ਲੂਈਸ ਬ੍ਰੇਲ ਵੈੱਲਫੇਅਰ ਐਸੋਸੀਏਸ਼ਨ ਫਾਰ ਬਲਾਈਂਡ ਦਾ ਤਿੰਨ ਦਿਨਾਂ ਰਾਸ਼ਟਰ ਪੱਧਰੀ ਸਮਾਗਮ ਸੰਪੰਨ (ਤਸਵੀਰਾਂ)
Thursday, Nov 14, 2024 - 10:08 PM (IST)

ਜਲੰਧਰ : ਲੂਈਸ ਬ੍ਰੇਲ ਵੈੱਲਫੇਅਰ ਐਸੋਸੀਏਸ਼ਨ ਫਾਰ ਬਲਾਈਂਡ ਵੱਲੋਂ ਹਰ ਸਾਲ ਵਾਂਗ ਇਸ ਸਾਲ ਵੀ 9ਵਾਂ ਤਿੰਨ ਦਿਨਾਂ ਰਾਸ਼ਟਰ ਪੱਧਰੀ ਸਮਾਗਮ 8 ਨਵੰਬਰ ਤੋਂ 10 ਨਵੰਬਰ ਦੇ ਵਿਚਾਲੇ ਸਥਾਨ ਰੈੱਡ ਕ੍ਰਾਸ ਭਵਨ ਨੇੜੇ ਗੁਰੂ ਨਾਨਕ ਮਿਸ਼ਨ ਚੌਕ ਜਲੰਧਰ ਵਿਖੇ ਕਰਵਾਇਆ ਗਿਆ। ਜਿਸ ਵਿਚਸੁਗਮ ਸੰਗੀਤ ਮੁਕਾਬਲੇ ਤੇ ਸ਼ਾਸਤਰੀ ਸੰਗੀਤ ਮੁਕਾਬਲੇ, ਬ੍ਰੇਲ ਲਿਪੀ ਪੜਨਾ ਤੇ ਲਿਖਣਾ, ਸਵਾਲ ਜਵਾਬ ਮੁਕਾਬਲੇ ਤੇ ਜੁਗਲ ਗਾਨ ਆਦਿ ਮੁਕਾਬਲੇ ਕਰਵਾਏ ਗਏ।
ਇਸ ਸਮਾਗਮ ਵਿਚ ਅਲੱਗ ਅਲੱਗ ਸੂਬਿਆਂ ਦੇ ਸਕੂਲਾਂ ਤੋਂ ਜਿਵੇਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਇੰਦੌਰ, ਛੱਤੀਸਗੜ੍ਹ, ਰਾਜਸਥਾਨ, ਯੂਪੀ, ਬਿਹਾਰ ਤੋਂ ਆਏ ਬੱਚਿਆਂ ਨੇ ਇਸ ਸਮਾਗਮ ਵਿਚ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਸੰਸਥਾ ਦੇ ਮੈਂਬਰਾਂ ਵੱਲੋਂ ਜੋਤਿ ਪ੍ਰਚਲਿਤ ਕਰ ਕੇ ਕੀਤੀ ਗਈ। ਆਉਣ ਵਾਲੇ ਮੁੱਖ ਮਹਿਮਾਨਾਂ ਵਿਚ ਗਾਇਕ ਕਲੇਰ ਕੱਠ, ਸਾਰੇਗਾਮਾਪਾ ਦੇ ਲਿਟਲ ਚੈਂਪ ਹਰਸ਼ ਸਿਕੰਦਰ, ਸਿੰਗਰ ਬਲਰਾਜ ਜੀ, ਰੈੱਡ ਕ੍ਰਾਸ ਭਵਨ ਦੇ ਸੈਕਟਰੀ ਇੰਦਰਪਾਲ ਮਨਹਾਸ, ਸਹਾਰਾ ਸੇਵਾ ਕਮੇਟੀ ਦੇ ਹਰਬੰਸ ਗਗਨੇਜਾ, ਰਣਧੀਰ ਧੀਰਾਂ, ਹੈਪੀ ਬੁਗਨ ਕੈਨੇਡਾ, ਕਮਲ ਜੈਨ, ਐੱਲ ਵਿਨ ਬੱਬੂ, ਕਲਚਰਨ ਸਿੰਘ ਭਿੰਦਾ ਸਪੇਨ, ਹਰਿੰਦਰ ਲਾਡੀ ਆਦਿ ਮੌਜੂਦ ਰਹੇ।
ਇਨ੍ਹਾਂ ਮੁਕਾਬਲਿਆਂ ਵਿਚ ਪਹਿਲੇ, ਦੂਜੇ ਤੇ ਤੀਜੇ ਸਥਾਨ ਉੱਤੇ ਆਉਣ ਵਾਲੇ ਸ਼ਾਸਤਰੀ ਸੰਗੀਤ ਵਿਚ ਗੋਵਿੰਦ ਦਾਸ, ਜਸ਼ਨਦੀਪ, ਪ੍ਰਿੰਸ, ਜੂਨੀਅਰ ਸੁਗਮ ਸੰਗੀਤ ਵਿਚ ਗਰੀਮਾ, ਗੁਰਜੋਤ, ਨਾਰਾਇਣ ਦਾਸ ਸੀਨੀਅਰ ਸੁਗਮ ਸੰਗੀਤ ਵਿਚ ਹੰਸਰਾਜ ਸੋਨੀ, ਹੇਮੰਤ ਸ਼ਰਮਾ, ਯੁਗੇਸ਼ ਕੁਮਾਰ, ਬ੍ਰੇਲ ਲਿਪੀ ਲਿਖਣ ਵਿਚ ਕਾਫੀ, ਸਿਮਰਨਜੀਤ ਕੌਰ, ਸਸ਼ੀ ਕਲਾ ਬ੍ਰੇਲ ਲਿਪੀ ਪੜ੍ਹਨ ਵਿਚ ਦਿਲਬਾਖ ਸਿੰਘ, ਸ਼ਰਵਣ ਕੁਮਾਰ, ਸ਼ਰਮਿਲਾ ਸਵਾਲ ਜਵਾਬ ਮੁਕਾਬਲੇ ਵਿਚ ਏਕਤਾ ਸਿੰਘ, ਰੀਚਾ ਚੌਰਸੀਆ, ਗਜੇਂਦਰਾ, ਵੰਸ਼ੀਕਾ, ਦਾਨਾ ਰਾਮ, ਹੀਰਾ ਲਾਲ, ਜੁਗਲ ਬੰਧੀ ਵਿਚ ਸੁਮਨ-ਕਰੀਨਾ, ਸਾਈਮਾ-ਗੁਰਜੋਤ, ਚਰਨ ਸਿੰਘ-ਸੰਦੀਪ ਆਦਿ ਜੇਤੂ ਰਹੇ। ਜੇਤੂ ਬੱਚਿਆਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਦੇ ਨਾਲ ਨਾਲ ਹਰੇਕ ਸਕੂਲ ਦੀ ਟੀਮ ਦੇ ਬੱਚੇ ਨੂੰ ਨਕਦ ਸਕਾਲਰਸ਼ਿਪ ਦਿੱਤੀ ਗਈ ਤੇ ਸਾਰੀਆਂ ਟੀਮਾਂ ਨੂੰ ਸੰਸਥਾ ਵੱਲੋਂ ਆਉਣ ਜਾਣ ਦਾ ਕਿਰਾਇਆ ਦਿੱਤਾ ਗਿਆ।
ਇਸ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲਵਲੀ ਯੂਨੀਵਰਸਿਟੀ ਦੇ ਐੱਨਐੱਸਐੱਸ ਦੇ ਸਾਰੇ ਵਲੰਟੀਅਰਾਂ ਨੇ ਆਪਣਾ ਪੂਰੀ ਸਹਿਯੋਗ ਦਿੱਤਾ। ਸੰਸਥਾ ਦੇ ਪ੍ਰਧਾਨ ਵਿਕਰਾਂਤ ਦੱਤਾ, ਵਾਈਸ ਪ੍ਰਧਾਨ ਅਸ਼ਵਨੀ ਬਖਸ਼ੀ, ਜਨਰਲ ਸੈਕਟਰੀ ਇੰਦਰਪ੍ਰੀਤ ਸਿੰਘ, ਕੈਸ਼ੀਅਰ ਤੇਜਿੰਦਰ ਸਿੰਘ, ਜੁਆਇੰਟ ਸੈਕਟਰੀ ਪ੍ਰਦੀਪ ਕੁਮਾਰ, ਜੁਆਇੰਟ ਕੈਸ਼ੀਅਰ ਗੁਰਸ਼ਰਮਜੀਤ ਸਿੰਘ, ਚੀਫ ਐਡਵਾਈਜ਼ਰ ਅਵਤਾਰ ਸਿੰਘ, ਮੀਡੀਆ ਸੈਕਟਰੀ ਕਸ਼ਮੀਰ ਸਿੰਘ, ਐਡਜੈਕਟਿਵ ਅਮਰੀਕ ਸਿੰਘ, ਮੁਕੁਲ ਖੰਨਾ, ਬਿਹਾਰੀ ਲਾਲ ਤੇ ਪਰਮਜੀਤ ਕੌਰ ਇਸ ਦੌਰਾਨ ਮੌਜੂਦ ਰਹੇ।
Related News
ਮਹਿੰਦਰ ਕੇਪੀ ਦੇ ਪੁੱਤਰ ਦੀ ਮੌਤ ਦੇ ਮਾਮਲੇ ''ਚ ਨਵੀਂ ਅਪਡੇਟ, ਪੁਲਸ ਦਾ ਵੱਡਾ ਐਕਸ਼ਨ, ਗ੍ਰੈਂਡ ਵਿਟਾਰਾ ਕਾਰ ਦਾ ਮਾਲਕ...
