ਸਕਾਟਿਸ਼ ਅਪ੍ਰੈਂਟਿਸਸ਼ਿਪ ਐਵਾਰਡਾਂ ''ਚ ਆਖਰੀ ਤਿੰਨ ਮੁਕਾਬਲੇਬਾਜ਼ਾਂ ''ਚ ਮਨਦੀਪ ਸਿੰਘ ਦਾ ਨਾਂ ਸ਼ੁਮਾਰ

03/08/2024 10:45:56 AM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਪੰਜਾਬੀ ਭਾਈਚਾਰੇ ਲਈ ਬੇਹੱਦ ਮਾਣ ਸਨਮਾਨ ਵਾਲੀ ਖ਼ਬਰ ਹੈ ਕਿ ਮਨਦੀਪ ਸਿੰਘ (ਸਨੀ) ਨਾਮ ਦੇ ਨੌਜਵਾਨ ਨੇ ਸਪੋਰਟਿੰਗ ਨੈੱਟ ਜ਼ੀਰੋ ਅਪ੍ਰੈਂਟਿਸ ਆਫ ਦਿ ਈਅਰ ਸ਼੍ਰੇਣੀ ਵਿੱਚ ਇਸ ਸਾਲ ਦੇ ਸਕਾਟਿਸ਼ ਅਪ੍ਰੈਂਟਿਸਸ਼ਿਪ ਅਵਾਰਡਾਂ ਵਿੱਚ ਆਖਰੀ ਤਿੰਨ ਮੁਕਾਬਲੇਬਾਜ਼ਾਂ ਵਿੱਚ ਥਾਂ ਬਣਾਈ ਹੈ। ਹਰਪਾਲ ਸਿੰਘ ਇੱਬਣ ਦੇ ਬੇਟੇ ਮਨਦੀਪ ਸਿੰਘ ਸਨੀ ਪੇਜ਼ਲੀ ਕੈਂਪਸ ਵਿੱਚ ਆਪਣੀ ਪੜ੍ਹਾਈ ਕਰ ਰਿਹਾ ਹੈ। ਐਡਿਨਬਰਾ ਵਿਖੇ ਹੋਣ ਜਾ ਰਹੇ ਫਾਈਨਲ ਮੁਕਾਬਲੇ ਵਿੱਚ 8 ਮਾਰਚ ਨੂੰ ਮਨਦੀਪ ਸਿੰਘ ਆਖਰੀ ਤਿੰਨ ਉਮੀਦਵਾਰਾਂ ਵਿੱਚ ਸ਼ਿਰਕਤ ਕਰੇਗਾ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਦੇ ਪੰਜਾਬ ਸੂਬੇ ਨੂੰ ਮਿਲਿਆ ਪਹਿਲਾ ਸਿੱਖ ਮੰਤਰੀ, ਚੁੱਕੀ ਅਹੁਦੇ ਦੀ ਸਹੁੰ

ਇਕ ਪ੍ਰਤੀਨਿਧ ਨਾਲ ਗੱਲਬਾਤ ਦੌਰਾਨ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਸਕਾਟਲੈਂਡ ਵਸਦੇ ਪੰਜਾਬੀ ਭਾਈਚਾਰੇ ਵਿੱਚੋਂ ਇਕਲੌਤਾ ਉਮੀਦਵਾਰ ਹੀ ਹੈ। ਆਪਣੀ ਜਿੱਤ ਲਈ ਆਸਵੰਦ ਮਨਦੀਪ ਸਿੰਘ ਨੂੰ ਦੋਸਤਾਂ ਮਿੱਤਰਾਂ, ਸਨੇਹੀਆਂ ਵੱਲੋਂ ਅਗੇਤੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਤੇ ਜਿੱਤ ਲਈ ਅਰਜੋਈਆਂ ਕੀਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਮਨਦੀਪ ਸਿੰਘ ਨਵਿਆਉਣ ਊਰਜਾ ਨਾਲ ਸੰਬੰਧਤ ਖੇਤਰ ਵਿੱਚ ਸੋਲਰ ਪੈਨਲ ਆਧਾਰਿਤ ਆਪਣੇ ਕੰਮ ਵਿੱਚ ਮਿਹਨਤ ਤੇ ਲਗਨ ਸਦਕਾ ਇਸ ਮੁਕਾਮ ਤੱਕ ਪਹੁੰਚਣ ਵਿੱਚ ਕਾਮਯਾਬ ਹੋਇਆ ਹੈ। 2045 ਤੱਕ ਨੈੱਟ ਜ਼ੀਰੋ ਐਮੀਸ਼ਨ ਦੇ ਟੀਚੇ ਵੱਲ ਅੱਗੇ ਵਧਣ ਲਈ ਮਨਦੀਪ ਸਿੰਘ ਵਰਗੇ ਪ੍ਰਤਿਭਾਵਾਨ ਨੌਜਵਾਨਾਂ ਨੂੰ ਹੌਂਸਲਾ ਦੇਣ ਲਈ ਹੀ ਅਜਿਹੇ ਸਨਮਾਨਾਂ ਦਾ ਆਯੋਜਨ ਕੀਤਾ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News