ਸਿੰਘ ਸਾਹਿਬ ਭਾਈ ਰਣਜੀਤ ਸਿੰਘ ਦਾ ਜਰਮਨੀ ਵਿਖੇ ਭਰਵਾਂ ਸਵਾਗਤ ਅਤੇ ਸਨਮਾਨ
Saturday, Aug 08, 2026 - 07:05 PM (IST)
ਮਿਲਾਨ/ ਇਟਲੀ, ( ਸਾਬੀ ਚੀਨੀਆ)-ਜਰਮਨੀ ਦੇ ਗੁਰਦੁਆਰਾ ਸ੍ਰੀ ਦਸਮੇਸ਼ ਸਿੰਘ ਸਭਾ ਕਲੋਨ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਯੂਰੋਪ ਫੇਰੀ ਦੌਰਾਨ ਪਹੁੰਚੇ ਜਿੱਥੇ ਇਲਾਕੇ ਦੀਆਂ ਸੰਗਤਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਸਿੰਘ ਸਾਹਿਬ ਦਾ ਭਾਰੀ ਸਵਾਗਤ ਕੀਤਾ । ਇਸ ਮੌਕੇ ਜਥੇਦਾਰ ਸਾਹਿਬ ਜੀ ਨੇ ਪੰਜਾਬ ਵਿੱਚ ਚਲਦੇ ਪੰਥਕ ਹਲਾਤਾਂ ਬਾਰੇ ਜਾਣਕਾਰੀ ਦਿੱਤੀ ਤੇ ਸੰਗਤਾਂ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ । ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੁਰਪਾਲ ਸਿੰਘ ਜੀ ਜਥੇਦਾਰ ਹਰਦਵਿੰਦਰ ਸਿੰਘ ਭਾਈ ਅਵਤਾਰ ਸਿੰਘ ਜੀ ਔਲਖ ਭਾਈ ਕੁਲਦੀਪ ਸਿੰਘ ਘੁੰਮਣ ਅਤੇ ਸਮੂਹ ਸੰਗਤਾਂ ਵਲੋਂ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ ਤੇ ਸਿੰਘ ਸਾਹਿਬ ਨੂੰ ਜਰਮਨੀ ਦੀ ਧਰਤੀ 'ਤੇ ਪਹੁੰਚਣ 'ਤੇ ਨਿੱਘੀ ਜੀ ਆਇਆਂ ਨੂੰ ਆਖਿਆ ਗਿਆ।
