ਅਮਰੀਕਾ ਦੇ ਔਸਟਿਨ ''ਚ ਹੋਈ ਤਾਬੜਤੋੜ ਫਾਇਰਿੰਗ ! ਭਾਰਤੀ-ਅਮਰੀਕੀ ਵਿਦਿਆਰਥਣ ਸਣੇ 4 ਦੀ ਮੌਤ

Wednesday, Mar 04, 2026 - 10:01 AM (IST)

ਅਮਰੀਕਾ ਦੇ ਔਸਟਿਨ ''ਚ ਹੋਈ ਤਾਬੜਤੋੜ ਫਾਇਰਿੰਗ ! ਭਾਰਤੀ-ਅਮਰੀਕੀ ਵਿਦਿਆਰਥਣ ਸਣੇ 4 ਦੀ ਮੌਤ

ਇੰਟਰਨੈਸ਼ਨਲ ਡੈਸਕ- ਅਮਰੀਕਾ ਇਕ ਪਾਸੇ ਇਰਾਨ ਨਾਲ ਜੰਗ 'ਚ ਲੱਗਾ ਹੋਇਆ ਹੈ, ਉੱਥੇ ਹੀ ਅਮਰੀਕਾ ਦੇ ਔਸਟਿਨ ਸ਼ਹਿਰ ਵਿਚ ਐਤਵਾਰ ਨੂੰ ਇਕ ਭੀੜ-ਭੜੱਕੇ ਵਾਲੇ ਇਲਾਕੇ ਵਿਚ ਹੋਈ ਗੋਲੀਬਾਰੀ ’ਚ ਮਾਰੇ ਗਏ 4 ਲੋਕਾਂ ਵਿਚ 21 ਸਾਲਾ ਭਾਰਤੀ-ਅਮਰੀਕੀ ਵਿਦਿਆਰਥਣ ਸਵਿਤਾ ਸ਼ਾਨ ਵੀ ਸ਼ਾਮਲ ਹੈ। ਇਸ ਘਟਨਾ ਦੀ ਸੰਭਾਵਿਤ ਅੱਤਵਾਦੀ ਕਾਰਵਾਈ ਵਜੋਂ ਜਾਂਚ ਕੀਤੀ ਜਾ ਰਹੀ ਹੈ।

ਸਵਿਤਾ ਸ਼ਾਨ ਔਸਟਿਨ ਦੀ ਰਹਿਣ ਵਾਲੀ ਸੀ ਅਤੇ ਟੈਕਸਾਸ ਯੂਨੀਵਰਸਿਟੀ ਦੀ ਵਿਦਿਆਰਥਣ ਸੀ, ਜੋ ਮੈਨੇਜਮੈਂਟ ਇਨਫਰਮੇਸ਼ਨ ਸਿਸਟਮ ਅਤੇ ਅਰਥ ਸ਼ਾਸਤਰ ਵਿਚ ਇਕ ਹੋਣਹਾਰ ਵਿਦਿਆਰਥਣ ਮੰਨੀ ਜਾਂਦੀ ਸੀ। ਕੁਝ ਹੀ ਮਹੀਨਿਆਂ ਵਿਚ ਉਹ ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਪੂਰੀ ਕਰਨ ਵਾਲੀ ਸੀ।

ਇਹ ਵੀ ਪੜ੍ਹੋ- ਇਰਾਨ ਨੇ ਕੀਤੀ ਪਰਮਾਣੂ ਟੈਸਟਿੰਗ ? ਜੰਗ ਵਿਚਾਲੇ ਭੂਚਾਲ ਨਾਲ ਕੰਬ ਗਿਆ ਪੂਰਾ ਦੇਸ਼

ਔਸਟਿਨ ਪੁਲਸ ਮੁਖੀ ਲੀਜ਼ਾ ਡੇਵਿਸ ਨੇ ਮ੍ਰਿਤਕਾਂ ਦੀ ਪਛਾਣ ਸਵਿਤਾ ਸ਼ਾਨ ਅਤੇ 19 ਸਾਲਾ ਰਾਈਡਰ ਹੈਰਿੰਗਟਨ ਵਜੋਂ ਕੀਤੀ ਹੈ। ਹਮਲੇ ਦੇ ਸ਼ੱਕੀ, 53 ਸਾਲਾ ਡੀਆਗਾ ਡੀਆਨਯੇ ਪੁਲਸ ਕਾਰਵਾਈ ਵਿਚ ਮਾਰਿਆ ਗਿਆ। ਇਹ ਘਟਨਾ ‘ਬੁਫੋਰਡਸ ਬੈਕਯਾਰਡ ਬੀਅਰ ਗਾਰਡਨ’ ਦੇ ਬਾਹਰ ਵਾਪਰੀ।

ਹਮਲੇ ਵਿਚ ਸ਼ੱਕੀ ਸਮੇਤ 4 ਲੋਕਾਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚ ਕਈ ਵਿਦਿਆਰਥੀ ਸ਼ਾਮਲ ਹਨ। ਜ਼ਖ਼ਮੀ ਵਿਦਿਆਰਥੀਆਂ ਵਿਚ 21 ਸਾਲਾ ਕਰਨ ਭਗਤਾ ਵੀ ਸ਼ਾਮਲ ਹੈ, ਜਿਸ ਦੇ ਸਿਰ ਨੂੰ ਗੋਲੀ ਛੂਹ ਕੇ ਨਿਕਲ ਗਈ।

ਇਹ ਵੀ ਪੜ੍ਹੋ- ਖ਼ਾਮੇਨੇਈ ਦੀ ਮੌਤ 'ਤੇ ਇਰਾਨੀਆਂ 'ਚ ਜਸ਼ਨ ਤੇ ਭਾਰਤੀ ਮੁਸਲਮਾਨਾਂ 'ਚ ਸੋਗ ! ਜਾਣੋ ਕਿਉਂ ਦੁਚਿੱਤੀ 'ਚ ਪਈ ਦੁਨੀਆ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News