''''ਪਰਸ਼ੀਅਨ ਖਾੜੀ ''ਚ ਵਹੇਗਾ ਹਮਲਾਵਰਾਂ ਦਾ ਖ਼ੂਨ..!'''', ਇਰਾਨ ਨੇ ਅਮਰੀਕਾ ਨੂੰ ਦੇ''ਤੀ WARNING
Thursday, Mar 12, 2026 - 04:37 PM (IST)
ਇੰਟਰਨੈਸ਼ਨਲ ਡੈਸਕ- ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਕਲੀਬਾਫ ਨੇ ਇੱਕ ਸਖ਼ਤ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਜੇਕਰ ਅਮਰੀਕਾ ਜਾਂ ਇਜ਼ਰਾਈਲ ਨੇ ਇਰਾਨ ਦੇ ਕਿਸੇ ਵੀ ਟਾਪੂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਇਰਾਨ ਗੱਲਬਾਤ ਦੇ ਸਾਰੇ ਰਾਹ ਛੱਡ ਦੇਵੇਗਾ। ਹਾਲ ਹੀ ਵਿੱਚ ਜਾਰੀ ਰਿਪੋਰਟਾਂ 'ਚ ਦੱਸਿਆ ਗਿਆ ਹੈ ਕਿ ਅਮਰੀਕੀ ਅਧਿਕਾਰੀ ਇਰਾਨ ਦੇ ਖਾਰਗ ਟਾਪੂ 'ਤੇ ਕਬਜ਼ਾ ਕਰਨ ਜਾਂ ਉਸ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਹਨ।
ਖਾਰਗ ਟਾਪੂ ਇਰਾਨ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇੱਥੋਂ ਹੀ ਇਰਾਨ ਆਪਣਾ 90 ਫ਼ੀਸਦੀ ਕੱਚਾ ਤੇਲ ਨਿਰਯਾਤ ਕਰਦਾ ਹੈ। ਇਸ ਮਾਮਲੇ 'ਚ ਇਰਾਨ ਨੇ ਕਿਹਾ ਕਿ ਜੇਕਰ ਇਰਾਨ ਦੇ ਕਿਸੇ ਟਾਪੂ 'ਤੇ ਹਮਲਾ ਹੁੰਦਾ ਹੈ ਤਾਂ ਉਹ ਹਮਲਾ ਕਰਨ ਵਾਲਿਆਂ ਦੇ ਖੂਨ ਨਾਲ ਪਰਸ਼ੀਅਨ ਗਲਫ਼ ਭਰ ਦੇਣਗੇ।
ਇਰਾਨ ਦੇ ਤਿੰਨ ਟਾਪੂ (ਗ੍ਰੇਟਰ ਤੁਨਬ, ਲੈਸਰ ਤੁਨਬ ਅਤੇ ਅਬੂ ਮੂਸਾ) ਲੰਬੇ ਸਮੇਂ ਤੋਂ ਸੰਯੁਕਤ ਅਰਬ ਅਮੀਰਾਤ (UAE) ਨਾਲ ਵਿਵਾਦ ਦਾ ਕੇਂਦਰ ਰਹੇ ਹਨ। ਇਰਾਨ ਇਨ੍ਹਾਂ 'ਤੇ 1971 ਤੋਂ ਆਪਣਾ ਕੰਟਰੋਲ ਰੱਖਦਾ ਹੈ। ਕਈ ਵਾਰ ਅੰਤਰਰਾਸ਼ਟਰੀ ਮੰਚਾਂ 'ਤੇ ਇਨ੍ਹਾਂ ਦੀ ਮਾਲਕੀ ਨੂੰ ਲੈ ਕੇ ਸਵਾਲ ਉਠਾਏ ਜਾਂਦੇ ਹਨ, ਜਿਸ ਕਾਰਨ ਇਰਾਨੀ ਆਗੂ ਅਕਸਰ ਸਖ਼ਤ ਬਿਆਨ ਦਿੰਦੇ ਹਨ।
ਇਹ ਵੀ ਪੜ੍ਹੋ- '200 ਨੂੰ ਤੇਲ ਖਰੀਦਣ ਲਈ ਹੋ ਜਾਓ ਤਿਆਰ..!' ਇਰਾਨ ਨੇ ਜੰਗ ਵਿਚਾਲੇ ਬਦਲ ਲਿਆ ਆਪਣਾ Plan
ਇਰਾਨ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਦੇਸ਼ ਪਹਿਲਾਂ ਹੀ ਅਮਰੀਕਾ-ਇਜ਼ਰਾਈਲ ਨਾਲ ਪਿਛਲੇ ਕਰੀਬ 2 ਹਫ਼ਤਿਆਂ ਤੋਂ ਜੰਗ ਲੜ ਰਿਹਾ ਹੈ। ਪੈਂਟਾਗਨ ਨੇ ਇਸ ਜੰਗ ਵਿੱਚ ਹੁਣ ਤੱਕ 11.3 ਅਰਬ ਡਾਲਰ ਤੋਂ ਵੱਧ ਦਾ ਖਰਚਾ ਆਉਣ ਦੀ ਪੁਸ਼ਟੀ ਕੀਤੀ ਹੈ। ਜੇਕਰ ਖਾਰਗ ਟਾਪੂ ਜਾਂ ਫ਼ਾਰਸ ਦੀ ਖਾੜੀ ਦੇ ਹੋਰ ਤੇਲ ਟਰਮੀਨਲਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਤਾਂ ਦੁਨੀਆ ਭਰ ਵਿੱਚ ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਸਕਦੀਆਂ ਹਨ।
ਇਰਾਨ ਦੀ ਇਸ ਚਿਤਾਵਨੀ ਦਾ ਮਤਲਬ ਹੈ ਕਿ ਉਹ ਹੁਣ ਸਿਰਫ਼ ਆਪਣੀ ਰੱਖਿਆ ਹੀ ਨਹੀਂ ਕਰੇਗਾ, ਸਗੋਂ ਆਪਣੇ ਰਣਨੀਤਕ ਟਿਕਾਣਿਆਂ ਦੀ ਸੁਰੱਖਿਆ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹੈ। ਇਸ ਤੋਂ ਇਲਾਵਾ ਹੋਰਮੂਜ਼ ਸਟ੍ਰੇਟ ਵਿੱਚ ਵਪਾਰਕ ਜਹਾਜ਼ਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾਵਾਂ ਵਧ ਗਈਆਂ ਹਨ।
ਇਹ ਵੀ ਪੜ੍ਹੋ- ਜੰਗ ਨੇ ਕੱਢ'ਤਾ ਅਮਰੀਕਾ ਦਾ 'ਧੂੰਆਂ' ! ਪਹਿਲੇ 6 ਦਿਨਾਂ 'ਚ ਹੀ 'ਰਾਖ਼' ਹੋ ਗਏ ਗਏ 11,300,000,000 ਡਾਲਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
