ਮਾਲਦੀਵ : ਵਿਰੋਧੀ ਪਾਰਟੀਆਂ ਦੇ ਨੇਤਾਵਾਂ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ, ਕਈ ਗ੍ਰਿਫਤਾਰ

02/17/2018 2:44:13 PM

ਮਾਲੇ (ਏਜੰਸੀ)- ਮਾਲਦੀਵ ਦੀ ਰਾਜਧਾਨੀ ਵਿਚ ਬੀਤੇ 13 ਦਿਨਾਂ ਤੋਂ ਚਲ ਰਹੀ ਉਥਲ-ਪੁਥਲ ਰੁਕਣ ਦੀ ਬਜਾਏ ਹੋਰ ਵੱਧਦੀ ਜਾ ਰਹੀ ਹੈ। ਮਾਲਦੀਵ ਦੀ ਰਾਜਧਾਨੀ ਮਾਲੇ ਵਿਚ ਵਿਰੋਧੀ ਪਾਰਟੀਆਂ, ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਾਲੇ ਸ਼ਨੀਵਾਰ ਨੂੰ ਵੀ ਟਕਰਾਅ ਹੋਇਆ। ਇਸ ਦੌਰਾਨ ਪੁਲਸ ਨੇ ਕਈ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਦੱਸ ਦਈਏ ਕਿ ਰਾਜਧਾਨੀ ਮਾਲੇ ਸਮੇਤ ਪੂਰੇ ਦੇਸ਼ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨ ਹੋ ਰਹੇ ਹਨ। ਲੋਕ ਸੜਕਾਂ ਉੱਤੇ ਆ ਗਏ ਹਨ। ਅਤੇ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ।

PunjabKesari
ਫੌਜ ਨੇ ਸਾਰੇ ਸੰਸਦ ਮੈਂਬਰਾਂ ਨੂੰ ਸੁੱਟਿਆ ਬਾਹਰ
ਮਾਲਦੀਵ ਵਿਚ ਰਾਜਨੀਤਕ ਸੰਕਟ ਉਦੋਂ ਹੋਰ ਗਰਮਾ ਗਿਆ ਜਦੋਂ ਫੌਜ ਨੇ ਸੰਸਦ ਵਿਚ ਮੌਜੂਦ ਹਰ ਸੰਸਦ ਮੈਂਬਰ ਨੂੰ ਚੁੱਕ ਕੇ ਬਾਹਰ ਸੁੱਟ ਦਿੱਤਾ। ਮਾਲਦੀਵੀਅਨ ਡੈਮੋਕ੍ਰੇਟਿਕ ਪਾਰਟੀ (ਐਮ.ਡੀ.ਪੀ.) ਨੇ ਵੀ ਸੰਸਦ ਮੈਂਬਰਾਂ ਨੂੰ ਬਾਹਰ ਸੁੱਟਣ ਨਾਲ ਸਬੰਧਿਤ ਤਸਵੀਰਾਂ ਅਤੇ ਵੀਡੀਓ ਟਵਿੱਟਰ ਉੱਤੇ ਪੋਸਟ ਕੀਤੀਆਂ ਹਨ। ਓਧਰ ਵੱਧਦੀ ਰਾਜਨੀਤਕ ਅਸਥਿਰਤਾ ਨੂੰ ਦੇਖਦੇ ਹੋਏ ਰੋਜ਼ਾਨਾ ਸੈਂਕੜੇ ਸੈਲਾਨੀ ਮਾਲਦੀਵ ਵਿਚ ਹੋਟਲ ਬੁਕਿੰਗ ਰੱਦ ਕਰਵਾਉਣ ਲੱਗੇ ਹਨ ਜਿਸ ਨਾਲ ਦੇਸ਼ ਉੱਤੇ ਆਰਥਿਕ ਸੰਕਟ ਵੀ ਮੰਡਰਾਉਣ ਲੱਗਾ ਹੈ। ਹਾਲਾਂਕਿ ਸਰਕਾਰ ਉਨ੍ਹਾਂ ਨੂੰ ਭਰੋਸਾ ਵਿਚ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਰਾਜਧਾਨੀ ਤੋਂ ਦੂਰ ਰਿਸੋਰਟ ਆਈਲੈਂਡ ਉੱਤੇ ਚੀਜਾਂ ਛੇਤੀ ਆਮ ਹੋ ਜਾਣਗੀਆਂ।
ਐਮ.ਡੀ.ਪੀ. ਦੇ ਜਨਰਲ ਸਕੱਤਰ ਅਨਸ ਅਬਦੁਲ ਸੱਤਾਰ ਨੇ ਟਵੀਟ ਕੀਤਾ ਹੈ ਕਿ ਫੌਜ ਨੇ ਸੰਸਦ ਮੈਂਬਰਾਂ ਨੂੰ ਮਜਲਿਸ ਕੰਪਲੈਕਸ ਤੋਂ ਬਾਹਰ ਸੁੱਟ ਦਿੱਤਾ। ਚੀਫ ਜਸਟਿਸ ਅਬਦੁੱਲਾ ਸਈਦ ਸਚ ਸਾਹਮਣੇ ਲਿਆ ਰਹੇ ਸਨ। ਉਨ੍ਹਾਂ ਨੂੰ ਵੀ ਉਨ੍ਹਾਂ ਦੇ ਚੈਂਬਰ ਤੋਂ ਘਸੀਟ ਕੇ ਲਿਜਾਇਆ ਗਿਆ, ਪਾਰਟੀ ਇਸ ਦੀ ਸਖ਼ਤ ਨਿੰਦਿਆ ਕਰਦੀ ਹੈ।
ਮੰਗਲਵਾਰ ਨੂੰ ਫੌਜ ਨੇ ਸੰਸਦ ਨੂੰ ਚਾਰੋ ਪਾਸੇ ਤੋਂ ਘੇਰ ਲਿਆ ਸੀ ਅਤੇ ਸੰਸਦ ਮੈਂਬਰਾਂ ਨੂੰ ਸੰਸਦ ਵਿਚ ਦਾਖਲ ਨਹੀਂ ਹੋਣ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਮਾਲਦੀਵ ਦੇ ਮੌਜੂਦਾ ਰਾਸ਼ਟਰਪਤੀ ਅਬਦੁੱਲਾ ਯਾਮੀਨ ਨੇ ਦੇਸ਼ ਵਿਚ ਐਮਰਜੈਂਸੀ ਦਾ ਐਲਾਨ ਦਿੱਤਾ ਹੈ।


Related News