ਘਰ ਹੋਈ ਲੜਾਈ, ਮੁੰਡੇ ਨੇ ਟੱਬਰ ਦੇ 3 ਜੀਅ ਮਾਰ ਚਰਚ ''ਚ ਕਰ''ਤੀ ਅੰਨ੍ਹੇਵਾਹ ਫਾਇਰਿੰਗ
Sunday, Jan 11, 2026 - 10:11 AM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਵਾਰ ਫ਼ਿਰ ਤੋਂ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਮਿਸਿਸਿਪੀ ਸੂਬੇ 'ਚ ਹੋਈ ਗੋਲੀਬਾਰੀ ਕਾਰਨ 6 ਲੋਕਾਂ ਦੀ ਮੌਤ ਹੋ ਗਈ ਹੈ। ਪੁਲਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਕਲੇਅ ਕਾਉਂਟੀ ਵਿੱਚ 3 ਵੱਖ-ਵੱਖ ਥਾਵਾਂ 'ਤੇ ਹੋਈ ਗੋਲੀਬਾਰੀ ਹੋਈ, ਜਿਸ 'ਚ 6 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਇੱਕ 7 ਸਾਲ ਦੀ ਮਾਸੂਮ ਬੱਚੀ, ਇੱਕ ਚਰਚ ਦਾ ਪਾਦਰੀ ਅਤੇ ਉਸ ਦਾ ਭਰਾ ਵੀ ਸ਼ਾਮਲ ਹੈ।
ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਘਰੇਲੂ ਕਲੇਸ਼ ਕਾਰਨ ਪਹਿਲਾਂ ਆਪਣੇ ਪਿਤਾ (67), ਭਰਾ (33) ਅਤੇ ਚਾਚੇ (55) ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ, ਫਿਰ ਉਹ ਆਪਣੇ ਭਰਾ ਦੀ ਗੱਡੀ ਚੋਰੀ ਕਰ ਕੇ ਇੱਕ ਰਿਸ਼ਤੇਦਾਰ ਦੇ ਘਰ ਪਹੁੰਚਿਆ, ਜਿੱਥੇ ਉਸ ਨੇ ਇੱਕ 7 ਸਾਲ ਦੀ ਮਾਸੂਮ ਬੱਚੀ ਦਾ ਕਤਲ ਕਰ ਦਿੱਤਾ। ਇਹੀ ਨਹੀਂ, ਇਸ ਮਗਰੋਂ ਉਹ 'ਦਿ ਐਪੋਸਟੋਲਿਕ ਚਰਚ ਆਫ ਦ ਲਾਰਡ ਜੀਸਸ' ਵਿਖੇ ਪਹੁੰਚਿਆ, ਜਿੱਥੇ ਉਸ ਨੇ ਚਰਚ ਦੇ ਪਾਦਰੀ ਅਤੇ ਉਸ ਦੇ ਭਰਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਪੁਲਸ ਨੇ ਮੁਲਜ਼ਮ ਨੂੰ ਸ਼ਨੀਵਾਰ ਤੜਕੇ 3 ਵਜੇ ਗ੍ਰਿਫਤਾਰ ਕਰ ਲਿਆ ਤੇ ਉਸ ਕੋਲੋਂ ਇੱਕ ਰਾਈਫਲ ਅਤੇ ਇੱਕ ਹੈਂਡਗਨ ਬਰਾਮਦ ਕੀਤੀ ਹੈ। ਕਲੇਅ ਕਾਉਂਟੀ ਦੇ ਸ਼ੈਰਿਫ ਐਡੀ ਸਕੌਟ ਨੇ ਦੱਸਿਆ ਕਿ ਮੁਲਜ਼ਮ ਹੁਣ ਹਿਰਾਸਤ ਵਿੱਚ ਹੈ ਅਤੇ ਲੋਕਾਂ ਨੂੰ ਕੋਈ ਖਤਰਾ ਨਹੀਂ ਹੈ। ਉਸ ਖ਼ਿਲਾਫ਼ ਫਸਟ-ਡਿਗਰੀ ਮਰਡਰ ਦੇ ਦੋਸ਼ ਲਗਾਏ ਗਏ ਹਨ ਅਤੇ ਸਰਕਾਰੀ ਵਕੀਲ ਉਸ ਲਈ ਮੌਤ ਦੀ ਸਜ਼ਾ ਦੀ ਮੰਗ ਕਰ ਰਹੇ ਹਨ। ਮੁਲਜ਼ਮ ਨੂੰ ਬਿਨਾਂ ਜ਼ਮਾਨਤ ਜੇਲ੍ਹ ਵਿੱਚ ਰੱਖਿਆ ਗਿਆ ਹੈ ਅਤੇ ਸੋਮਵਾਰ ਨੂੰ ਉਸ ਦੀ ਅਦਾਲਤ ਵਿੱਚ ਪੇਸ਼ੀ ਹੋਵੇਗੀ।
ਇਹ ਵੀ ਪੜ੍ਹੋ- 100 ਰੁਪਏ 'ਚ ਮਿਲਣਗੇ 11 ਲੱਖ ! ਮੂਧੇ ਮੂੰਹ ਡਿੱਗੀ ਇਸ ਦੇਸ਼ ਦੀ Economy, ਆਟੇ-ਤੇਲ ਨੂੰ ਵੀ ਤਰਸੀ ਜਨਤਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
