ਅੰਤਰਰਾਸ਼ਟਰੀ ਦਸਤਾਰ ਕੋਚ ਅਤੇ ਐਂਕਰ ਮਨਦੀਪ ਸੈਣੀ ਬੈਲਜੀਅਮ ਦੀ ਧਰਤੀ ‘ਤੇ  ਸਨਮਾਨਿਤ

Monday, Aug 10, 2026 - 11:19 AM (IST)

ਅੰਤਰਰਾਸ਼ਟਰੀ ਦਸਤਾਰ ਕੋਚ ਅਤੇ ਐਂਕਰ ਮਨਦੀਪ ਸੈਣੀ ਬੈਲਜੀਅਮ ਦੀ ਧਰਤੀ ‘ਤੇ  ਸਨਮਾਨਿਤ

ਇਟਲੀ (ਦਲਵੀਰ ਸਿੰਘ ਕੈਂਥ)- ਪੰਜਾਬ ਦੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਾਲ ਸਬੰਧਿਤ ਤੇ ਇਟਲੀ ਦੀ ਨਾਮੀ ਸ਼ਖਸੀਅਤ ਅੰਤਰਰਾਸ਼ਟਰੀ ਦਸਤਾਰ ਕੋਚ ਅਤੇ ਐਂਕਰ ਮਨਦੀਪ ਸੈਣੀ ਦਾ ਬੈਲਜੀਅਮ ਦੀ ਧਰਤੀ 'ਤੇ ਬੈਲਜ਼ ਇੰਟਰਟੇਨਮੈਂਟ ਵਲੋਂ ਕਰਵਾਏ ਗਏ ਪੰਜਾਬੀ ਮੇਲਾ-2026 ਦੌਰਾਨ ਕਲਾਕਾਰ ਅਤੇ ਅਦਾਕਾਰ ਹਰਭਜਨ ਮਾਨ ਹੱਥੋਂ ਸਭਿਆਚਾਰਕ ਸਾਂਝ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਬੈਲਜੀਅਮ ਦੀ ਸ਼ਾਨ ਅਤੇ ਉਘੇ ਬਿਜ਼ਨਸਮੈਂਨ ਜੀਤ ਬਾਬੇ ਵਲੋਂ ਸੈਣੀ ਨੂੰ ਸਪੈਸ਼ਲ ਮਾਈਕ ਵਾਲੀ ਸ਼ੀਲਡ ਅਤੇ ਡੀਜ਼ਲ ਕੰਪਨੀ ਦੀ ਬਰੈਂਡਡ ਘੜੀ ਨਾਲ ਸਨਮਾਨਿਤ ਕੀਤਾ। 

ਇਸ ਸਨਮਾਨ ਵਿੱਚ ਜੀਤ ਬਾਬੇ ਦਾ ਸਾਥ ਉਹਨਾਂ ਦੇ ਜੁੰਡੀ ਯਾਰ ਸੱਤੀ ਬਰੂਸਲ, ਪਿੰਦੂ ਕੰਗ, ਲਾਡੀ ਗਿੱਲ, ਸ਼ੇਰਾ ਗਿੱਲ, ਚੰਨਾ ਬੈਂਸ ਆਦਿ ਨੇ ਦਿੱਤਾ। ਜੀਤ ਬਾਬੇ ਦਾ ਕਹਿਣਾ ਹੈ ਕਿ ਮਨਦੀਪ ਸੈਣੀ ਪਿਛਲੇ ਲੰਮੇ ਸਮੇਂ ਤੋਂ ਦਸਤਾਰਾਂ ਦੇ ਲੰਗਰ ਅਤੇ ਫਰੀ ਸਿਖਲਾਈ ਅਤੇ ਯੁਰਪ ਭਰ ਦੀਆਂ ਸਟੇਜਾਂ ਤੇ ਸਭਿਆਚਾਰਕ ਬੋਲਾਂ ਰਾਹੀ ਮਾਂ ਬੋਲੀ ਪੰਜਾਬੀ ਦੀ ਨਿਰੰਤਰ ਸੇਵਾ ਕਰਦਾ ਆ ਰਿਹਾ ਹੈ । ਮਨਦੀਪ ਸੈਣੀ ਇਹਨਾਂ ਸਨਮਾਨਾਂ ਦਾ ਹੱਕਦਾਰ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮਨਦੀਪ ਸੈਣੀ ਦਾ ਸਪੇਨ ਦੇ ਦੋਆਬਾ ਸਪੋਰਟਸ ਕਲੱਬ ਵਲੋਂ ਗੋਲ਼ਡ ਮੈਡਲ ਅਤੇ ਪ੍ਰੀਤ ਥਾਂਦੀ, ਅਮਰੀਕ ਸਿੰਘ ਸਪੇਨ ਹੁਣਾ ਵਲੋਂ ਘੜੀ ਨਾਲ ਸਨਮਾਨ ਕੀਤਾ ਜਾ ਚੁੱਕਾ ਹੈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News