ਪੰਜਾਬ ਦੇ ਬੱਚੇ ਦੀ ਛੋਟੀ ਉਮਰ ’ਚ ਵੱਡੀ ਪ੍ਰਾਪਤੀ, ਵੱਡੀਆਂ ਮੱਲਾਂ ਮਾਰ ਜ਼ਿਲ੍ਹੇ ਦਾ ਕੀਤਾ ਨਾਂ ਰੌਸ਼ਨ
Sunday, Nov 10, 2024 - 06:59 PM (IST)
ਮੋਗਾ (ਕਸਿਸ਼)- ਮੋਗਾ ਸ਼ਹਿਰ ਦੇ ਇਕ ਨਿੱਜੀ ਸਕੂਲ ਵਿਚ ਪੜ੍ਹਦੇ ਵਿਦਿਆਰਥੀ ਕਾਰਤੀਕੇਯ ਨੇ ਬਹੁਤ ਛੋਟੀ ਉਮਰ ਵਿਚ ਵੱਡੀਆਂ ਮੱਲਾਂ ਮਾਰਦੇ ਹੋਏ ਆਪਣੇ ਮਾਤਾ-ਪਿਤਾ ਸਮੇਤ ਮੋਗਾ ਜ਼ਿਲ੍ਹੇ ਦੇ ਨਾਮ ਰੌਸ਼ਨ ਕੀਤਾ ਹੈ। ਛੇ ਸਾਲਾ ਕਾਰਤੀਕੇਯ ਜੋ ਸਥਾਨਕ ਸ਼ਹਿਰ ਦੇ ਨਿੱਜੀ ਸਕੂਲ ਵਿਚ ਪਹਿਲੀ ਕਲਾਸ ਦਾ ਵਿਦਿਆਰਥੀ ਹੈ, ਜਿਸ ਨੇ ਬੀਤੀ 8 ਅਕਤੂਬਰ ਨੂੰ 50 ਸਵਾਲਾਂ ਦੇ ਜੋੜ ਅਤੇ ਘਟਾਓ (5 ਕਤਾਰਾਂ) ਨੂੰ ਸਭ ਤੋਂ ਤੇਜ਼ ਹੱਲ ਕਰਨ ਦਾ ਵਿਸ਼ਵ ਰਿਕਾਰਡ ਕਾਰਤੀਕੇਯ ਮੰਗਲਾ ਨੇ ਵਰਲਡ ਰਿਕਾਰਡ ਦਰਜ ਕਰਦਿਆਂ ਵਰਲਡ ਵਾਈਡ ਬੁੱਕ ਆਫ ਰਿਕਾਰਡ ’ਚ ਨਾਮ ਦਰਜ ਕਰਵਾਇਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਦੋ ਮੋਟਰਸਾਈਕਲਾਂ ਦੀ ਟੱਕਰ ਨੇ 2 ਘਰਾਂ 'ਚ ਵਿਛਾਏ ਸਥੱਰ
ਕਾਰਤੀਕੇਯ 6 ਸਾਲ 6 ਮਹੀਨੇ 12 ਦਿਨ ਦੀ ਉਮਰ ਵਿਚ 1 ਮਿੰਟ 23 ਸਕਿੰਟਾਂ ਵਿਚ 5 ਕਤਾਰਾਂ ਵਿਚ ਜੋੜ ਅਤੇ ਘਟਾਓ ਦੇ 50 ਸਵਾਲਾਂ ਨੂੰ ਹੱਲ ਕੀਤਾ ਅਤੇ ਵਿਸ਼ਵ ਵਿਆਪੀ ਰਿਕਾਰਡ ਬੁੱਕ ਲਈ ਇਕ ਰਿਕਾਰਡ ਕਾਇਮ ਕੀਤਾ ਹੈ, ਜੋ ਮੋਗਾ ਜ਼ਿਲ੍ਹੇ ਲਈ ਬਹੁਤ ਮਾਣ ਵਾਲੀ ਗੱਲ ਹੈ। ਕਾਰਤੀਕੇਯ ਵੱਲੋਂ ਵਰਲਡ ਵਾਈਡ ਬੁੱਕ ਆਫ ਰਿਕਾਰਡ ’ਚ ਨਾਮ ਦਰਜ ਕਰਵਾਉਣ ’ਤੇ ਸਮਾਜ ਸੇਵੀ ਸੰਸਥਾਵਾਂ ਦੇ ਇਲਾਵਾ ਰਾਜਨੀਤਿਕ ਆਗੂ ਅਤੇ ਸ਼ਹਿਰ ਵਾਸੀ ਕਾਰਤੀਕੇਯ ਦੀ ਇਸ ਉਪਲਬੱਧ ’ਤੇ ਉਸ ਦੇ ਪਿਤਾ ਮਹੇਸ਼ ਮੰਗਲਾ ਅਤੇ ਮਾਤਾ ਪ੍ਰੀਤੀ ਮੰਗਲਾ ਨੂੰ ਵਧਾਈ ਦੇ ਰਹੇ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਦੇ ਇਸ ਗੁਰਦੁਆਰੇ ਦੇ ਪਵਿੱਤਰ ਸਰੋਵਰ 'ਚ ਹਜ਼ਾਰਾਂ ਮੱਛੀਆਂ ਮਰੀਆਂ
ਇਸ ਮੌਕੇ ਕਾਰਤੀਕੇਯ ਨੇ ਦੱਸਿਆ ਕਿ ਉਹ ਮੋਗਾ ਸ਼ਹਿਰ ਦਾ ਨਾਮ ਸੋਨੂੰ ਸੂਦ ਅਤੇ ਕ੍ਰਿਕਟਰ ਹਰਮਨਪ੍ਰੀਤ ਕੌਰ ਦੀ ਤਰ੍ਹਾਂ ਇੰਡੀਆ ਲੈਵਲ ’ਤੇ ਨਾਮ ਚਮਕਾਉਣਾ ਹੀ ਉਸ ਦਾ ਇੱਕੋ ਇਕ ਟੀਚਾ ਹੈ ਅਤੇ ਉਸ ਨੂੰ ਉਹ ਪੂਰਾ ਕਰ ਕੇ ਦਮ ਲਵੇਗਾ। ਕਾਰਤੀਕੇਯ ਨੇ ‘ਜਗ ਬਾਣੀ’ ਦੇ ਇਸ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਹ ਸਭ ਕੁਝ ਸਥਾਨਕ ਸ਼ਹਿਰ ਵਿਚ ਸਥਿਤ ਇਕ ਸੰਸਥਾ ਯੂ.ਸੀ.ਐੱਮ.ਏ.ਐੱਸ ਦੇ ਮੈਡਮ ਅਲਕਾ ਗਰਗ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ ਅਤੇ ਉਸਦੀਆਂ ਵੱਡੀਆਂ ਭੈਣਾਂ ਆਈਨਾ, ਮੰਗਲਾ ਤੇ ਪ੍ਰੇਰਨਾ ਦਾ ਸੂਤਰ ਬਣੀਆਂ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵਿਜ਼ੀਬਿਲਟੀ ਨਾ ਹੋਣ ਕਾਰਨ ਦਿੱਲੀ ਡਾਇਵਰਟ ਹੋਈ ਦੁਬਈ ਦੀ ਫਲਾਈਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8