ੍ਹਾਂ ਦਾ ਟੀਚਾ ਅਮਰੀਕਾ ਦੇ ਦਬਦਬੇ ਨੂੰ ਘੱਟ ਕਰਨਾ ਹੈ। ਉਹ ਦੱਖਣੀ ਚੀਨ ਸਾਗਰ 'ਤੇ ਕੰਟਰੋਲ ਦੇ ਨਾਲ-ਨਾਲ ਤਾਈਵਾਨ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਜਵਾਬ ’ਚ ਚੀਨ ਦੇ ਕਈ ਗੁਆਂਢੀ ਅਤੇ ਅਮਰੀਕਾ ਵੀ ਤਿਆਰ ਹੋ ਰਹੇ ਹਨ।

13 ਮਾਰਚ ਨੂੰ ਉੱਤਰੀ ਕੋਰੀਆ ਨੇ ਪਹਿਲੀ ਵਾਰ ਇਕ ਪਣਡੁੱਬੀ ਤੋਂ ਕਰੂਜ਼ ਮਿਜ਼ਾਈਲ ਲਾਂਚ ਕੀਤੀ ਹੈ। ਉਸੇ ਦਿਨ ਆਸਟ੍ਰੇਲੀਆ ਨੇ ਅਮਰੀਕਾ, ਬਰਤਾਨੀਆ ਨਾਲ ਪ੍ਰਮਾਣੂ ਪਣਡੁੱਬੀਆਂ ਬਣਾਉਣ ਦਾ ਸਮਝੌਤਾ ਕੀਤਾ ਹੈ। ਕਈ ਦਹਾਕਿਆਂ ਦੀ ਸ਼ਾਂਤੀ ਤੋਂ ਬਾਅਦ ਜਾਪਾਨ ਨੇ ਆਪਣੀ ਸਮਰੱਥਾ ਵਧਾ ਰਿਹਾ ਹੈ। ਭਾਰਤ ਨੇ ਜਾਪਾਨ, ਵੀਅਤਨਾਮ ਨਾਲ ਮਿਲਟਰੀ ਅਭਿਆਸ ਕੀਤਾ ਹੈ। ਮਲੇਸ਼ੀਆ ਦੱਖਣੀ ਕੋਰੀਆਈ ਲੜਾਕੂ ਜਹਾਜ਼ ਖਰੀਦ ਰਿਹਾ ਹੈ। ਤਾਈਵਾਨ ’ਚ ਅਮਰੀਕਾ ਮਾਰੂ ਹਥਿਆਰ ਜਮ੍ਹਾ ਕਰ ਰਿਹਾ ਹੈ। ਫਿਲਪੀਨਜ਼ ਨੇ ਰਨਵੇਅ ਅਤੇ ਬੰਦਰਗਾਹਾਂ ਦਾ ਵਿਸਤਾਰ ਕੀਤਾ ਹੈ। ਪਿਛਲੇ ਇਕ ਸਾਲ ’ਚ ਚੀਨੀ ਫ਼ੌਜ ਨੇ ਕਈ ਭੜਕਾਊ ਅਤੇ ਖ਼ਤਰਨਾਕ ਗਤੀਵਿਧੀਆਂ ਕੀਤੀਆਂ ਹਨ। ਤਾਈਵਾਨ ਨੂੰ ਧਮਕੀ ਦੇਣ ਲਈ ਵੱਡੀ ਗਿਣਤੀ ’ਚ ਲੜਾਕੂ ਜਹਾਜ਼ ਉਡਾਏ ਗਏ ਹਨ। ਉਸ ਨੇ ਪਿਛਲੇ ਅਗਸਤ ’ਚ ਪਹਿਲੀ ਵਾਰ ਜਾਪਾਨ ਦੇ ਕੋਲ ਸਮੁੰਦਰ ’ਚ ਮਿਜ਼ਾਈਲਾਂ ਛੱਡੀਆਂ ਹਨ। 

ਭਾਰਤ-ਜਾਪਾਨ ਨੇ ਸਭ ਤੋਂ ਪਹਿਲਾਂ ਖ਼ਤਰੇ ’ਤੇ ਦਿੱਤਾ ਧਿਆਨ 

ਸਭ ਤੋਂ ਪਹਿਲਾਂ 2006 ’ਚ ਭਾਰਤ-ਜਾਪਾਨ ਨੇ ਚੀਨ ਦੇ ਫ਼ੌਜੀ ਇਰਾਦਿਆਂ ਦੇ ਸਬੰਧ ’ਚ ਖ਼ਤਰੇ ਦੀ ਘੰਟੀ ਵਜਾਈ ਸੀ। ਉਸ ਤੋਂ ਬਾਅਦ ਭਾਰਤ-ਜਾਪਾਨ ਨੇ ਕਈ ਰੱਖਿਆ ਸਮਝੌਤੇ ਕੀਤੇ ਹਨ। ਉਹ ਸੰਯੁਕਤ ਫ਼ੌਜੀ ਅਭਿਆਸ ਵੀ ਕਰ ਰਹੇ ਹਨ। ਸਾਬਕਾ ਭਾਰਤੀ ਡਿਪਲੋਮੈਟ ਮੈਨਨ ਨੇ ਕਹਿੰਦੇ ਹਨ, ‘‘ਦੋਵੇਂ ਦੇਸ਼ ਅਮਰੀਕਾ ਨਾਲ ਸਹਿਯੋਗ ਵਧਾਉਣ ਦੇ ਨਾਲ-ਨਾਲ ਤੈਅ ਕਰ ਰਹੇ ਹਨ ਕਿ ਉਹ ਬਹੁਤ ਜ਼ਿਆਦਾ ਨਿਰਭਰ ਵੀ ਨਾ ਰਹਿਣ। ਅਮਰੀਕਾ ਨੇ ਆਪਣੀਆਂ ਤਿਆਰੀਆਂ ਨੂੰ ਪ੍ਰਸ਼ਾਂਤ ਪੈਸੇਫਿਕ ’ਤੇ ਜ਼ਿਆਦਾ ਕੇਂਦ੍ਰਿਤ ਰੱਖਿਆ ਹੈ। ਅਮਰੀਕਾ ਨੇ ਫਿਲਪੀਨਜ਼, ਜਾਪਾਨ, ਆਸਟ੍ਰੇਲੀਆ, ਪਲਾਉ, ਪਾਪੂਆ ਨਿਊ ਗਿਨੀ ਅਤੇ ਪੈਸੇਫਿਕ ਖੇਤਰ ’ਚ ਅਮਰੀਕੀ ਖੇਤਰਾਂ ’ਚ ਫ਼ੌਜੀ ਤਿਆਰੀ ਵਧਾਈ ਹੈ।

ਚੀਨ ਦੀਆਂ ਫ਼ੌਜੀ ਤਿਆਰੀਆਂ ਦਾ ਫੋਕਸ ਏਸ਼ੀਆ ’ਤੇ ਹੈ

2000 ’ਚ ਉੱਤਰੀ ਕੋਰੀਆ ਨੂੰ ਛੱਡ ਕੇ ਏਸ਼ੀਆ ਪੈਸੇਫਿਕ ’ਚ ਫੌਜੀ ਖਰਚ ਦੁਨੀਆ ਦੇ ਰੱਖਿਆ ਖਰਚਿਆਂ ਦਾ 17.5 ਪ੍ਰਤੀਸ਼ਤ ਸੀ। 2021 ’ਚ ਇਹ 27.7 ਪ੍ਰਤੀਸ਼ਤ ਹੋ ਗਿਆ ਸੀ। ਉਸ ਤੋਂ ਬਾਅਦ ਤੇਜ਼ੀ ਨਾਲ ਵਾਧਾ ਹੋਇਆ। ਇਸ ’ਚ ਚੀਨ ਦਾ ਹਿੱਸਾ ਸਭ ਤੋਂ ਵੱਧ ਹੈ। 2000 ’ਚ ਚੀਨ ਦਾ ਰੱਖਿਆ ਬਜਟ 1.81 ਲੱਖ ਕਰੋੜ ਰੁਪਏ ਸੀ। ਹੁਣ ਇਹ 24 ਲੱਖ ਕਰੋੜ ਰੁਪਏ ਹੋ ਗਿਆ ਹੈ। ਅਮਰੀਕਾ ਦਾ ਰੱਖਿਆ ਬਜਟ 65 ਲੱਖ ਕਰੋੜ ਰੁਪਏ ਹੈ। ਅਮਰੀਕੀ ਫੌਜੀ ਖਰਚ ਵੀ ਗਲੋਬਲ ਨੈੱਟਵਰਕ ’ਤੇ ਕੇਂਦਰਿਤ ਹੈ ਪਰ ਚੀਨ ਦਾ ਫੋਕਸ ਏਸ਼ੀਆ ’ਤੇ ਹੈ।
 


Manoj

Content Editor

Related News