PM ਮੋਦੀ ਦੇ ਮੈਡੀਟੇਸ਼ਨ ਨੂੰ ਲੈ ਕੇ ਬਵਾਲ, ਵਿਰੋਧੀ ਪਾਰਟੀਆਂ ਸ਼ਿਕਾਇਤ ਲੈ ਕੇ ਪਹੁੰਚੀਆਂ ਚੋਣ ਕਮਿਸ਼ਨ

05/31/2024 6:38:30 PM

ਨਵੀਂ ਦਿੱਲੀ- ਲੋਕ ਸਭਾ ਚੋਣਾਂ ਦੇ ਆਖ਼ਰੀ 7ਵੇਂ ਪੜਾਅ ਦਾ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਵੇਕਾਨੰਦ ਰਾਕ ਮੈਮੋਰੀਅਲ ’ਚ 1 ਜੂਨ ਤੱਕ ਮੈਡੀਟੇਸ਼ਨ ਕਰਨ ਦੇ ਮਾਮਲੇ ਨੂੰ ਲੈ ਕੇ ਵਿਰੋਧੀ ਪਾਰਟੀਆਂ ’ਚ ਬਵਾਲ ਮਚਣਾ ਸ਼ੁਰੂ ਹੋ ਗਿਆ ਹੈ। ਇਸੇ ਲੜੀ ਤਹਿਤ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) (CPI) (ਐੱਮ) ਤਾਮਿਲਨਾਡੂ ਦੇ ਸਕੱਤਰ ਬਾਲਾਕ੍ਰਿਸ਼ਨਨ ਨੇ ਮੁੱਖ ਚੋਣ ਕਮਿਸ਼ਨਰ ਨੂੰ ਪੱਤਰ ਲਿਖ ਕੇ ਕੰਨਿਆਕੁਮਾਰੀ ’ਚ ਪ੍ਰਧਾਨ ਮੰਤਰੀ ਦੇ ਮੈਡੀਟੇਸ਼ਨ ਕਰਨ ਦੌਰਾਨ ਹੋਣ ਵਾਲੀਆਂ ਖ਼ਬਰਾਂ ਦੇ ਪ੍ਰਸਾਰਣ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਬਾਲਾਕ੍ਰਿਸ਼ਨਨ ਨੇ ਆਪਣੀ ਸ਼ਿਕਾਇਤ ’ਚ ਕਿਹਾ ਕਿ ਪੀ.ਐੱਮ. ਮੈਡੀਟੇਸ਼ਨ ਕਰਨਾ ਚਾਹੁੰਦੇ ਹਨ, ਇਹ ਉਨ੍ਹਾਂ ਦੀ ਨਿੱਜੀ ਪਸੰਦ ਹੈ ਪਰ ਮੀਡੀਆ ਵੱਲੋਂ ਇਸ ਦਾ ਲਾਈਵ ਪ੍ਰਸਾਰਣ ਕਰਨਾ ਮੋਦੀ ਅਤੇ ਭਾਜਪਾ ਲਈ ਇਕ ਵੱਡੀ ਪ੍ਰਚਾਰ ਸਮੱਗਰੀ ਬਣ ਜਾਵੇਗੀ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਚੋਣਾਂ ਵਾਲੇ ਦਿਨ ਤੱਕ ਪੀ.ਐੱਮ. ਦਾ ਸੁਰਖੀਆਂ ’ਚ ਰਹਿਣਾ ਐੱਮ.ਸੀ.ਸੀ. ਦੀ ਗੰਭੀਰ ਉਲੰਘਣਾ ਹੈ।

ਇਹ ਵੀ ਪੜ੍ਹੋ : PM ਮੋਦੀ ਨੇ ਕੀਤੇ ਭਗਵਤੀ ਅੱਮਨ ਮੰਦਰ ਦੇ ਦਰਸ਼ਨ, ਵਿਵੇਕਾਨੰਦ ਰਾਕ ਮੈਮੋਰੀਅਲ ’ਚ 45 ਘੰਟੇ ਲਾਉਣਗੇ ਧਿਆਨ

ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਸਕੱਤਰ ਤੋਂ ਇਲਾਵਾ ਪ੍ਰਧਾਨ ਮੰਤਰੀ ਦੇ 30 ਮਈ ਤੋਂ ਨੂੰ ਜੂਨ ਦੀ ਸ਼ਾਮ ਤੱਕ ਮੈਡੀਟੇਸ਼ਨ ਕਰਨ ’ਤੇ ਇਤਰਾਜ਼ ਜਤਾਉਂਦਿਆਂ ਕਾਂਗਰਸ ਦੇ ਵਫਦ ਨੇ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਅਸੀਂ ਚੋਣ ਕਮਿਸ਼ਨ ਨੂੰ ਕਿਹਾ ਹੈ ਕਿ 48 ਘੰਟੇ ਦੇ ਸ਼ਾਂਤ ਸਮੇਂ ਦੌਰਾਨ ਕਿਸੇ ਨੂੰ ਵੀ ਸਿੱਧੇ ਜਾਂ ਅਸਿੱਧੇ ਤੌਰ ’ਤੇ ਪ੍ਰਚਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਡੀ. ਐੱਮ. ਕੇ. ਦੇ ਐਲਨਗੋਵਨ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਇਹ ਮੈਡੀਟੇਸ਼ਨ ਕਿਉਂ ਹੋ ਰਹੀ ਹੈ। ਇਹ ਐਲਾਨ ਚੋਣਾਂ ਖ਼ਤਮ ਹੋਣ ਤੋਂ ਬਾਅਦ ਵੀ ਕੀਤਾ ਜਾ ਸਕਦਾ ਸੀ ਪਰ ਇਹ ਆਖਰੀ ਪੜਾਅ ’ਚ ਅਜਿਹਾ ਇਸ ਲਈ ਕਰ ਰਹੇ ਹਨ ਕਿਉਂਕਿ ਉਹ ਚਾਹੁੰਦੇ ਹਨ ਕਿ ਲੋਕ ਇਹ ਸੋਚਣ ਕਿ ਉਹ ਭਗਵਾਨ ਦੇ ਭਗਤ ਹਨ। ਉਹ ਲੋਕਾਂ ਨੂੰ ਇਹ ਦਿਖਾਉਣਾ ਚਾਹੁੰਦੇ ਹਨ ਕਿ ਉਹ ਹਿੰਦੂ ਹਨ, ਉਹ ਭਗਵਾਨ ’ਚ ਵਿਸ਼ਵਾਸ ਕਰਦੇ ਹਨ ਤਾਂ ਕਿ ਲੋਕ ਉਨ੍ਹਾਂ ਨੂੰ ਵੋਟਾਂ ਪਾਉਣ। ਇਹ ਲੋਕਾਂ ਨੂੰ ਪ੍ਰਭਾਵਿਤ ਕਰਨ ਦਾ ਇਕ ਤਰੀਕਾ ਹੈ, ਜੋ ਚੋਣ ਕਮਿਸ਼ਨ ਦੇ ਸਾਰੇ ਨਿਯਮਾਂ ਦੇ ਖ਼ਿਲਾਫ਼ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News