ਜੰਗ ਵਿਚਾਲੇ ਟਰੰਪ ਨੇ ਕਰ ਲਈ 300,000,000,000 ਡਾਲਰ ਦੀ ਡੀਲ ! ਭਾਰਤ ਦੀ ਇਹ ਕੰਪਨੀ ਰਹੇਗੀ Partner

Wednesday, Mar 11, 2026 - 11:26 AM (IST)

ਜੰਗ ਵਿਚਾਲੇ ਟਰੰਪ ਨੇ ਕਰ ਲਈ 300,000,000,000 ਡਾਲਰ ਦੀ ਡੀਲ ! ਭਾਰਤ ਦੀ ਇਹ ਕੰਪਨੀ ਰਹੇਗੀ Partner

ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੇ ਤੇਲ ਸੈਕਟਰ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਸੌਦੇ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਟੈਕਸਾਸ ਦੇ ਬ੍ਰਾਊਨਸਵਿਲ ਵਿੱਚ 300 ਬਿਲੀਅਨ ਡਾਲਰ ਦੀ ਲਾਗਤ ਨਾਲ ਇੱਕ ਨਵੀਂ ਤੇਲ ਰਿਫਾਇਨਰੀ ਬਣਾਉਣ ਦਾ ਐਲਾਨ ਕੀਤਾ ਹੈ। ਖਾਸ ਗੱਲ ਇਹ ਹੈ ਕਿ ਇਸ ਇਤਿਹਾਸਕ ਪ੍ਰੋਜੈਕਟ ਵਿੱਚ ਭਾਰਤ ਦੀ ਸਭ ਤੋਂ ਵੱਡੀ ਨਿੱਜੀ ਕੰਪਨੀ ਰਿਲਾਇੰਸ ਇੰਡਸਟਰੀਜ਼ ਇੱਕ ਪ੍ਰਮੁੱਖ ਹਿੱਸੇਦਾਰ ਵਜੋਂ ਨਿਵੇਸ਼ ਕਰ ਰਹੀ ਹੈ।

ਇਹ ਪਿਛਲੇ 50 ਸਾਲਾਂ 'ਚ ਪਹਿਲੀ ਵਾਰ ਹੈ, ਜਦੋਂ ਅਮਰੀਕਾ 'ਚ ਕੋਈ ਨਵੀਂ ਤੇਲ ਰਿਫਾਇਨਰੀ ਸਥਾਪਤ ਕੀਤੀ ਜਾ ਰਹੀ ਹੈ। ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਭਾਰਤ ਅਤੇ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਨੂੰ "ਇੱਕ ਸ਼ਾਨਦਾਰ ਇਨਵੈਸਟਮੈਂਟ" ਦੱਸਿਆ।

PunjabKesari

ਇਹ ਵੀ ਪੜ੍ਹੋ- 'ਕਿੱਲਤ' ਵਿਚਾਲੇ ਗੁਆਂਢੀ ਮੁਲਕ ਨੂੰ 1,80,000 ਟਨ ਤੇਲ ਦੇਵੇਗਾ ਭਾਰਤ ! ਪਾਈਪਾਂ ਰਾਹੀਂ ਹੋਵੇਗੀ ਸਪਲਾਈ

ਇਸ ਪ੍ਰੋਜੈਕਟ ਨੂੰ 'ਅਮਰੀਕਾ ਫਸਟ ਰਿਫਾਇਨਿੰਗ' ਦੇ ਨਾਂ 'ਤੇ ਵਿਕਸਤ ਕੀਤਾ ਜਾਵੇਗਾ, ਜੋ ਕਿ ਟਰੰਪ ਦੀ 'ਊਰਜਾ 'ਚ ਸਭ ਤੋਂ ਅੱਗੇ' ਰਹਿਣ ਦੀ ਨੀਤੀ ਦਾ ਹਿੱਸਾ ਹੈ। ਇਹ ਐਲਾਨ ਉਸ ਸਮੇਂ ਹੋਇਆ ਹੈ ਜਦੋਂ ਮੱਧ ਪੂਰਬ 'ਚ ਛਿੜੀ ਜੰਗ ਕਾਰਨ ਵਿਸ਼ਵ ਪੱਧਰ 'ਤੇ ਤੇਲ ਦੀ ਸਪਲਾਈ ਵਿੱਚ ਵਿਘਨ ਪਿਆ ਹੋਇਆ ਹੈ। ਇਹ ਰਿਫਾਇਨਰੀ ਅਮਰੀਕਾ ਦੀ ਆਪਣੀ ਤੇਲ ਸੋਧਣ ਦੀ ਸਮਰੱਥਾ ਨੂੰ ਵਧਾਏਗੀ, ਜਿਸ ਨਾਲ ਬਾਹਰੀ ਦੇਸ਼ਾਂ 'ਤੇ ਨਿਰਭਰਤਾ ਘਟੇਗੀ।

ਇਸ ਪ੍ਰੋਜੈਕਟ ਨਾਲ ਦੱਖਣੀ ਟੈਕਸਾਸ ਵਿੱਚ ਹਜ਼ਾਰਾਂ ਨਵੀਆਂ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਟਰੰਪ ਨੇ ਦਾਅਵਾ ਕੀਤਾ ਹੈ ਕਿ ਇਹ ਦੁਨੀਆ ਦੀ ਸਭ ਤੋਂ ਸਾਫ਼ ਅਤੇ ਆਧੁਨਿਕ ਰਿਫਾਇਨਰੀ ਹੋਵੇਗੀ। ਇਸ ਖ਼ਬਰ ਦੇ ਆਉਣ ਤੋਂ ਬਾਅਦ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸੌਦਾ ਭਾਰਤ ਅਤੇ ਅਮਰੀਕਾ ਦੇ ਆਰਥਿਕ ਸਬੰਧਾਂ ਨੂੰ ਇੱਕ ਨਵੀਂ ਉਚਾਈ 'ਤੇ ਲੈ ਜਾਵੇਗਾ।

ਇਹ ਵੀ ਪੜ੍ਹੋ- ਹੁਣ ਲੱਗੇਗੀ ਤੇਲ ਦੀਆਂ ਕੀਮਤਾਂ ਨੂੰ ਅੱਗ ! ਇਰਾਨ ਦੇ ਇਸ ਕਦਮ ਨੇ ਪੂਰੀ ਦੁਨੀਆ ਨੂੰ ਛੇੜ'ਤੀ ਕੰਬਣੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News