ਮਹਿਲਾ ਦੇ ਬੇਹੋਸ਼ ਹੋਣ ਕਾਰਨ Trump ਨੋ ਰੋਕ 'ਤੀ ਸਪੀਚ, ਲੋਕਾਂ ਨੇ ਕੀਤੀ ਸ਼ਲਾਘਾ

Thursday, Mar 12, 2026 - 03:19 PM (IST)

ਮਹਿਲਾ ਦੇ ਬੇਹੋਸ਼ ਹੋਣ ਕਾਰਨ Trump ਨੋ ਰੋਕ 'ਤੀ ਸਪੀਚ, ਲੋਕਾਂ ਨੇ ਕੀਤੀ ਸ਼ਲਾਘਾ

ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਬੁੱਧਵਾਰ ਨੂੰ ਕੈਂਟਕੀ ਵਿੱਚ ਭਾਸ਼ਣ ਦੇ ਰਹੇ ਸਨ। ਇਸ ਦੌਰਾਨ ਅਚਾਨਕ ਇਕ ਮਹਿਲਾ ਬੇਹੋਸ਼ ਹੋ ਕੇ ਡਿੱਗ ਪਈ। ਮਹਿਲਾ ਦੇ ਬੇਹੋਸ਼ ਹੋ ਜਾਣ ਕਾਰਨ ਰਾਸ਼ਟਰਪਤੀ ਟਰੰਪ ਨੇ ਆਪਣਾ ਭਾਸ਼ਣ ਅੱਧ ਵਿਚਾਲੇ ਹੀ ਰੋਕ ਦਿੱਤਾ। ਮੌਕੇ 'ਤੇ ਤੁਰੰਤ ਮੈਡੀਕਲ ਟੀਮ ਬੁਲਾਈ ਗਈ, ਜਿਸ ਵਿਚ ਡਾਕਟਰ ਮਹਿਮਤ ਓਜ਼ ਨੇ ਮਹਿਲਾ ਦੀ ਜਾਂਚ ਕੀਤੀ। ਇਸ ਘਟਨਾ ਦੀ ਵੀਡੀਓ ਸੋਸਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

 

ਇਹ ਘਟਨਾ ਉਦੋਂ ਵਾਪਰੀ ਜਦੋਂ ਟਰੰਪ ਕੈਂਟਕੀ ਦੇ ਹੋਬਰੋਨ ਵਿੱਚ ਹੋਏ ਸਮਾਗਮ ਵਿੱਚ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਬਾਰੇ ਗੱਲ ਕਰ ਰਹੇ ਸਨ। 79 ਸਾਲਾ ਰਾਸ਼ਟਰਪਤੀ ਦੇ ਪਿੱਛੇ ਖੜ੍ਹੇ ਦਰਸ਼ਕਾਂ ਨੇ ਆਪਣੇ ਹੱਥ ਉੱਪਰ ਚੁੱਕ ਕੇ ਡਾਕਟਰੀ ਮਦਦ ਦੀ ਮੰਗ ਕੀਤੀ। ਟਰੰਪ ਨੇ ਭਾਸ਼ਣ ਰੋਕ ਕੇ ਭੀੜ ਨੂੰ ਪੁੱਛਿਆ, "ਕੀ ਸਾਡੇ ਘਰ ਵਿੱਚ ਕੋਈ ਡਾਕਟਰ ਹੈ? ਕਿਰਪਾ ਕਰਕੇ ਆਪਣਾ ਸਮਾਂ ਲਓ।" ਇਸ ਮਗਰੋਂ ਇੱਕ ਮੈਡੀਕਲ ਟੀਮ ਜਲਦੀ ਹੀ ਮਹਿਲਾ ਕੋਲ ਪਹੁੰਚ ਗਈ, ਜਿਸ ਵਿੱਚ ਸੈਂਟਰ ਫਾਰ ਮੈਡੀਕੇਅਰ ਐਂਡ ਮੈਡੀਕੇਡ ਸਰਵਿਸਿਜ਼ ਦੇ ਪ੍ਰਸ਼ਾਸਕ ਡਾ. ਓਜ਼ ਵੀ ਸ਼ਾਮਲ ਸਨ। ਟਰੰਪ ਨੇ ਕਿਹਾ,"ਫਰਸਟ ਰਿਸਪਾਂਡਰਸ' ਸ਼ਾਨਦਾਰ ਹਨ।" ਐਮਰਜੈਂਸੀ ਮੈਡੀਕਲ ਕਰਮਚਾਰੀਆਂ ਨੇ ਤੁਰੰਤ ਮਹਿਲਾ ਦੀ ਮਦਦ ਕੀਤੀ। ਫਿਰ ਰਾਸ਼ਟਰਪਤੀ ਟਰੰਪ ਨੇ ਸਟੇਜ ਪਿਛੋਂ ਕੋਈ ਗੀਤ ਵਜਾਉਣ ਦੀ ਮੰਗ ਕੀਤੀ। ਫਿਲਹਾਲ ਗਾਣਾ ਨਹੀਂ ਚੱਲਿਆ ਅਤੇ ਟਰੰਪ ਔਰਤ ਦੇ ਇਲਾਜ ਦੌਰਾਨ ਉੱਥੇ ਮੌਜੂਦ ਰਹੇ। ਟਰੰਪ ਦੇ ਇਸ ਵਤੀਰੇ 'ਤੇ ਲੋਕ ਬਹੁਤ ਖੁਸ ਹੋਏ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News