ਇੱਥੇ ਕੁੱਤਿਆਂ ਨੂੰ ਬਣਾਇਆ ਜਾ ਰਿਹਾ ਸ਼ੇਰ, ਤਸਵੀਰਾਂ ਦੇਖ ਤੁਸੀਂ ਵੀ ਰਹਿ ਜਾਵੋਗੇ ਹੈਰਾਨ
Thursday, Sep 03, 2020 - 04:12 PM (IST)
ਮਲੇਸ਼ੀਆ- ਮਲੇਸ਼ੀਆ 'ਚ ਇਕ ਅਜੀਬ ਹੀ ਮਾਮਲਾ ਦੇਖਣ ਨੂੰ ਮਿਲਿਆ। ਇੱਥੇ ਇਕ ਸ਼ਖਸ ਨੇ ਅਵਾਰਾ ਕੁੱਤਿਆਂ ਨੂੰ ਪੇਂਟ ਕਰ ਕੇ ਸ਼ੇਰ ਬਣਾ ਦਿੱਤਾ। ਇਸ ਨਕਲੀ ਸ਼ੇਰ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ। ਇਕ ਵਾਰ ਤਾਂ ਇਸ ਤਸਵੀਰ ਨੂੰ ਦੇਖ ਕੇ ਹਰ ਕੋਈ ਧੋਖਾ ਖਾ ਹੀ ਜਾਂਦਾ ਹੈ ਪਰ ਜੇਕਰ ਇਸ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਹ ਸ਼ੇਰ ਨਹੀਂ ਸਗੋਂ ਇਕ ਕੁੱਤਾ ਹੈ। ਇਸ ਦੇ ਸਰੀਰ 'ਤੇ ਸੰਤਰੀ ਅਤੇ ਕਾਲੇ ਰੰਗ ਦੀਆਂ ਧਾਰੀਆਂ ਦਿਖਾਈ ਦੇ ਰਹੀਆਂ ਹਨ। ਕੁੱਤੇ ਨਾਲ ਅਜਿਹਾ ਕਿਉਂ ਕੀਤਾ ਗਿਆ ਇਹ ਤਾਂ ਕੋਈ ਨਹੀਂ ਜਾਣਦਾ ਪਰ ਇੰਨਾ ਜ਼ਰੂਰ ਹੈ ਕਿ ਇਸ ਤਸਵੀਰ ਨੇ ਲੋਕਾਂ ਨੂੰ ਦੁੱਖ ਪਹੁੰਚਾਇਆ ਹੈ।
ਇਸ ਤਸਵੀਰ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਬਹੁਤ ਚਰਚਾ ਹੋ ਰਹੀ ਹੈ। ਲੋਕ ਕੁੱਤੇ ਨਾਲ ਇਸ ਤਰ੍ਹਾਂ ਦਾ ਵਤੀਰਾ ਕਰਨ ਵਾਲੇ ਸ਼ਖਸ ਵਿਰੁੱਧ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਹ ਕੁੱਤੇ ਨਾਲ ਅੱਤਿਆਚਾਰ ਹੈ, ਜਾਨਵਰਾਂ 'ਤੇ ਇਸਤੇਮਾਲ ਕੀਤੇ ਜਾਣ ਵਾਲੇ ਪੇਂਟ ਜ਼ਹਿਰੀਲੇ ਅਤੇ ਸੰਭਾਵਿਤ ਰੂਪ ਨਾਲ ਹਾਨੀਕਾਰਕ ਹੋ ਸਕਦੇ ਹਨ।