''ਸਰੰਡਰ ਕਰ ਦਿਓ ਤੇ ਆਪਣਾ ਬਚਿਆ-ਖੁਚਿਆ ਦੇਸ਼..!'', ਟਰੰਪ ਨੇ ਇਰਾਨ ਨੂੰ ਦੇ''ਤੀ Last Warning

Saturday, Mar 14, 2026 - 09:51 AM (IST)

''ਸਰੰਡਰ ਕਰ ਦਿਓ ਤੇ ਆਪਣਾ ਬਚਿਆ-ਖੁਚਿਆ ਦੇਸ਼..!'', ਟਰੰਪ ਨੇ ਇਰਾਨ ਨੂੰ ਦੇ''ਤੀ Last Warning

ਇੰਟਰਨੈਸ਼ਨਲ ਡੈਸਕ- ਇਰਾਨ ਨਾਲ ਜੰਗ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਨਿਰਦੇਸ਼ਾਂ 'ਤੇ ਅਮਰੀਕੀ ਫ਼ੌਜ ਨੇ ਇਰਾਨ ਦੇ ਬੇਹੱਦ ਅਹਿਮ ਖਾਰਗ ਟਾਪੂ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਵਾਈ ਹਮਲਾ ਕੀਤਾ ਹੈ। ਟਰੰਪ ਅਨੁਸਾਰ, ਇਸ ਕਾਰਵਾਈ ਵਿੱਚ ਟਾਪੂ 'ਤੇ ਮੌਜੂਦ ਸਾਰੇ ਇਰਾਨੀ ਫੌਜੀ ਟਿਕਾਣਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਹੈ।

ਟਰੁੱਥ ਸੋਸ਼ਲ 'ਤੇ ਇਕ ਪੋਸਟ ਸਾਂਝੀ ਕਰਦੇ ਹੋਏ ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕੀ ਹਮਲਿਆਂ 'ਚ ਖਾਰਗ ਟਾਪੂ ਦੇ ਫੌਜੀ ਢਾਂਚਿਆਂ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਉਨ੍ਹਾਂ ਨੇ "ਸ਼ਰਾਫ਼ਤ" ਦਿਖਾਉਂਦੇ ਹੋਏ ਫਿਲਹਾਲ ਟਾਪੂ 'ਤੇ ਮੌਜੂਦ ਤੇਲ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਨਹੀਂ ਬਣਾਇਆ। ਟਰੰਪ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਰਾਨ ਜਾਂ ਕਿਸੇ ਹੋਰ ਦੇਸ਼ ਨੇ ਹੋਮਰੂਜ਼ ਰਾਹੀਂ ਜਹਾਜ਼ਾਂ ਦੀ ਆਵਾਜਾਈ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਹ ਤੇਲ ਟਰਮੀਨਲਾਂ ਨੂੰ ਵੀ ਤਬਾਹ ਕਰਨ ਦੇ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨਗੇ।

PunjabKesari

ਇਹ ਵੀ ਪੜ੍ਹੋ- ਵੱਡੀ ਖ਼ਬਰ ; ਜੰਗਬੰਦੀ ਲਈ ਰਾਜ਼ੀ ਹੋਇਆ ਇਰਾਨ ! ਰਾਸ਼ਟਰਪਤੀ ਨੇ ਦੱਸਿਆ 'ਰਾਹ'

 

ਹਮਲੇ ਮਗਰੋਂ ਅਮਰੀਕੀ ਰਾਸ਼ਟਰਪਤੀ ਨੇ ਦੁਹਰਾਇਆ ਕਿ ਇਰਾਨ ਕਦੇ ਵੀ ਪ੍ਰਮਾਣੂ ਹਥਿਆਰ ਹਾਸਲ ਨਹੀਂ ਕਰ ਸਕੇਗਾ ਅਤੇ ਉਹ ਅਮਰੀਕਾ ਜਾਂ ਵਿਸ਼ਵ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਦੇ ਕਾਬਲ ਨਹੀਂ ਰਹੇਗਾ। ਟਰੰਪ ਨੇ ਇਰਾਨੀ ਫੌਜ ਨੂੰ ਸਰੰਡਰ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਇਰਾਨ ਕੋਲ ਅਮਰੀਕੀ ਹਮਲਿਆਂ ਤੋਂ ਬਚਣ ਦੀ ਕੋਈ ਸਮਰੱਥਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਰਾਨ ਕੋਲ ਹੁਣ ਬੱਸ ਸਰੰਡਰ ਕਰਨ ਦਾ ਰਾਹ ਬਚਿਆ ਹੈ, ਤਾਂ ਜੋ ਆਪਣੇ ਬਚੇ-ਖੁਚੇ ਦੇਸ਼ ਨੂੰ ਬਚਾਅ ਸਕਣ।

ਜ਼ਿਕਰਯੋਗ ਹੈ ਕਿ ਖਾਰਗ ਟਾਪੂ ਨੂੰ ਇਰਾਨ ਦਾ 'ਗਹਿਣਾ ਮੰਨਿਆ ਜਾਂਦਾ ਹੈ ਕਿਉਂਕਿ ਇਰਾਨ ਦਾ 90 ਫ਼ੀਸਦੀ ਕੱਚਾ ਤੇਲ ਇਸੇ ਟਾਪੂ ਰਾਹੀਂ ਦੁਨੀਆ ਭਰ ਵਿੱਚ ਨਿਰਯਾਤ ਹੁੰਦਾ ਹੈ। ਇਸ ਟਾਪੂ 'ਤੇ ਹੋਏ ਹਮਲੇ ਨੇ ਪੂਰੀ ਦੁਨੀਆ ਦੇ ਤੇਲ ਬਾਜ਼ਾਰ ਵਿੱਚ ਭੜਥੂ ਪਾ ਦਿੱਤਾ ਹੈ ਤੇ ਮੱਧ-ਪੂਰਬ ਵਿੱਚ ਪੂਰਨ ਜੰਗ ਦਾ ਖਤਰਾ ਵਧਾ ਦਿੱਤਾ ਹੈ। ਰੂਸ ਅਤੇ ਚੀਨ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ, ਜਦਕਿ ਇਜ਼ਰਾਈਲ ਨੇ ਅਮਰੀਕੀ ਕਾਰਵਾਈ ਦਾ ਸਮਰਥਨ ਕੀਤਾ ਹੈ। ਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਹਮਲਾ ਮੱਧ-ਪੂਰਬ ਦੇ ਇਤਿਹਾਸ ਦੇ ਸਭ ਤੋਂ ਵੱਡੇ ਹਵਾਈ ਹਮਲਿਆਂ ਵਿੱਚੋਂ ਇੱਕ ਹੈ।

ਇਹ ਵੀ ਪੜ੍ਹੋ- ਦੁਬਈ 'ਚ ਮਿਜ਼ਾਈਲ ਅਟੈਕ ਦਾ ਖ਼ਤਰਾ ! ਫ਼ੋਨਾਂ 'ਤੇ ਭੇਜੇ ਜਾ ਰਹੇ Alert

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News