ਸਿਡਨੀ ''ਚ ਕਾਰ ਪਾਰਕਿੰਗ ਨੂੰ ਲੈ ਕੇ ਹੋਇਆ ਝਗੜਾ, ਬੈਟ ਨਾਲ ਵਿਅਕਤੀ ''ਤੇ ਕੀਤਾ ਹਮਲਾ

02/11/2017 12:12:46 PM

ਨਿਊ ਸਾਊਥ ਵੇਲਜ਼— ਅੱਜ ਦੇ ਸਮੇਂ ''ਚ ਲੋਕ ਛੋਟੀ-ਛੋਟੀ ਗੱਲ ਨੂੰ ਲੈ ਕੇ ਝਗੜ ਪੈਂਦੇ ਹਨ। ਕੁਝ ਅਜਿਹਾ ਹੀ ਵਾਪਰਿਆ ਸਿਡਨੀ ਦੇ ਸੈਂਟਰਲ ਕੋਸਟ ''ਚ, ਜਿੱਥੇ ਇਕ 23 ਸਾਲਾ ਨੌਜਵਾਨ ''ਤੇ ਬੇਸਬਾਲ ਬੈਟ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ।
ਦਰਅਸਲ ਸ਼ੁੱਕਰਵਾਰ ਦੀ ਰਾਤ ਤਕਰੀਬਨ 10.30 ਵਜੇ ਦੇ ਕਰੀਬ ਉਮੀਨਾ ਬੀਚ ''ਤੇ ਉਕਤ ਵਿਅਕਤੀ ਦਾ ਕਾਰ ਪਾਰਕਿੰਗ ਨੂੰ ਲੈ ਕੇ ਕੁਝ ਲੋਕਾਂ ਨਾਲ ਝਗੜਾ ਹੋ ਗਿਆ। ਝਗੜਾ ਇੰਨਾ ਕੁ ਵਧ ਕਿ ਵਿਅਕਤੀ ''ਤੇ ਬੇਸਬਾਲ ਬੈਟ ਨਾਲ ਹਮਲਾ ਕਰ ਦਿੱਤਾ, ਜਿਸ ਕਰਾਨ ਉਸ ਦੇ ਸਿਰ ''ਤੇ ਡੂੰਘੀ ਸੱਟ ਲੱਗੀ ਅਤੇ ਉਹ ਗੰਭੀਰ ਜ਼ਖਮੀ ਹੋ ਗਿਆ। ਇਸ ਘਟਨਾ ਤੋਂ ਤੁਰੰਤ ਬਾਅਦ ਕਿਸੇ ਨੇ ਪੁਲਸ ਨੂੰ ਫੋਨ ਕਰ ਕੇ ਸੂਚਨਾ ਦਿੱਤੀ। ਪੁਲਸ ਮੌਕੇ ''ਤੇ ਪੁੱਜੀ ਅਤੇ ਜ਼ਖਮੀ ਹੋਏ ਵਿਅਕਤੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

Tanu

News Editor

Related News