ਕੈਨੇਡਾ ''ਚ ਮਾਸਕ ਫਿਰ ਬਣਿਆ ਲੜਾਈ ਦਾ ਕਾਰਨ, ਨੌਜਵਾਨ ਦੇ ਟੁੱਟੇ ਦੰਦ

10/01/2020 10:45:29 AM

ਟੋਰਾਂਟੋ- ਕੈਨੇਡੀਅਨ ਸ਼ਹਿਰ ਟੋਰਾਂਟੋ ਦੇ ਫਲੇਮਿੰਗਟਨ ਪਾਰਕ ਦੇ ਇਕ ਸਟੋਰ ਵਿਚ ਮਾਸਕ ਕਾਰਨ ਇਕ ਨੌਜਵਾਨ ਵਲੋਂ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਸੀ. ਸੀ. ਟੀ. ਵੀ. ਕੈਮਰੇ ਦੀਆਂ ਤਸਵੀਰਾਂ ਜਾਰੀ ਕਰਦਿਆਂ ਦੱਸਿਆ ਕਿ ਸਟੋਰ ਵਿਚ ਇਕ ਨੌਜਵਾਨ ਬਿਨਾ ਮਾਸਕ ਦੇ ਪੁੱਜਾ ਸੀ ਤੇ ਇਸ ਦੌਰਾਨ ਇਕ ਵਿਅਕਤੀ ਨੇ ਉਸ ਨੂੰ ਮਾਸਕ ਨਾ ਪਾਉਣ ਦਾ ਕਾਰਨ ਪੁੱਛਿਆ। ਇੰਨੇ ਵਿਚ ਹੀ ਨੌਜਵਾਨ ਹਿੰਸਕ ਹੋ ਗਿਆ ਤੇ ਉਸ ਨੇ ਉਸ ਵਿਅਕਤੀ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਫਿਰ ਭੱਜ ਗਿਆ। ਪੀੜਤ ਨੇ ਦੱਸਿਆ ਕਿ ਇਸ ਦੌਰਾਨ ਉਸ ਦੇ ਕੁਝ ਦੰਦ ਟੁੱਟ ਗਏ। 
ਇਹ ਘਟਨਾ 18 ਸਤੰਬਰ ਦੀ ਰਾਤ ਨੂੰ ਡਾਨ ਮਿਲਜ਼ ਰੋਡ ਅਤੇ ਗੇਟਵੇਅ ਬੁਲੇਵਰਡ ਖੇਤਰ ਵਿਚ ਵਾਪਰੀ। ਪੁਲਸ ਨੇ ਦੱਸਿਆ ਕਿ ਸ਼ੱਕੀ ਨੌਜਵਾਨ 23-23 ਸਾਲ ਦਾ ਹੈ । ਉਸ ਦਾ ਰੰਗ ਸਾਂਵਲਾ ਤੇ ਵਾਲ ਕਾਲੇ ਦੱਸੇ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਸ਼ਾਇਦ ਉਹ ਦਾਰੀ ਭਾਸ਼ਾ ਬੋਲ ਰਿਹਾ ਸੀ। ਫਿਲਹਾਲ ਟੋਰਾਂਟੋ ਪੁਲਸ ਉਸ ਦੀ ਭਾਲ ਕਰ ਰਹੀ ਹੈ। 

ਕੈਨੇਡਾ ਵਿਚ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਕਿ ਜੇਕਰ ਕੋਈ ਦੂਜੇ ਵਿਅਕਤੀ ਨੂੰ ਮਾਸਕ ਪਾਉਣ ਦੀ ਸਲਾਹ ਦਿੰਦਾ ਹੈ ਤਾਂ ਲੋਕ ਹਿੰਸਕ ਹੋ ਜਾਂਦੇ ਹਨ। ਅਜਿਹੇ ਵਿਚ ਪੁਲਸ ਲੋਕਾਂ ਨੂੰ ਵਾਰ-ਵਾਰ ਅਪੀਲ ਕਰ ਰਹੀ ਹੈ ਕਿ ਜੇਕਰ ਉਨ੍ਹਾਂ ਨੇੜੇ ਕੋਈ ਅਜਿਹਾ ਵਿਅਕਤੀ ਹੈ, ਜਿਸ ਨੇ ਮਾਸਕ ਨਹੀਂ ਲਗਾਇਆ ਤਾਂ ਉਹ ਉਸ ਨੂੰ ਕੁਝ ਕਹਿਣ ਤੋਂ ਚੰਗਾ ਉਸ ਤੋਂ ਦੂਰੀ ਬਣਾ ਲੈਣ ਕਿਉਂਕਿ ਕੁਝ ਲੋਕ ਹਿੰਸਕ ਹੋ ਕੇ ਦੂਜਿਆਂ ਦੀ ਜਾਨ ਖਤਰੇ ਵਿਚ ਪਾ ਰਹੇ ਹਨ।  


Lalita Mam

Content Editor

Related News